ਰੇਲਗੱਡੀ 'ਚ ਸੀਟ ਨੂੰ ਲੈ ਕੇ ਔਰਤਾਂ ਭਿੜੀਆਂ, ਮਹਿਲਾ ਪੁਲਿਸ ਮੁਲਾਜ਼ਮ ਦੀ ਵੀ ਕੀਤੀ ਕੁੱਟਮਾਰ

By  Ravinder Singh October 7th 2022 09:03 AM -- Updated: October 7th 2022 09:04 AM

ਮੁੰਬਈ : ਲੋਕਲ ਰੇਲਗੱਡੀ ਅੰਦਰ ਸਫ਼ਰ ਦੌਰਾਨ ਸੀਟ ਨੂੰ ਲੈ ਕੇ ਔਰਤਾਂ ਵਿਚਕਾਰ ਝਗੜਾ ਹੋ ਗਿਆ ਅਤੇ ਦੇਖਦੇ ਹੀ ਦੇਖਦੇ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ। ਝਗੜੇ ਮਗਰੋਂ ਕੁਝ ਔਰਤਾਂ ਨੇ ਡਿਊਟੀ 'ਤੇ ਮੌਜੂਦ ਮਹਿਲਾ ਪੁਲਿਸ ਮੁਲਾਜ਼ਮ ਦੀ ਕੁੱਟਮਾਰ ਕੀਤੀ ਤੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਵੀ ਕਰ ਦਿੱਤਾ। ਠਾਣੇ-ਪਨਵੇਲ ਲੋਕਲ ਟਰੇਨ ਦੇ ਮਹਿਲਾ ਡੱਬੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਵਾਸ਼ੀ ਸਰਕਾਰੀ ਰੇਲਵੇ ਪੁਲਿਸ (ਜੀਆਰਪੀ) ਦੇ ਪੁਲਿਸ ਇੰਸਪੈਕਟਰ ਸੰਭਾਜੀ ਕਟਾਰੇ ਅਨੁਸਾਰ ਝੜਪ ਦਾ ਕਾਰਨ ਤੁਰਭੇ ਸਟੇਸ਼ਨ ਦੇ ਕੋਲ ਇਕ ਸੀਟ ਨੂੰ ਲੈ ਕੇ ਤਿੰਨ ਮਹਿਲਾ ਯਾਤਰੀਆਂ ਵਿਚਕਾਰ ਝਗੜਾ ਸੀ। ਰੇਲਗੱਡੀ 'ਚ ਸੀਟ ਨੂੰ ਲੈ ਕੇ ਔਰਤਾਂ ਭਿੜੀਆਂ, ਮਹਿਲਾ ਪੁਲਿਸ ਮੁਲਾਜ਼ਮ ਦੀ ਵੀ ਕੀਤੀ ਕੁੱਟਮਾਰਮਾਮਲਾ ਉਦੋਂ ਵਧ ਗਿਆ ਜਦੋਂ ਹੋਰ ਔਰਤਾਂ ਵੀ ਲੜਾਈ 'ਚ ਸ਼ਾਮਲ ਹੋ ਗਈਆਂ। ਕਟਾਰੇ ਨੇ ਦੱਸਿਆ ਕਿ ਵਾਸ਼ੀ ਜੀਆਰਪੀ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਵੀ ਪੜ੍ਹੋ : NID ਫਾਊਂਡੇਸ਼ਨ ਵੱਲੋਂ ਆਕਲੈਂਡ ਵਿਖੇ PM ਮੋਦੀ ਦੇ ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਨਾਲ ਸੁਚੱਜੇ ਸਬੰਧਾਂ ਨੂੰ ਦਰਸਾਉਂਦੀਆਂ 2 ਪੁਸਤਕਾਂ ਦੀ ਘੁੰਢ ਚੁਕਾਈ ਝਗੜੇ ਨੂੰ ਸੁਲਝਾਉਣ ਲਈ ਦਖਲ ਦੇਣ ਦੀ ਕੋਸ਼ਿਸ਼ ਕਰਨ ਵਾਲੀ ਇਕ ਮਹਿਲਾ ਪੁਲਿਸ ਮੁਲਾਜ਼ਮ 'ਤੇ ਵੀ ਕੁਝ ਮਹਿਲਾ ਯਾਤਰੀਆਂ ਨੇ ਹਮਲਾ ਕਰ ਦਿੱਤਾ, ਜਿਸ 'ਚ ਉਹ ਜ਼ਖਮੀ ਹੋ ਗਈ। ਇਕ ਪੁਲਿਸ ਮੁਲਾਜ਼ਮ ਸਮੇਤ ਘੱਟੋ-ਘੱਟ ਤਿੰਨ ਔਰਤਾਂ ਜ਼ਖ਼ਮੀ ਹੋ ਗਈਆਂ। ਵੀਡੀਓ 'ਚ ਦੋ ਮਹਿਲਾ ਯਾਤਰੀਆਂ ਦੇ ਸਿਰ 'ਤੇ ਲੱਗੀ ਸੱਟ ਕਾਰਨ ਖ਼ੂਨ ਨਿਕਲਦਾ ਦੇਖਿਆ ਜਾ ਸਕਦਾ ਹੈ। ਪੁਲਿਸ ਮੁਤਾਬਕ ਤੁਰਭੇ ਸਟੇਸ਼ਨ 'ਤੇ ਇਕ ਸੀਟ ਖਾਲੀ ਹੋਣ 'ਤੇ ਇਕ ਮਹਿਲਾ ਯਾਤਰੀ ਨੇ ਦੂਜੀ ਔਰਤ ਨੂੰ ਸੀਟ ਦੇਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਇਕ ਹੋਰ ਔਰਤ ਨੇ ਵੀ ਉਸੇ ਸੀਟ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਗੱਲ ਨੂੰ ਲੈ ਕੇ ਤਿੰਨਾਂ ਔਰਤਾਂ ਵਿਚਾਲੇ ਬਹਿਸ ਹੋ ਗਈ ਤੇ ਲੜਾਈ ਸ਼ੁਰੂ ਹੋ ਗਈ। ਜਲਦੀ ਹੀ ਕੁਝ ਹੋਰ ਯਾਤਰੀ ਵੀ ਇਸ ਵਿਵਾਦ ਵਿੱਚ ਸ਼ਾਮਲ ਹੋ ਗਏ। ਨਤੀਜੇ ਵਜੋਂ ਗੱਲ ਹੱਥੋਪਾਈ ਤੱਕ ਪੁੱਜ ਗਈ। -PTC News

Related Post