Women Asia Cup 2022: ਥਾਈਲੈਂਡ ਨੇ ਰਚਿਆ ਇਤਿਹਾਸ, ਪਾਕਿਸਤਾਨ ਨੂੰ ਹਰਾ ਦਰਜ ਕੀਤੀ ਜਿੱਤ

By  Jasmeet Singh October 6th 2022 01:52 PM -- Updated: October 6th 2022 01:54 PM

Thailand creates history, defeats Pakistan in WAC22: ਥਾਈਲੈਂਡ ਦੀ ਮਹਿਲਾ ਕ੍ਰਿਕਟ ਟੀਮ ਲਈ ਅੱਜ ਦਾ ਦਿਨ ਯਾਦਗਾਰੀ ਬਣ ਗਿਆ ਜਦੋਂ ਉਸ ਨੇ ਏਸ਼ੀਆ ਕੱਪ (Women Asia Cup 2022) ਦੇ ਮੈਚ ਵਿੱਚ ਪਹਿਲੀ ਵਾਰ ਪਾਕਿਸਤਾਨ ਦੀ ਟੀਮ ਨੂੰ ਹਰਾਇਆ। ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਸਿਦਰਾ ਅਮੀਨ ਨੇ 20 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 116 ਦੌੜਾਂ ਬਣਾਈਆਂ ਅਤੇ ਥਾਈਲੈਂਡ ਸਾਹਮਣੇ 117 ਦੌੜਾਂ ਦਾ ਟੀਚਾ ਰੱਖਿਆ। 117 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਥਾਈਲੈਂਡ ਦੀ ਟੀਮ ਨੇ ਚੰਗੀ ਸ਼ੁਰੂਆਤ ਕੀਤੀ ਅਤੇ ਪਹਿਲੀ ਵਿਕਟ ਲਈ 40 ਦੌੜਾਂ ਜੋੜੀਆਂ। ਇਸ ਤੋਂ ਬਾਅਦ ਟੀਮ ਨੂੰ ਉਸੇ ਸਕੋਰ 'ਤੇ ਇਕ ਹੋਰ ਝਟਕਾ ਲੱਗਾ। ਪਰ ਦੂਜੇ ਸਿਰੇ 'ਤੇ ਥਾਈਲੈਂਡ ਦੇ ਬੱਲੇਬਾਜ਼ ਨਥਾਕਨ ਚਾਂਥਮ ਨੇ ਡਟ ਕੇ 61 ਦੌੜਾਂ ਦੀ ਪਾਰੀ ਖੇਡ ਕੇ ਆਪਣੀ ਟੀਮ ਨੂੰ ਇਤਿਹਾਸਕ ਜਿੱਤ ਦਿਵਾਈ। ਉਨ੍ਹਾਂ ਨੇ ਆਪਣੀ ਪਾਰੀ 'ਚ 5 ਚੌਕੇ ਅਤੇ 2 ਛੱਕੇ ਲਗਾਏ। ਥਾਈਲੈਂਡ ਨੇ ਟੀ-20 ਕ੍ਰਿਕਟ 'ਚ ਪਹਿਲੀ ਵਾਰ ਪਾਕਿਸਤਾਨ ਨੂੰ ਹਰਾਇਆ ਹੈ। ਆਖਰੀ ਓਵਰਾਂ 'ਚ ਤਜਰਬੇਕਾਰ ਪਾਕਿਸਤਾਨ ਦੇ ਸਾਹਮਣੇ ਥਾਈਲੈਂਡ ਦੀ ਟੀਮ ਨੂੰ 10 ਦੌੜਾਂ ਬਣਾਉਣੀਆਂ ਸੀ, ਜਿਸ ਨੂੰ ਬਣਾ ਉਸਨੇ ਇਤਿਹਾਸ ਰਚ ਦਿੱਤਾ। ਆਖਰੀ ਓਵਰ ਵਿੱਚ ਗੇਂਦ ਤਜਰਬੇਕਾਰ ਪਾਕਿਸਤਾਨੀ ਗੇਂਦਬਾਜ਼ ਡਾਇਨਾ ਬੇਗ ਦੇ ਹੱਥ ਵਿੱਚ ਸੀ। ਉਸ ਦੀ ਪਹਿਲੀ ਗੇਂਦ ਵਾਈਡ ਸੀ। ਥਾਈਲੈਂਡ ਦੀ ਨਟਯਾ ਨੇ ਅਗਲੀ ਗੇਂਦ 'ਤੇ ਸਿੰਗਲ ਲਿਆ। ਦੂਜੀ ਗੇਂਦ 'ਤੇ ਰੋਜ਼ੇਨਨ ਨੇ ਚੌਕਾ ਲਗਾ ਕੇ ਥਾਈਲੈਂਡ ਦੀ ਜਿੱਤ ਦੀਆਂ ਉਮੀਦਾਂ ਨੂੰ ਵਧਾ ਦਿੱਤਾ। ਤੀਜੀ ਗੇਂਦ 'ਤੇ ਇਕ ਵਾਰ ਫਿਰ ਰੋਜ਼ੇਨਨ ਨੇ ਦੋ ਦੌੜਾਂ ਨਾਲ ਟੀਮ ਨੂੰ ਜਿੱਤ ਦੇ ਨੇੜੇ ਪਹੁੰਚਾਇਆ। ਇਹ ਵੀ ਪੜ੍ਹੋ: IND vs SA: ਮੈਚ ਗਰਾਉਂਡ 'ਤੇ ਸੱਪ ਦੇ ਵੜਨ ਨਾਲ ਘਬਰਾ ਗਏ ਖਿਡਾਰੀ, ਵੇਖੋ ਵੀਡੀਓ ਮੈਚ ਤੋਂ ਬਾਅਦ ਥਾਈਲੈਂਡ ਦੇ ਕਪਤਾਨ ਨੇਰੁਮੋਲ ਚੇਵੇਈ ਨੇ ਕਿਹਾ ਕਿ ਉਸ ਨੇ ਇਸ ਮੈਚ ਲਈ ਕੋਈ ਖਾਸ ਤਿਆਰੀ ਨਹੀਂ ਕੀਤੀ ਸੀ। ਬਸ ਖੇਡ ਦਾ ਆਨੰਦ ਲਿਆ ਅਤੇ ਚੰਗੇ ਨਤੀਜੇ ਪ੍ਰਾਪਤ ਕੀਤੇ। ਮਹਿਲਾ ਏਸ਼ੀਆ ਕੱਪ 2022 (Women Asia Cup 2022) ਮੈਚਾਂ ਦੀ ਪੂਰੀ ਸਮਾਂ-ਸਾਰਣੀ ਮੈਚ 11: 6 ਅਕਤੂਬਰ - ਬੰਗਲਾਦੇਸ਼ ਬਨਾਮ ਮਲੇਸ਼ੀਆ - SICS ਗਰਾਊਂਡ 1 - 1:00 PM (IST) ਮੈਚ 12: 7 ਅਕਤੂਬਰ - ਥਾਈਲੈਂਡ ਬਨਾਮ UAE - SICS ਗਰਾਊਂਡ 1 - ਸਵੇਰੇ 8:30 ਵਜੇ (IST) ਮੈਚ 13: 7 ਅਕਤੂਬਰ - ਭਾਰਤ ਬਨਾਮ ਪਾਕਿਸਤਾਨ - SICS ਗਰਾਊਂਡ 1 - 1:00 PM (IST) ਮੈਚ 14: 8 ਅਕਤੂਬਰ - ਸ਼੍ਰੀਲੰਕਾ ਬਨਾਮ ਮਲੇਸ਼ੀਆ - SICS ਗਰਾਊਂਡ 1 - ਸਵੇਰੇ 8:30 ਵਜੇ (IST) ਮੈਚ 15: 8 ਅਕਤੂਬਰ - ਭਾਰਤ ਬਨਾਮ ਬੰਗਲਾਦੇਸ਼ - SICS ਗਰਾਊਂਡ 1 - 1:00 PM (IST) ਮੈਚ 16: 9 ਅਕਤੂਬਰ - ਥਾਈਲੈਂਡ ਬਨਾਮ ਮਲੇਸ਼ੀਆ - SICS ਗਰਾਊਂਡ 1 - ਸਵੇਰੇ 8:30 ਵਜੇ (IST) ਮੈਚ 17: 9 ਅਕਤੂਬਰ - ਪਾਕਿਸਤਾਨ ਬਨਾਮ UAE - SICS Ground 1 - 1:00 PM (IST) ਮੈਚ 18: 10 ਅਕਤੂਬਰ - ਸ਼੍ਰੀਲੰਕਾ ਬਨਾਮ ਬੰਗਲਾਦੇਸ਼ - SICS ਗਰਾਊਂਡ 1 - ਸਵੇਰੇ 8:30 ਵਜੇ (IST) ਮੈਚ 19: 10 ਅਕਤੂਬਰ - ਭਾਰਤ ਬਨਾਮ ਥਾਈਲੈਂਡ - SICS ਗਰਾਊਂਡ 1 - 1:00 PM (IST) ਮੈਚ 20: 11 ਅਕਤੂਬਰ - ਬੰਗਲਾਦੇਸ਼ ਬਨਾਮ UAE - SICS ਗਰਾਊਂਡ 1 - ਸਵੇਰੇ 8:30 ਵਜੇ (IST) ਮੈਚ 21: 11 ਅਕਤੂਬਰ - ਪਾਕਿਸਤਾਨ ਬਨਾਮ ਸ਼੍ਰੀਲੰਕਾ - SICS ਗਰਾਊਂਡ 1 - 1:00 PM (IST) ਮੈਚ 22: 13 ਅਕਤੂਬਰ - ਸੈਮੀ-ਫਾਈਨਲ 1 - SICS ਗਰਾਊਂਡ 1 - ਸਵੇਰੇ 8:30 ਵਜੇ (IST) ਮੈਚ 23: 13 ਅਕਤੂਬਰ - ਸੈਮੀ-ਫਾਈਨਲ 2- SICS ਗਰਾਊਂਡ 1 - 1:00 PM (IST) ਮੈਚ 24: 15 ਅਕਤੂਬਰ - ਫਾਈਨਲ - SICS ਗਰਾਊਂਡ 1 - 1:00 PM (ਭਾਰਤੀ ਸਮਾਂ)


ਲਾਈਵ ਸਟ੍ਰੀਮਿੰਗ ਲਈ ਜ਼ਰੂਰੀ ਜਾਣਕਾਰੀ ਕ੍ਰਿਕੇਟ ਪ੍ਰੇਮੀ ਸਟਾਰ ਸਪੋਰਟਸ ਨੈੱਟਵਰਕ ਸਬੰਧੀ ਟੀਵੀ ਚੈਨਲਾਂ 'ਤੇ ਸਾਰੇ ਮੈਚਾਂ ਦਾ ਲਾਈਵ ਪ੍ਰਸਾਰਣ ਦੇਖ ਸਕਦੇ ਹਨ। ਇਸਤੋਂ ਇਲਾਵਾ ਡਿਜ਼ਨੀ ਹੌਟਸਟਾਰ ਐਪਲੀਕੇਸ਼ਨ 'ਤੇ ਇਨ੍ਹਾਂ ਖੇਡਾਂ ਦੀ ਲਾਈਵ ਸਟ੍ਰੀਮਿੰਗ ਵੀ ਵੇਖੀ ਜਾ ਸਕਦੀ ਹੈ। -PTC News

Related Post