14 ਸਾਲ ਦੇ ਬੱਚੇ ਨਾਲ ਸ਼ਰਮਨਾਕ ਕਾਰਾ ਕਰਨ ਵਾਲੀ ਮਹਿਲਾ ਅਧਿਆਪਕ ਨੂੰ 10 ਸਾਲ ਦੀ ਸਜ਼ਾ

By  Riya Bawa November 4th 2021 01:21 PM -- Updated: November 4th 2021 01:22 PM

ਚੰਡੀਗੜ੍ਹ: ਪੰਜਾਬ ਵਿਚ ਹੈਰਾਨ ਕਰਨ ਵਾਲੀਆਂ ਖਬਰਾਂ ਰੋਜਾਨਾ ਵੇਖਣ ਨੂੰ ਮਿਲ ਜਾਂਦੀਆਂ ਹਨ। ਇਸ ਵਿਚਾਲੇ ਅੱਜ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿਥੇ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ 14 ਸਾਲ ਦੇ ਬੱਚੇ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿੱਚ ਇੱਕ ਮਹਿਲਾ ਅਧਿਆਪਕ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਮਹਿਲਾ ਅਧਿਆਪਕ ਬੱਚੇ ਨੂੰ ਟਿਊਸ਼ਨ ਪੜ੍ਹਾਉਂਦੀ ਸੀ। ਚੰਡੀਗੜ੍ਹ ਪੁਲਿਸ ਨੇ ਬੱਚੇ ਦੇ ਮਾਪਿਆਂ ਦੀ ਸ਼ਿਕਾਇਤ ’ਤੇ ਪੋਕਸੋ ਐਕਟ ਤਹਿਤ ਕੇਸ ਦਰਜ ਕਰਕੇ 24 ਮਈ 2018 ਨੂੰ ਅਧਿਆਪਕ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਅਦਾਲਤ ਨੇ ਦੋਸ਼ੀ ਔਰਤ 'ਤੇ 10,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਜਾਣੋ ਮਾਮਲਾ ਦੱਸਿਆ ਜਾਂਦਾ ਹੈ ਕਿ ਮਹਿਲਾ ਅਧਿਆਪਕ ਦਾ ਪਰਿਵਾਰ, ਬੱਚੇ ਦਾ ਪਰਿਵਾਰ, ਦੋਵੇਂ ਇੱਕ ਦੂਜੇ ਨੂੰ ਜਾਣਦੇ ਸੀ। ਲੜਕੇ ਅਤੇ ਉਸਦੀ ਭੈਣ ਨੇ 2017 ਵਿੱਚ ਔਰਤ ਤੋਂ ਟਿਊਸ਼ਨਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਸੀ। ਪੁਲਿਸ ਨੂੰ ਦਿੱਤੀ ਸ਼ਿਕਾਇਤ ਮੁਤਾਬਕ ਕੁਝ ਦਿਨਾਂ ਬਾਅਦ ਮਹਿਲਾ ਟੀਚਰ ਨੇ ਲੜਕੇ ਦੇ ਮਾਤਾ-ਪਿਤਾ ਨੂੰ ਲੜਕੀ ਨੂੰ ਵੱਖ ਤੋਂ ਟਿਊਸ਼ਨ ਲਈ ਭੇਜਣ ਲਈ ਕਿਹਾ। ਉਸ ਨੇ ਉਨ੍ਹਾਂ ਨੂੰ ਸਮਝਾਇਆ ਕਿ ਇਸ ਨਾਲ ਲੜਕੇ ਨੂੰ ਆਪਣੀ ਪੜ੍ਹਾਈ 'ਤੇ ਧਿਆਨ ਦੇਣ ਦੀ ਸਹੂਲਤ ਮਿਲੇਗੀ। ਮਹਿਲਾ ਅਧਿਆਪਕ ਦੇ ਕਹਿਣ 'ਤੇ ਜਦੋਂ ਮਾਤਾ-ਪਿਤਾ ਨੇ ਲੜਕੀ ਨੂੰ ਵੱਖਰਾ ਪੜ੍ਹਾਉਣਾ ਸ਼ੁਰੂ ਕੀਤਾ ਤਾਂ ਉਸ ਨੇ ਲੜਕੇ ਦਾ ਜਿਨਸੀ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ। ਮਾਰਚ 2018 'ਚ ਲੜਕੇ ਦੀ ਮਾਂ ਨੇ ਉਸ ਨੂੰ ਟਿਊਸ਼ਨ 'ਤੇ ਜਾਣ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਮਹਿਲਾ ਟੀਚਰ ਨੇ ਲੜਕੇ ਨੂੰ ਉਸਦੇ ਮਾਤਾ-ਪਿਤਾ ਅਤੇ ਆਪਣੇ ਪਤੀ ਦੀ ਮੌਜੂਦਗੀ 'ਚ ਘਰ 'ਚ ਬੰਦ ਕਰ ਦਿੱਤਾ। ਬਾਅਦ 'ਚ ਗੁਆਂਢੀਆਂ ਦੀ ਮਦਦ ਨਾਲ ਬੱਚੇ ਨੂੰ ਬਚਾਇਆ ਗਿਆ। -PTC News

Related Post