ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮਾਂ ਦੀ ਹੋਈ ਮੌਤ,ਸਸਕਾਰ ਤੋਂ ਬਾਅਦ ਜੋ ਹੋਇਆ,ਜਾਣਕੇ ਉੱਡੇ ਸਭ ਦੇ ਹੋਸ਼
ਮੋਗਾ:ਪੰਜਾਬ ਦੇ ਸ਼ਹਿਰ ਮੋਗਾ ਦੇ ਪਿੰਡ ਬੁੱਧ ਸਿੰਘ ਵਿਚ ਇਕ ਦਿਲ ਨੂੰ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ , ਜਿਥੇ ਇਕ ਗਰਭਵਤੀ ਦੀ ਮੌਤ ਹੋ ਜਾਣ ਨਾਲ ਜਿਥੇ ਪਰਿਵਾਰ 'ਤੇ ਪਹਿਲਾਂ ਹੀ ਦੁਖਾਂ ਦਾ ਪਹਾੜ ਟੁੱਟਿਆ ਹੋਇਆ ਸੀ ,ਦੁਖੀ ਪਰਿਵਾਰ ਜਦ ਮ੍ਰਿਤਕਾ ਦੀਆਂ ਅਸਥੀਆਂ ਚੁੱਗਣ ਗਿਆ ਸ਼ਮਸ਼ਾਨ ਘਾਟ 'ਚ ਗਿਆ ਤਾਂ , ਉਥੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਦਰਅਸਲ ਫੁਲ ਚੁਗ ਰਿਹਾ ਪਰਿਵਾਰ ਆਪਰੇਸ਼ਨ ਦੌਰਾਨ ਵਰਤੀ ਜਾਣ ਵਾਲੀ ਕੈਂਚੀ ਅਤੇ ਹੋਰ ਸਮਾਨ ਦੇਖ ਕੇ ਦੰਗ ਰਹਿ ਗਿਆ ।ਦਰਅਸਲ ਮੋਗਾ ਦੇ ਪਿੰਡ ਬੁੱਧ ਸਿੰਘ ਵਾਲਾ ਦੀ ਗਰਭਵਤੀ ਨੇ ਅਪ੍ਰੇਸ਼ਨ ਜਰੀਏ ,ਬੱਚੀ ਨੂੰ ਜਨਮ ਦਿੱਤਾ ਸੀ ਪਰ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ਮੋਗਾ ਤੋਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਜਿਸ ਦੀ ਕੱਲ੍ਹ ਮੌਤ ਹੋ ਗਈ।ਜਦੋਂ ਸੰਸਕਾਰ ਤੋਂ ਬਾਅਦ ਅੱਜ ਪਰਿਵਾਰ ਅਸਥੀਆਂ ਚੁੱਗਣ ਲਈ ਸ਼ਮਸ਼ਾਨਘਾਟ ਪਹੁੰਚਿਆ ਤਾਂ ਦੇਖਿਆ ਕਿ ਉਥੇ ਆਪਰੇਸ਼ਨ ਦੌਰਾਨ ਵਰਤਿਆ ਜਾਣ ਵਾਲਾ ਹੋਰ ਸਮਾਨ ਰਾਖ 'ਚ ਮੌਜੂਦ ਸੀ। ਇਹ ਸਭ ਦੇਖਣ ਤੋਂ ਬਾਅਦ ਹੁਣ ਪਰਿਵਾਰ ਨੇ ਸਿਵਲ ਹਸਪਤਾਲ ਦੇ ਮੁਲਾਜ਼ਮਾਂ 'ਤੇ ਕਾਰਵਾਈ ਦੀ ਮੰਗ ਕੀਤੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਇਸ ਸਭ ਤੋਂ ਸਾਫ ਹੁੰਦਾ ਹੈ ਕਿ ਉਹਨਾਂ ਦੀ ਧੀ ਦੀ ਮੌਤ ,ਹਸਪਤਾਲ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਹੀ ਹੋਈ ਹੈ।ਉਹ ਹੀ ਮਾਮਲਾ ਹੁਣ ਪੁਲਿਸ ਠਾਣੇ ਪਹੁੰਚ ਗਿਆ ਹੈ ਜਿਥੇ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਰਿਵਾਰ ਮੁਤਾਬਕ ਅਸਤੀਆਂ ਵਿਚੋਂ ਕੈਂਚੀ ਪਾਈ ਗਈ ਹੈ, ਜਿਸ ਨੂੰ ਪੁਲਸ ਨੇ ਕਬਜ਼ੇ 'ਚ ਲੈ ਲਿਆ ਹੈ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਮੁਤਾਬਕ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਹੋਰ ਪੜ੍ਹੋ :ਹੋਟਲ,ਸ਼ਾਪਿੰਗ ਮਾਲ ਤੇ ਮਲਟੀਪਲੈਕਸ ਮਾਲਕਾਂ ਲਈ ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ