World Athletics Championships 2022: ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਜਿੱਤਿਆ ਚਾਂਦੀ ਦਾ ਤਗਮਾ

By  Riya Bawa July 24th 2022 08:01 AM -- Updated: July 24th 2022 09:43 AM

World Athletics Championships 2022 : ਅਮਰੀਕਾ ਦੇ ਯੂਜੀਨ ਵਿੱਚ ਚੱਲ ਰਹੀ 18ਵੀਂ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਨੀਰਜ ਚੋਪੜਾ ਨੇ ਜੈਵਲਿਨ ਥਰੋਅ ਦੇ ਫਾਈਨਲ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਨੀਰਜ ਨੇ ਜੈਵਲਿਨ ਥਰੋਅ ਫਾਈਨਲ ਵਿੱਚ 88.13 ਮੀਟਰ ਦੀ ਸਰਵੋਤਮ ਕੋਸ਼ਿਸ਼ ਨਾਲ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲਾ ਪਹਿਲਾ ਭਾਰਤੀ ਪੁਰਸ਼ ਅਥਲੀਟ ਬਣ ਕੇ ਇਤਿਹਾਸ ਰਚਿਆ।  World Athletics Championships 2022: ਨੀਰਜ ਚੋਪੜਾ ਨੇ 86.37 ਮੀਟਰ ਕੀਤਾ ਥਰੋਅ, ਚੌਥੇ ਨੰਬਰ 'ਤੇ ਪਹੁੰਚੇ ਹਾਲਾਂਕਿ ਉਸ ਨੂੰ ਫਾਈਨਲ ਵਿੱਚ ਥਰੋਅ ਪਹਿਲਾਂ ਕਰਨਾ ਪਿਆ ਸੀ ਪਰ ਉਸ ਦਾ ਪਹਿਲਾ ਥਰੋਅ ਫਾਊਲ ਸੀ। ਨੀਰਜ ਚੋਪੜਾ ਨੇ 82.39 ਮੀਟਰ ਦੀ ਦੂਰੀ ਤੈਅ ਕਰਦੇ ਹੋਏ ਆਪਣਾ ਦੂਜਾ ਥਰੋਅ ਵਧੀਆ ਢੰਗ ਨਾਲ ਕੀਤਾ।  ਭਾਰਤ ਦੇ ਰੋਹਿਤ ਯਾਦਵ ਵੀ ਇਸੇ ਈਵੈਂਟ ਵਿੱਚ ਸਨ। ਉਹ 78.72 ਮੀਟਰ ਥਰੋਅ ਨਾਲ 10ਵੇਂ ਸਥਾਨ 'ਤੇ ਰਿਹਾ। Neeraj Chopra clinches silver medal at Diamond League, breaks own national  record ਨੀਰਜ ਚੋਪੜਾ ਦੀ ਮਾਂ ਸਰੋਜ ਦੇਵੀ ਨੇ ਆਪਣੇ ਪੁੱਤਰ ਨੂੰ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਣ 'ਤੇ ਕਿਹਾ ਕਿ ਅਸੀਂ ਬਹੁਤ ਖੁਸ਼ ਹਾਂ ਕਿ ਉਸਦੀ ਮਿਹਨਤ ਰੰਗ ਲਿਆਈ ਹੈ। ਸਾਨੂੰ ਯਕੀਨ ਸੀ ਕਿ ਉਹ ਇਸ ਈਵੈਂਟ ਵਿੱਚ ਇੱਕ ਤਮਗਾ ਜਿੱਤੇਗਾ। ਇਸ ਦੇ ਨਾਲ ਹੀ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਨੀਰਜ ਚੋਪੜਾ ਨੂੰ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਜਿੱਤ ਲਈ ਵਧਾਈ ਦਿੱਤੀ।  ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਨੀਰਜ ਚੋਪੜਾ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਜੈਵਲਿਨ ਥਰੋਅ ਵਿੱਚ ਦੂਜਾ ਸਥਾਨ ਹਾਸਲ ਕਰਕੇ ਭਾਰਤ ਦਾ ਮਾਣ ਵਧਾਇਆ ਹੈ, ਹਰਿਆਣਾ ਦਾ ਮਾਣ ਵਧਾਇਆ ਹੈ। ਹਰਿਆਣਾ ਖਿਡਾਰੀਆਂ ਦੀ ਧਰਤੀ ਹੈ। ਹਰਿਆਣਾ ਨੇ ਭਾਰਤ ਲਈ ਬਹੁਤ ਸਾਰੇ ਮੈਡਲ ਜਿੱਤੇ ਹਨ, ਮੈਂ ਨੀਰਜ ਚੋਪੜਾ ਨੂੰ ਆਪਣੀ ਸਰਕਾਰ ਅਤੇ ਹਰ ਹਰਿਆਣਾ ਵਾਸੀ ਦੀ ਤਰਫੋਂ ਵਧਾਈ ਦਿੰਦਾ ਹਾਂ। ਪ੍ਰਧਾਨ ਮੰਤਰੀ ਮੋਦੀ ਦਾ ਟਵੀਟ ਨੀਰਜ ਚੋਪੜਾ ਦੇ ਮੈਡਲ ਜਿੱਤਣ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਉਸਨੇ ਟਵੀਟ ਕੀਤਾ, “ਸਾਡੇ ਸਭ ਤੋਂ ਮਸ਼ਹੂਰ ਐਥਲੀਟਾਂ ਵਿੱਚੋਂ ਇੱਕ, ਨੀਰਜ ਨੂੰ ਇੱਕ ਹੋਰ ਵੱਡੀ ਉਪਲਬਧੀ ਲਈ ਬਹੁਤ-ਬਹੁਤ ਵਧਾਈਆਂ। ਭਾਰਤੀ ਖੇਡਾਂ ਲਈ ਇਹ ਖਾਸ ਪਲ ਹੈ। ਨੀਰਜ ਨੂੰ ਉਸਦੇ ਆਉਣ ਵਾਲੇ ਯਤਨਾਂ ਲਈ ਸ਼ੁਭਕਾਮਨਾਵਾਂ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਨੀਰਜ ਚੋਪੜਾ ਨੂੰ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਗਮਾ ਜਿੱਤਣ 'ਤੇ ਵਧਾਈ ਦਿੱਤੀ। ਨੀਰਜ ਚੋਪੜਾ ਨੇ ਇਕ ਵਾਰ ਫਿਰ ਦੇਸ਼ ਅਤੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। 88.13 ਮੀਟਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਚਾਂਦੀ ਦਾ ਤਗਮਾ ਜਿੱਤਿਆ। ਨੀਰਜ ਚੋਪੜਾ ਨੇ ਤੀਜੇ ਯਤਨ ਵਿੱਚ 86.37 ਮੀਟਰ ਥਰੋਅ ਕੀਤਾ। ਤਿੰਨ ਕੋਸ਼ਿਸ਼ਾਂ ਵਿੱਚ ਇਹ ਉਸਦਾ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਹੈ। ਸੋਨ ਤਗਮੇ ਦੇ ਸਭ ਤੋਂ ਵੱਡੇ ਦਾਅਵੇਦਾਰ ਅਤੇ ਡਿਫੈਂਡਿੰਗ ਚੈਂਪੀਅਨ ਗ੍ਰੇਨਾਡਾ ਦੇ ਐਂਡਰਸਨ ਪੀਟਰਸ ਨੇ ਫਾਈਨਲ 'ਚ ਆਪਣਾ ਬੈਂਚਮਾਰਕ ਤੈਅ ਕਰਨ ਦੀ ਪਹਿਲੀ ਕੋਸ਼ਿਸ਼ 'ਚ 90.21 ਮੀਟਰ ਦਾ ਥ੍ਰੋਅ ਸੁੱਟਿਆ। ਐਂਡਰਸਨ ਨੇ ਆਪਣੀ ਦੂਜੀ ਕੋਸ਼ਿਸ਼ ਵਿੱਚ 90.46 ਮੀਟਰ ਦਾ ਥਰੋਅ ਕੀਤਾ ਅਤੇ ਆਪਣਾ ਪਹਿਲਾ ਸਥਾਨ ਬਰਕਰਾਰ ਰੱਖਿਆ।  World Athletics Championships 2022: ਨੀਰਜ ਚੋਪੜਾ ਨੇ 86.37 ਮੀਟਰ ਕੀਤਾ ਥਰੋਅ, ਚੌਥੇ ਨੰਬਰ 'ਤੇ ਪਹੁੰਚੇ ਨੀਰਜ ਨੇ ਪਿਛਲੇ ਸਾਲ ਓਲੰਪਿਕ ਵਿੱਚ 120 ਸਾਲਾਂ ਦੇ ਸੋਕੇ ਨੂੰ ਖਤਮ ਕੀਤਾ ਅਤੇ ਭਾਰਤ ਲਈ ਟਰੈਕ ਅਤੇ ਫੀਲਡ ਵਿੱਚ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਸੀ। ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਪਹਿਲੀ ਵਾਰ 1983 ਵਿੱਚ ਆਯੋਜਿਤ ਕੀਤੀ ਗਈ ਸੀ।  World Athletics Championships 2022: ਨੀਰਜ ਚੋਪੜਾ ਨੇ 86.37 ਮੀਟਰ ਕੀਤਾ ਥਰੋਅ, ਚੌਥੇ ਨੰਬਰ 'ਤੇ ਪਹੁੰਚੇ -PTC News

Related Post