ਚੰਡੀਗੜ੍ਹ: ਤੁਸੀ ਇਕ ਕਹਾਣੀ ਜਾਣ ਕੇ ਹੈਰਾਨ ਹੋਵੋਗੇ। ਇਕ ਮਹਿਲਾ ਦੇ ਪਤੀ ਦੀ ਮੌਤ ਬਰੇਨ ਟਿਊਮਰ ਹੋ ਗਈ ਸੀ ਪਰ ਉਸ ਦੀ ਇੱਛਾ ਸੀ ਕਿ ਪਤੀ ਮਰਨ ਤੋਂ ਪਹਿਲਾਂ ਆਪਣੀ ਸੰਤਾਨ ਨੂੰ ਵੇਖ ਸਕੇ। ਪਤਨੀ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਹੱਸਦੀ ਖੇਡਦੀ ਲੰਘ ਰਹੀ ਸੀ ਪਰ ਉਸਦੇ ਪਤੀ ਨੂੰ ਬਰੇਨ ਟਿਊਮਰ ਹੋ ਕਾਰਨ ਸਾਰੀ ਜ਼ਿੰਦਗੀ ਵਿੱਚ ਇਕੋ ਦਮ ਉਦਾਸਪਣ ਆਉਣ ਸ਼ੁਰੂ ਹੋ ਗਿਆ। ਮਹਿਲਾ ਦੇ ਪਤੀ ਦੀ ਬਿਮਾਰੀ ਇੰਨੀ ਵੱਧ ਗਈ ਕਿ ਉਸ ਤੋਂ ਗਰਭਧਾਰਨ ਕਰਨਾ ਬਹੁਤ ਹੀ ਔਖਾ ਹੋ ਗਿਆ। ਇਸ ਦੌਰਾਨ ਪਤਨੀ ਨੇ ਡਾਕਟਰਾਂ ਦੀ ਸਲਾਹ ਨਾਲ ਪਤੀ ਦੇ ਸ਼ਕਰਾਣੂਆਂ ਨੂੰ ਫਰੀਜ਼ ਕਰਵਾ ਲਿਆ।ਇਸ ਦੌਰਾਨ ਹੀ ਕੋਰੋਨਾ ਕਹਿਰ ਉੱਠ ਖੜ੍ਹਾ ਹੋਇਆ। ਪਤੀ ਦੀ ਮੌਤ ਦੇ ਨੌ ਮਹੀਨਿਆ ਬਾਅਦ ਲਾਰੇਨ ਨੇ ਆਈਵੀਐਫ ਤਕਨੀਕ ਦੁਆਰਾ ਸ਼ਕਰਾਣੂਆਂ ਨਾਲ ਗਰਭਧਾਰਨ ਕੀਤਾ। ਮਹਿਲਾ ਨੇ ਬੱਚੇ ਨੂੰ ਜਨਮ ਦਿੱਤਾ। ਇਹ ਬਨਾਉਟੀ ਗਰਭ ਧਾਰਨ ਤਾਂ ਹੀ ਸੰਭਵ ਹੋ ਸਕਿਆ ਹੈ ਜੋ ਕਿ ਸ਼ਕਰਾਣੂ ਫਰੀਜ ਕੀਤੇ ਹੋਏ ਸਨ। ਤੁਹਾਨੂੰ ਦੱਸ ਦੇਈਏ ਕਿ ਕੀਮੋਥੈਰੇਪੀ ਨਾਲ ਪੁਰਸ਼ਾਂ ਵਿੱਚ ਸ਼ਕਰਾਣੂ ਡੈਮੇਜ ਹੋ ਜਾਂਦੇ ਹਨ ਪਰ ਜਦੋਂ ਇਲਾਜ ਪੂਰਨ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਹੌਲੀ-ਹੌਲੀ ਸ਼ਕਰਾਣੂ ਆਪਣੇ ਪੁਰਾਣੇ ਰੂਪ ਵਿੱਚ ਆਉਂਦੇ ਹਨ। ਆਈਵੀਐਫ ਸ਼ੁਰੂ ਕਰਨ ਦੇ ਲਈ ਕਲੀਨਿਕ ਨੂੰ 9 ਮਹੀਨੇ ਦਾ ਇੰਤਜ਼ਾਰ ਕਰਨ ਪਿਆ ਅਤੇ ਪਹਿਲੀ ਮਾਈਕਲ ਦੇ ਬਾਅਦ ਉਹ ਗਰਭਵਤੀ ਹੋ ਗਈ। ਇਹ ਵੀ ਪੜ੍ਹੋ:ਹਰ ਵਾਰ ਹੁੰਦੀ ਹੈ ਬਿਜਲੀ ਸਮੱਸਿਆ, ਹੱਲ ਕਰ ਲਵਾਂਗੇ : ਬਿਜਲੀ ਮੰਤਰੀ -PTC News