Women Day 2022: ਇਸ ਮਹਿਲਾ ਦੇ ਹੌਂਸਲੇ ਅੱਗੇ ਹਰ ਮੂਸੀਬਤ ਨੇ ਮੰਨੀ ਹਾਰ, ਅੱਜ ਦੁਨੀਆ ਵੀ ਖੜ੍ਹ ਕੇ ਕਰਦੀ ਹੈ ਸਲਾਮ !

By  Riya Bawa March 7th 2022 06:12 PM -- Updated: March 7th 2022 06:40 PM

ਜਲੰਧਰ: ਔਰਤਾਂ ਮਰਦਾਂ ਦੇ ਮੁਕਾਬਲੇ ਕਿਸੇ ਵੀ ਖੇਤਰ ਵਿੱਚ ਘੱਟ ਨਹੀਂ ਹਨ। ਭਾਰਤ ਦੀ ਕਲਪਨਾ ਚਾਵਲਾ ਨੇ ਪੁਲਾੜ ਵਿੱਚ ਜਾ ਕੇ ਔਰਤਾਂ ਲਈ ਮਿਸਾਲ ਪੈਦਾ ਕੀਤੀ। ਕਲਪਨਾ ਚਾਵਲਾ ਉੱਤੇ ਪੂਰਾ ਭਾਰਤ ਮਾਣ ਮਹਿਸੂਸ ਕਰਦਾ ਹੈ। ਕਿਸੇ ਵੀ ਖੇਤਰ ਵਿੱਚ ਕੋਈ ਵੀ ਸਫਲ ਹੋਵੇ ਉਸ ਦੇ ਪਿੱਛੇ ਸੰਘਰਸ਼ ਜ਼ਰੂਰ ਹੁੰਦਾ ਹੈ। ਕਾਮਯਾਬ ਔਰਤਾਂ ਨੂੰ ਸਨਮਾਨ ਦੇਣ ਲਈ 8 ਮਾਰਚ ਨੂੰ ਮਹਿਲਾ ਦਿਵਸ (women day ) ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਓਨ੍ਹਾਂ ਔਰਤਾਂ ਦੀਆਂ ਪ੍ਰਾਪਤੀਆਂ ਪਹਿਚਾਨਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਨ੍ਹਾਂ ਨੇ ਦੁਨੀਆ ਵਿੱਚ ਬਦਲਾਅ ਲਿਆਉਣ ਦੀ ਕੋਸ਼ਿਸ਼ ਕੀਤੀ ਹੋਵੇ। ਇਹ ਔਰਤਾਂ ਫਿਰ ਚਾਹੇ ਕਿਸੇ ਵੀ ਦੇਸ਼ ਦੀਆਂ ਹੋਣ ਜਾਂ ਕਿਸੇ ਵੀ ਖੇਤਰ ਦੀਆਂ। Women Day 2022: ਇਸ ਮਹਿਲਾ ਦੇ ਹੌਂਸਲੇ ਅੱਗੇ ਹਰ ਮੂਸਿਬਤ ਨੇ ਮੰਨੀ ਹਾਰ, ਅੱਜ ਦੁਨੀਆ ਵੀ ਖੜ੍ਹ ਕੇ ਕਰਦੀ ਹੈ ਸਲਾਮ ! ਵਧੀਆ ਕੰਮ ਕਰਨ ਵਾਲੀਆਂ ਔਰਤਾਂ ਦੀ ਸ਼ਲਾਘਾ ਕਰਕੇ ਹੋਰ ਔਰਤਾਂ ਨੂੰ ਵੀ ਅੱਗੇ ਵਧਣ ਲਈ ਪ੍ਰੇਰਿਆ ਜਾਂਦਾ ਹੈ। ਇਕ ਅਜਿਹੀ ਹੀ ਕਹਾਣੀ ਜਲੰਧਰ ਦੀ ਰਹਿਣ ਵਾਲੀ (Dr. Tanuja Tanu)  ਤਨੁਜਾ ਤਨੂੰ ਦੀ ਹੈ ਜੋ ਇਸ ਸਾਲ ਮਹਿਲਾ ਦਿਵਸ ਉੱਤੇ ਹਜ਼ਾਰਾਂ ਲਈ ਪ੍ਰੇਰਨਾ ਦਾ ਸਰੋਤ ਬਣੇਗੀ। ਡਾਕਟਰ ਤਨੁਜਾ ਤਨੂੰ ਜਿਸ ਦੇ ਕਾਮਯਾਬ ਹੋਣ ਪਿੱਛੇ ਵੀ ਲੰਬਾ ਸੰਘਰਸ਼ ਕੀਤਾ ਹੈ। ਡਾ: ਤਨੁਜਾ ਇੱਕ ਕਵੀ, ਲੇਖਕ, ਸਮਾਜ ਸੇਵੀ ਅਤੇ ਪ੍ਰੇਰਣਾਦਾਇਕ ਬੁਲਾਰੇ ਹਨ ਅਤੇ ਉੱਤਰੀ ਭਾਰਤ ਦੇ ਇੱਕ ਨਾਮਵਰ ਅਖਬਾਰ ਵਿੱਚ ਇੱਕ ਸੀਨੀਅਰ ਸੰਪਾਦਕ ਵਜੋਂ ਸੇਵਾ ਨਿਭਾ ਰਹੇ ਹਨ। Women Day 2022: ਇਸ ਮਹਿਲਾ ਦੇ ਹੌਂਸਲੇ ਅੱਗੇ ਹਰ ਮੂਸਿਬਤ ਨੇ ਮੰਨੀ ਹਾਰ, ਅੱਜ ਦੁਨੀਆ ਵੀ ਖੜ੍ਹ ਕੇ ਕਰਦੀ ਹੈ ਸਲਾਮ ! ਇਹ ਵੀ ਪੜ੍ਹੋ : ਮਿਹਨਤ ਸੱਦਕਾ ਕਾਂਤਾ ਚੌਹਾਨ ਬਣੀ ਔਰਤਾਂ ਲਈ ਮਿਸਾਲ ਆਓ ਜਾਣਦੇ ਹਾਂ--ਇਨ੍ਹਾਂ ਦੀ ਸੰਘਰਸ਼ ਭਰੀ ਕਹਾਣੀ  ਡਾ. ਤਨੂਜਾ ਬਚਪਨ ਤੋਂ ਹੀ ਪੋਲੀਓ ਵਰਗੀ ਬਿਮਾਰੀ ਤੋਂ ਪੀੜਤ ਹੈ। ਹੁਣ ਤੱਕ ਉਨ੍ਹਾਂ ਦੇ ਸਰੀਰ ਦੀਆਂ 7 ਵੱਡੀਆਂ ਸਰਜਰੀਆਂ ਹੋ ਚੁੱਕੀਆਂ ਹਨ। 2006 ਵਿੱਚ ਉਹ ਆਪਣੀਆਂ ਦੋਵੇਂ ਅੱਖਾਂ ਦੀ ਰੋਸ਼ਨੀ ਗੁਆ ਬੈਠੇ ਪਰ ਉਹ ਜ਼ਿੰਦਗੀ ਨਾਲ ਲੜਦੇ ਰਹੇ ਅਤੇ ਹਰ ਮੁਸ਼ਕਲ ਦਾ ਮੁਸਕਰਾਹਟ ਨਾਲ ਸਾਹਮਣਾ ਕਰਦੇ ਰਹੇ। ਡਾ. ਤਨੂਜਾ ਨੇ ਦਿਵਿਆਂਗ ਅਤੇ ਜੀਵਨ ਸੰਘਰਸ਼ ਦੇ ਵਿਚਕਾਰ ਇਕੱਲੀ ਜ਼ਿੰਦਗੀ ਜੀਉਂਦੇ ਹੋਏ ਕਦੇ ਹਿੰਮਤ ਨਹੀਂ ਹਾਰੀ ਅਤੇ ਗ੍ਰੈਜੂਏਸ਼ਨ ਤੋਂ ਬਾਅਦ ਨੌਕਰੀ ਦੇ ਨਾਲ-ਨਾਲ ਪਹਿਲਾਂ ਰਾਜਨੀਤੀ ਸ਼ਾਸਤਰ ਵਿੱਚ ਐਮਏ ਅਤੇ ਫਿਰ ਮਾਸ ਕਮਿਊਨੀਕੇਸ਼ਨ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ। ਇਸ ਦੌਰਾਨ ਆਪਣੇ ਪਤੀ ਦੇ ਅੱਤਿਆਚਾਰਾਂ ਤੋਂ ਵੱਖ ਹੋ ਕੇ ਉਸ ਨੇ ਇਕੱਲਿਆਂ ਹੀ ਆਪਣੀ ਧੀ ਦੇ ਪਾਲਣ-ਪੋਸ਼ਣ ਅਤੇ ਪੜ੍ਹਾਈ ਦੀ ਜ਼ਿੰਮੇਵਾਰੀ ਵੀ ਨਿਭਾਈ ਅਤੇ ਉਸ ਨੂੰ ਜ਼ਿੰਦਗੀ ਦੇ ਇਕ ਵੱਖਰੇ ਮੁਕਾਮ 'ਤੇ ਲੈ ਗਈ। Women Day 2022: ਇਸ ਮਹਿਲਾ ਦੇ ਹੌਂਸਲੇ ਅੱਗੇ ਹਰ ਮੂਸੀਬਤ ਨੇ ਮੰਨੀ ਹਾਰ, ਅੱਜ ਦੁਨੀਆ ਵੀ ਖੜ੍ਹ ਕੇ ਕਰਦੀ ਹੈ ਸਲਾਮ ! ਇੰਨਾ ਹੀ ਨਹੀਂ ਉਹਨਾਂ ਨੇ ਨਾਲ ਜੂਝਦੇ ਹੋਏ ਨਾ ਸਿਰਫ਼ ਔਖੇ ਅਤੇ ਪ੍ਰਤੀਕੂਲ ਹਾਲਾਤਾਂ ਨੂੰ ਜਿੱਤਿਆ, ਸਗੋਂ ਆਪਣੇ ਜੀਵਨ ਸੰਘਰਸ਼ ਵਿੱਚ ਲਗਾਤਾਰ ਅੱਗੇ ਵਧਦੇ ਹੋਏ ਲੇਖਣੀ ਅਤੇ ਸਮਾਜ ਸੇਵਾ ਦਾ ਕੰਮ ਕਰਕੇ ਸਮਾਜ ਵਿੱਚ ਇੱਕ ਵੱਖਰਾ ਮੁਕਾਮ ਹਾਸਲ ਕੀਤਾ। ਦੇਸ਼-ਵਿਦੇਸ਼ ਦੀਆਂ ਕਈ ਮੰਨੀਆਂ-ਪ੍ਰਮੰਨੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੀ ਡਾ: ਤਨੁਜਾ ਨੂੰ ਆਪਣੀਆਂ ਸੇਵਾਵਾਂ ਅਤੇ ਕੰਮਾਂ ਲਈ ਦੇਸ਼-ਵਿਦੇਸ਼ ਤੋਂ ਕਈ ਪੁਰਸਕਾਰ ਅਤੇ ਸਨਮਾਨ ਮਿਲ ਚੁੱਕੇ ਹਨ। ਸਮਾਜ ਸੇਵਾ ਦੇ ਖੇਤਰ ਵਿੱਚ ਡਾਕਟਰੇਟ ਦੀ ਆਨਰੇਰੀ ਡਿਗਰੀ ਹਾਸਲ ਕਰਨ ਵਾਲੀ ਡਾ: ਤਨੂਜਾ ਨੇ ਜ਼ਿੰਦਗੀ ਦੀ ਹਰ ਮੁਸ਼ਕਿਲ ਦਾ Women Day 2022: ਇਸ ਮਹਿਲਾ ਦੇ ਹੌਂਸਲੇ ਅੱਗੇ ਹਰ ਮੂਸੀਬਤ ਨੇ ਮੰਨੀ ਹਾਰ, ਅੱਜ ਦੁਨੀਆ ਵੀ ਖੜ੍ਹ ਕੇ ਕਰਦੀ ਹੈ ਸਲਾਮ ! ਸਾਹਮਣਾ ਕਰਦਿਆਂ ਉਸਾਰੂ ਸੋਚ ਨਾਲ ਸਮਾਜ ਵਿੱਚ ਨਵੀਂ ਮਿਸਾਲ ਕਾਇਮ ਕੀਤੀ ਹੈ। ਸਾਹਿਤ ਪ੍ਰੇਮੀ ਅਤੇ ਕਵਿਤਾ ਲਿਖਣ ਦੇ ਸ਼ੌਕੀਨ ਤਨੂਜਾ ਦਾ ਕਾਵਿ ਸੰਗ੍ਰਹਿ "ਮੁਝ ਮੈਂ ਕੋਈ ਔਰ" ਪ੍ਰਕਾਸ਼ਿਤ ਹੋ ਚੁੱਕਾ ਹੈ ਜਦਕਿ ਅਗਲਾ ਕਾਵਿ ਸੰਗ੍ਰਹਿ ਅਤੇ ਨਾਵਲ ਛਪਣ ਅਧੀਨ ਹੈ। Women Day 2022: ਇਸ ਮਹਿਲਾ ਦੇ ਹੌਂਸਲੇ ਅੱਗੇ ਹਰ ਮੂਸੀਬਤ ਨੇ ਮੰਨੀ ਹਾਰ, ਅੱਜ ਦੁਨੀਆ ਵੀ ਖੜ੍ਹ ਕੇ ਕਰਦੀ ਹੈ ਸਲਾਮ ! ਪੰਜਾਬ ਦੀ ਡਾ: ਤਨੂਜਾ ਤਨੂ IAWA ਦੁਆਰਾ ਮੁੰਬਈ ਸਥਿਤ ਅਮਰ ਸਿਨੇ ਪ੍ਰੋਡਕਸ਼ਨ ਦੇ ਸਹਿਯੋਗ ਨਾਲ ਐਲਾਨੇ ਗਏ SDP ਵੂਮੈਨ ਅਚੀਵਰਜ਼ ਅਵਾਰਡ ਪ੍ਰਾਪਤ ਕਰਨ ਲਈ ਵਿਸ਼ਵ ਭਰ ਤੋਂ ਸਨਮਾਨਿਤ 50 ਤੋਂ ਵੱਧ ਔਰਤਾਂ ਵਿੱਚੋਂ ਇੱਕ ਹੈ। ( IAWA) ਆਈ.ਏ.ਡਬਲਯੂ.ਏ. ਨੇ ਇਹਨਾਂ ਸਨਮਾਨਿਤ ਸ਼ਖਸੀਅਤਾਂ ਦੇ ਰਿਕਾਰਡ ਨੂੰ ਉਹਨਾਂ ਦੀ ਜਾਣ-ਪਛਾਣ ਅਤੇ ਜੀਵਨ ਕਹਾਣੀ ਦੇ ਨਾਲ ਇੱਕ ਯਾਦਗਾਰ (Coffee Table Book) ਕੌਫੀ ਟੇਬਲ ਬੁੱਕ ਵਿੱਚ ਦਰਜ ਕੀਤਾ ਹੈ। ਇਹ ਹਨ ਹਿੰਦੀ ਵਿਚ ਕਵਿਤਾਵਾਂ ਇਸ ਮਹਿਲਾ ਦੇ ਹੌਂਸਲੇ ਅੱਗੇ ਹਰ ਮੂਸਿਬਤ ਨੇ ਮੰਨੀ ਹਾਰ, ਅੱਜ ਦੁਨੀਆ ਵੀ ਖੜ੍ਹ ਕੇ ਕਰਦੀ ਹੈ ਸਲਾਮ ! "याद रखना जब भी जितनी बार मुझे गिराओगे याद रखना मेरे हौंसले बढ़ाओगे, बुलंदियों तक मुझे पहुंचाओगे कड़वी बातों से रूठना, टूटना पुरानी बात हुई उछालोगे पत्थर तो सामने पहाड़ पाओगे मेरी आहों और आंसुओं से जरा बचकर रहना टूटा जे सब्र का दरिया तो डूब जाओगे मत समझना कि चुप है, तो शायद बुजदिल है खुलेंगे राज तो शर्म के मारे ही मर जाओगे... जब भी जितनी बार मुझे गिराओगे याद रखना मेरे हौंसले बढ़ाओगे... डा.तनुजा तनु" 2.  सच भी जान लो ज़रा लोग कहते हैं बहुत मजबूत हूं मैं किसी चट्टान की तरह दिलदारी रखती हूं शहनशाह-ए आलम की पहचान की तरह कुछ ख़ूबसूरत लगती हूं अप्सराओं कामिनी, मोहिनी जैसी लबों पर रखती हूं मुस्कराहट खुशनसीबों वाली बनाए रखती हूं हौंसले किसी वीरवान की तरह ये तो तस्वीर का एक ही रुख है जो दुनिया ने देखा है ज़रा आकर झांको तो सही मेरे भीतर तक यारो नज़र आएगा दर्द का समंदर किसी तूफ़ान की तरह ज़ख्म दिल पर ही नहीं रूह पर भी हरे रखे हैं सूखे आंसुओं संग रिस्ते रहते हैं जो नासूर-ए-दान की तरह बड़ा मनमोहक सा दिखता हैं मेरी आंखों का घरोंदा करोगे सैर तो मिलेगा जंगल-बियाबान की तरह टूटी हूं कई बार, बिखरी हूं रेत के टीलों जैसे जुटाई हिम्मत, समेटे हौंसले फिर खुद को संभाला ऐसे बना ली शख्सीयत किसी "आलीशान मकान" की तरह बुलन्द इरादे बेशक बन गए पहचान मेरी लेकिन दिल का एक कोना अब भी वीराना है किसी श्मशान की तरह लोग शायद सच कहते हैं बहुत मजबूत हूं मैं किसी चट्टान की तरह !!!... डा. तनुजा तनु   -PTC News

Related Post