ਚਿੰਤਾਜਨਕ! ਪੰਜਾਬ 'ਚ ਸਕੂਲਾਂ ਨਾਲੋਂ ਵਧੇਰੇ ਹਨ ਸ਼ਰਾਬ ਦੇ ਠੇਕੇ

By  Pardeep Singh April 4th 2022 07:06 PM

ਚੰਡੀਗੜ੍ਹ: ਪੰਜਾਬ ਵਿੱਚ ਹੁਣ ਤੱਕ ਜਿਹੜੀਆਂ ਹਕੂਮਤਾਂ ਆਈਆ ਹਨ, ਉਨ੍ਹਾਂ ਨੇ ਪੰਜਾਬ ਦੇ ਸਕੂਲਾਂ ਦੀ ਬਜਾਏ ਸ਼ਰਾਬ ਦੇ ਠੇਕਿਆ ਵੱਲ ਵਧੇਰੇ ਧਿਆਨ ਦਿੱਤਾ ਲੱਗਦਾ ਹੈ। ਮੌਜੂਦਾ ਸਮੇਂ ਵਿਚ ਪੰਜਾਬ ਦੇ 12581 ਪਿੰਡ ਹਨ। ਉਥੇ ਹੀ ਪੰਜਾਬ ਵਿੱਚ ਪ੍ਰਾਇਮਰੀ ਸਕੂਲ 12880, ਮਿਡਲ ਸਕੂਲ 2670, ਹਾਈ ਸਕੂਲ 1740 ਅਤੇ ਸੀਨੀਅਰ ਸੈਕੰਡਰੀ ਸਕੂਲ 1972 ਹਨ।ਇਹ ਸਾਰੇ ਸਰਕਾਰੀ ਸਕੂਲਾਂ ਦੇ ਅੰਕੜੇ ਹਨ ਹੁਣ ਤੁਸੀ ਵੀ ਹੈਰਾਨ ਹੋਵੋਗੇ ਕਿ ਪੰਜਾਬ ਦੇ ਪਿੰਡਾਂ ਵਿੱਚ 12000 ਤੋਂ ਵਧੇਰੇ ਸ਼ਰਾਬ ਦੇ ਠੇਕੇ ਹਨ ਇਹ ਅੰਕੜਾ ਸਿਰਫ ਪਿੰਡਾਂ ਦਾ ਹੀ ਹੈ। ਇਸ ਤੋਂ ਇਲਾਵਾ ਨਗਰ ਪੰਚਾਇਤਾਂ, ਨਗਰ ਕੌਂਸਲਾਂ ਅਤੇ ਨਗਰ ਕਾਰਪੋਰੇਸ਼ਨਾਂ ਦੇ ਠੇਕਿਆ ਦੀ ਗਿਣਤੀ ਨਹੀਂ ਕੀਤੀ। ਹੁਣ ਤੁਸੀ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਜੇਕਰ ਸਾਰੇ ਪੰਜਾਬ ਦੇ ਠੇਕਿਆ ਦੀ ਗਿਣਤੀ ਕੀਤੀ ਜਾਵੇ ਤਾਂ ਕਿੱਥੇ ਤੱਕ ਪਹੁੰਚ ਜਾਵੇਗੀ। ਸਮੇਂ ਦੀਆਂ ਸਰਕਾਰਾਂ ਆਪਣੇ ਰੈਵੇਨਿਊ ਵਧਾਉਣ ਦੇ ਲਈ ਸ਼ਰਾਬ ਦੇ ਠੇਕਿਆ ਦੀ ਗਿਣਤੀ ਵਿੱਚ ਦਿਨੋਂ-ਦਿਨ ਵਾਧਾ ਕਰਦੀਆਂ ਰਹੀਆ ਹਨ। ਉਥੇ ਹੀ ਇਕ ਸਵਾਲ ਖੜ੍ਹਾ ਹੁੰਦਾ ਹੈ ਕਿ ਸ਼ਰਾਬ ਦੇ ਠੇਕਿਆ ਉਤੇ ਹਮੇਸ਼ਾ ਸ਼ਰਾਬ ਮਾਫੀਆ ਦਾ ਹੀ ਕਬਜ਼ਾ ਰਿਹਾ ਹੈ। ਸਰਕਾਰ ਆਪਣਾ ਖਜ਼ਾਨਾ ਭਰਨ ਲਈ ਸ਼ਰਾਬ ਦੇ ਕਾਰੋਬਾਰ ਨੂੰ ਵਧਾਉਂਦੀ ਹੈ। ਦੂਜੇ ਪਾਸੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਗਿਣਤੀ ਵਧਾਉਣ ਦੀ ਬਜਾਏ ਸਕੂਲਾਂ ਦੀ ਗਿਣਤੀ ਘੱਟ ਕਰ ਰਹੀ ਹੈ। ਕਈ ਥਾਵਾਂ ਉੱਤੇ ਸਕੂਲ ਮਰਜ਼ ਕੀਤੇ ਗਏ ਹਨ। ਸਰਕਾਰ ਨੂੰ ਸਿੱਖਿਆ ਵੱਲ ਧਿਆਨ ਦਿੰਦੇ ਹੋਏ ਪੰਜਾਬ ਦੇ ਸਕੂਲਾਂ ਵਿੱਚ ਸੁਧਾਰ ਕਰਨਾ ਚਾਹੀਦਾ ਹੈ ਅਤੇ ਸਿੱਖਿਆ ਨੀਤੀ ਲਈ ਕਈ ਅਹਿਮ ਕਦਮ ਚੁੱਕਣੇ ਚਾਹੀਦੇ ਹਨ। ਸਕੂਲ ਵਿਚੋਂ ਗਿਆਨ ਉਪਜਦਾ ਹੈ ਉਥੇ ਹੀ ਸ਼ਰਾਬ ਦੇ ਠੇਕਿਆ ਵਿਚੋਂ ਕੀ ਉਪਜਦਾ ਹੈ ਉਸ ਬਾਰੇ ਤੁਸੀ ਖੁਦ ਸੋਚ ਸਕਦੇ ਹੋ।   ਇਹ ਵੀ ਪੜ੍ਹੋ:ਹਰਿਆਣਾ ਕਾਂਗਰਸ ਦੇ ਸਾਬਕਾ ਪ੍ਰਧਾਨ ਅਸ਼ੋਕ ਤੰਵਰ 'ਆਪ' 'ਚ ਸ਼ਾਮਿਲ, ਜਾਣੋ ਵੱਡੇ ਕਾਰਨ -PTC News

Related Post