World Malaria Day 2022: ਅੱਜ ਦੇਸ਼ਭਰ 'ਚ ਮਨਾਇਆ ਜਾ ਰਿਹਾ 'ਵਿਸ਼ਵ ਮਲੇਰੀਆ ਦਿਵਸ', ਜਾਣੋ ਇਤਿਹਾਸ
World Malaria Day 2022: ਦੇਸ਼ ਵਿਚ ਕੋਰੋਨਾ ਦੇ ਕਹਿਰ ਤੋਂ ਬਾਅਦ ਦੁਨੀਆ ਭਰ ਦੇ ਲੋਕਾਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਬਹੁਤ ਆਈ ਹੈ। ਇਸ ਦੇ ਨਾਲ ਹੀ ਜੋਕਰ ਮਲੇਰੀਆ ਦੀ ਗੱਲ ਕਰੀਏ ਜੇਕਰ ਮਲੇਰੀਆ ਵੀ ਬਹੁਤ ਤੇਜੀ ਨਾਲ ਫੈਲਦਾ ਹੈ ਪਰ ਅੱਜ ਵਿਸ਼ਵ ਮਲੇਰੀਆ ਦਿਵਸ ਹਰ ਸਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ ਹੈ। ਇਸ ਸਾਲ ਵਿਸ਼ਵ ਮਲੇਰੀਆ ਦਿਵਸ ਇਸ ਦਿਨ ਯਾਨੀ 25 ਅਪ੍ਰੈਲ ਨੂੰ ਮਨਾਇਆ ਜਾ ਰਿਹਾ ਹੈ। ਅੱਜ ਬਹੁਤ ਸਾਰੇ ਦੇਸ਼ ਇਸ ਖਤਰਨਾਕ ਬੀਮਾਰੀ ਨਾਲ ਲੜ ਰਹੇ ਹਨ। ਮਲੇਰੀਆ ਹਰ ਸਾਲ ਲੱਖਾਂ ਲੋਕਾਂ ਨੂੰ ਨਿਗਲ ਜਾਂਦਾ ਹੈ। ਮਲੇਰੀਆ ਇੱਕ ਘਾਤਕ ਬਿਮਾਰੀ ਹੈ, ਜੋ ਸੰਕਰਮਿਤ ਮੱਛਰਾਂ ਦੇ ਕੱਟਣ ਨਾਲ ਫੈਲਦੀ ਹੈ। ਵਿਸ਼ਵ ਮਲੇਰੀਆ ਦਿਵਸ ਪਹਿਲੀ ਵਾਰ 25 ਅਪ੍ਰੈਲ 2008 ਨੂੰ ਆਯੋਜਿਤ ਕੀਤਾ ਗਿਆ ਸੀ। ਯੂਨੀਸੇਫ ਨੇ ਇਸ ਦਿਨ ਦੀ ਸ਼ੁਰੂਆਤ ਕੀਤੀ। ਹਰ ਸਾਲ ਦੁਨੀਆਂ ਭਰ ਵਿੱਚ ਇਸ ਬਿਮਾਰੀ ਕਾਰਨ ਕਈ ਲੋਕ ਆਪਣੀ ਜਾਨ ਗੁਆ ਬੈਠਦੇ ਹਨ, ਇਸ ਲਈ ਇਹ ਦਿਨ ਮਨਾਉਣ ਦਾ ਕਾਰਨ ਹੈ, ਤਾਂ ਜੋ ਲੋਕਾਂ ਨੂੰ ਇਸ ਮਾਰੂ ਬਿਮਾਰੀ ਤੋਂ ਸੁਚੇਤ ਕੀਤਾ ਜਾਵੇ। ਮਰਨ ਵਾਲਿਆਂ ਦੀ ਗਿਣਤੀ ਪੇਂਡੂ ਅਤੇ ਪਛੜੇ ਖੇਤਰਾਂ ਵਿੱਚ ਜ਼ਿਆਦਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਨਜਾਇਜ਼ ਮਾਈਨਿੰਗ ਨੂੰ ਲੈ ਕੇ ਮਾਨ ਸਰਕਾਰ ਦਾ ਵੱਡਾ ਐਕਸ਼ਨ ਮਲੇਰੀਆ ਦੇ ਲੱਛਣ - ਤੇਜ਼ ਬੁਖਾਰ, ਮਾਸਪੇਸ਼ੀਆਂ ਵਿੱਚ ਦਰਦ - ਸਿਰ ਦਰਦ, ਠੰਢ - ਸਰੀਰ ਵਿੱਚ ਕੜਵੱਲ, ਪਸੀਨਾ ਆਉਣਾ - ਉਲਟੀਆਂ, ਪੇਟ ਦਰਦ ਇਹ ਸਾਵਧਾਨੀ ਲਓ - ਰਾਤ ਨੂੰ ਪੂਰੀ ਆਸਤੀਨ ਵਾਲੇ ਕੱਪੜੇ ਪਾ ਕੇ ਸੌਂਵੋ, ਮੱਛਰਦਾਨੀ ਲਗਾਓ ਮੱਛਰ ਵਿਰੋਧੀ ਕਰੀਮ ਲਗਾਓ, ਸੌਣ ਤੋਂ ਇਕ ਘੰਟਾ ਪਹਿਲਾਂ ਕੋਇਲ ਨੂੰ ਸਾੜੋ - ਮਿੱਟੀ ਦੇ ਤੇਲ ਦੀਆਂ ਬੂੰਦਾਂ ਖੜ੍ਹੇ ਪਾਣੀ ਵਿੱਚ ਪਾ ਕੇ ਨਿਕਾਸੀ ਕਰੋ - ਖਿੜਕੀਆਂ ਅਤੇ ਦਰਵਾਜ਼ਿਆਂ 'ਤੇ ਜਾਲੀ ਲਗਾਓ, ਤਾਂ ਜੋ ਮੱਛਰ ਨਾ ਆਉਣ - ਪਾਣੀ ਢੱਕ ਕੇ ਰੱਖੋ, ਡਰੰਮ-ਟੈਂਕ ਨੂੰ ਸਾਫ਼ ਕਰੋ ਇਸ ਸਾਲ ਦਾ ਥੀਮ- ਹਰ ਸਾਲ ਇਸ ਬਾਰੇ ਇਕ ਥੀਮ ਰੱਖੀ ਜਾਂਦੀ ਹੈ, ਜਿਸ 'ਤੇ ਦੇਸ਼ ਦੇ ਵੱਖ-ਵੱਖ ਡਾਕਟਰ, ਵਿਗਿਆਨੀ, ਮਾਹਿਰ ਕੰਮ ਕਰਦੇ ਹਨ। ਇਸ ਸਾਲ ਦਾ ਥੀਮ "ਮਲੇਰੀਆ ਦੇ ਬੋਝ ਨੂੰ ਘਟਾਉਣ ਅਤੇ ਜਾਨਾਂ ਬਚਾਉਣ ਲਈ ਨਵੀਨਤਾ ਦੀ ਵਰਤੋਂ ਕਰੋ" ਹੈ। ਇਸ ਨੂੰ ਰੱਖਣ ਦਾ ਮਕਸਦ ਦੇਸ਼ ਵਿੱਚੋਂ ਇਸ ਬਿਮਾਰੀ ਦਾ ਖਾਤਮਾ ਕਰਨਾ ਅਤੇ ਦੇਸ਼ ਨੂੰ ਮਲੇਰੀਆ ਮੁਕਤ ਬਣਾਉਣਾ ਹੈ। -PTC News