ਕਰਨਾਲ 'ਚ ਫੜੇ ਗਏ 4 ਮਸ਼ਕੂਕ ਦਹਿਸ਼ਤਗਰਦਾਂ ਦੇ ਪਾਕਿਸਤਾਨ 'ਚ ਰਿੰਦਾ ਨਾਲ ਜੁੜਨ ਲੱਗੇ ਤਾਰ

By  Ravinder Singh May 11th 2022 03:05 PM -- Updated: May 11th 2022 03:08 PM

ਚੰਡੀਗੜ੍ਹ : ਕਰਨਾਲ ਵਿਖੇ ਫੜੇ ਗਏ 4 ਮਸ਼ਕੂਕ ਦਹਿਸ਼ਤਗਰਦਾਂ ਨੇ ਪੁਲਿਸ ਰਿਮਾਂਡ ਦੌਰਾਨ ਖ਼ੁਲਾਸਾ ਕੀਤਾ ਕਿ ਉਨ੍ਹਾਂ ਨੇ ਗੱਡੀ ਉਤੇ ਜਾਅਲੀ ਨੰਬਰ ਪਲੇਟ ਅਤੇ ਆਰਸੀ ਦਾ ਇਸਤੇਮਾਲ ਕੀਤਾ ਸੀ। ਪੁਲਿਸ ਮੁਲਜ਼ਮਾਂ ਦੇ ਖਾਤੇ ਦੀ ਡੂੰਘਿਆਈ ਨਾਲ ਜਾਂਚ ਕਰ ਰਹੀ ਹੈ। ਪੁਲਿਸ ਮੁਲਜ਼ਮਾਂ ਨੂੰ ਪੰਜਾਬ ਲੈ ਕੇ ਗਈ ਸੀ। ਐਸਪੀ ਕਰਨਾ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਇਕ ਮੁਲਜ਼ਮ ਰਾਜਬੀਰ ਨੂੰ ਪ੍ਰੋਡਕਸ਼ਨ ਵਾਰੰਟ ਉਤੇ ਲਿਆਂਦਾ ਜਾਵੇਗਾ। ਕਰਨਾਲ 'ਚ ਫੜੇ ਗਏ 4 ਮਸ਼ਕੂਕ ਦਹਿਸ਼ਤਗਰਦਾਂ ਦੇ ਪਾਕਿਸਤਾਨ 'ਚ ਰਿੰਦਾ ਨਾਲ ਜੁੜਨ ਲੱਗੇ ਤਾਰਮੁਲਜ਼ਮ ਰਾਜਬੀਰ ਨੇ ਹੀ ਜੇਲ੍ਹ ਦੌਰਾਨ ਗੁਰਪ੍ਰੀਤ ਦੀ ਪਾਕਿਸਤਾਨ ਵਿੱਚ ਬੈਠੇ ਦਹਿਸ਼ਤਗਰ ਹਰਵਿੰਦਰ ਸਿੰਘ ਰਿੰਦਾ ਨਾਲ ਗੱਲਬਾਤ ਕਰਵਾਈ ਗਈ ਸੀ। ਐਸਪੀ ਗੰਗਾ ਰਾਮ ਪੂਨੀਆ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਪੰਜਾਬ, ਹਰਿਆਣਾ, ਮਹਾਰਾਸ਼ਟਰ, ਬੀਐਸਐਫ ਦੇ ਨਾਲ-ਨਾਲ ਕਈ ਏਜੰਸੀਆਂ ਵੱਖ-ਵੱਖ ਸਮੇਂ ਉਤੇ ਪੁੱਛਗਿੱਛ ਕਰ ਰਹੀ ਹੈ ਅਤੇ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਕਈ ਚੀਜ਼ਾਂ ਹਨ ਜਿਨ੍ਹਾਂ ਉਤੇ ਸਵਾਲ ਉਠ ਰਹੇ ਹਨ। ਕਰਨਾਲ 'ਚ ਫੜੇ ਗਏ 4 ਮਸ਼ਕੂਕ ਦਹਿਸ਼ਤਗਰਦਾਂ ਦੇ ਪਾਕਿਸਤਾਨ 'ਚ ਰਿੰਦਾ ਨਾਲ ਜੁੜਨ ਲੱਗੇ ਤਾਰਪਿਛਲੇ ਦਿਨ ਕਰਨਾਲ ਕੇਸ ਮਾਮਲੇ ਵਿਚ ਫਿਰੋਜ਼ਪੁਰ ਪੁਲਿਸ ਵੱਲੋਂ ਕਾਬੂ ਕੀਤੇ ਗਏ ਦਹਿਸ਼ਤਗਰਦ ਅਕਾਸ਼ਦੀਪ ਤੇ ਉਸ ਦੇ ਸਾਥੀ ਤੋਂ ਪੁੱਛਗਿਛ ਦੌਰਾਨ ਹਥਿਆਰ ਬਰਾਮਦ ਅਤੇ ਇਕ ਲੈਪਟਾਪ ਵੀ ਬਾਰਮਦ ਹੋਇਆ ਹੈ। ਇਨ੍ਹਾਂ ਸਭ ਦੀ ਜਾਂਚ ਮਗਰੋਂ ਪਤਾ ਲੱਗਿਆ ਕਿ ਇਹ ਪਾਕਿਸਤਾਨ ਵਿੱਚ ਬੈਠੇ ਲੋਕਾਂ ਨਾਲ ਕਿਸ ਤਰ੍ਹਾਂ ਰਾਬਤਾ ਬਣਾਉਂਦੇ ਸਨ ਅਤੇ ਹਥਿਆਰਾਂ ਕਿਸ ਤਰੀਕੇ ਨਾਲ ਭਾਰਤ ਮੰਗਵਾਉਂਦੇ ਸਨ। ਕਰਨਾਲ 'ਚ ਫੜੇ ਗਏ 4 ਮਸ਼ਕੂਕ ਦਹਿਸ਼ਤਗਰਦਾਂ ਦੇ ਪਾਕਿਸਤਾਨ 'ਚ ਰਿੰਦਾ ਨਾਲ ਜੁੜਨ ਲੱਗੇ ਤਾਰਜ਼ਿਕਰਯੋਗ ਹੈ ਕਿ 5 ਮਈ ਨੂੰ ਕਰਨਾਲ ਪੁਲਿਸ ਨੇ ਪੰਜਾਬ ਤੋਂ ਦਿੱਲੀ ਜਾ ਰਹੇ 4 ਮਸ਼ਕੂਕ ਦਹਿਸ਼ਤਗਰਦਾਂ ਨੂੰ ਗ੍ਰਿਫਤਾਰ ਕੀਤਾ ਸੀ। ਮੁਲਜ਼ਮਾਂ ਦੀ ਇਨੋਵਾ ਵਿੱਚ ਵੱਡੀ ਮਾਤਰਾ ਵਿੱਚ ਧਮਾਕਾਖੇਜ਼ ਸਮੱਗਰੀ ਹੋਣ ਦੇ ਖਦਸ਼ੇ ਕਾਰਨ ਬੰਬ ਨਕਾਰਾ ਦਸਤੇ ਅਤੇ ਰੋਬੋਟ ਮੰਗਵਾਏ ਗਏ ਸਨ। ਆਈਬੀ ਤੋਂ ਮਿਲੀ ਸੂਚਨਾ ਦੇ ਆਧਾਰ 'ਤੇ ਕਰਨਾਲ ਦੇ ਮਧੂਬਨ ਥਾਣਾ ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕੀਤਾ ਸੀ। ਐੱਸਪੀ ਗੰਗਾਰਾਮ ਪੂਨੀਆ ਨੇ ਚਾਰ ਦਹਿਸ਼ਤਗਰਦ ਦੀ ਗ੍ਰਿਫ਼ਤਾਰੀ ਅਤੇ ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਧਮਾਕਾਖੇਜ਼ ਸਮੱਗਰੀ ਬਰਾਮਦ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਸੀ ਕਿ ਤਿੰਨ ਕੰਟੇਨਰਾਂ ਵਿੱਚ ਰੱਖੀ ਧਮਾਕਾਖੇਜ਼ ਸਮੱਗਰੀ ਨੂੰ ਤਿਲੰਗਾਨਾ ਲਿਜਾਇਆ ਜਾ ਰਿਹਾ ਸੀ। ਜਾਂਚ ਦੌਰਾਨ ਦਹਿਸ਼ਤਗਰਦਾਂ ਕੋਲੋਂ ਦੇਸੀ ਪਿਸਤੌਲ ਅਤੇ 31 ਕਾਰਤੂਸ ਵੀ ਮਿਲੇ ਸਨ। ਉਨ੍ਹਾਂ ਕੋਲੋਂ 7.5 ਕਿਲੋਗ੍ਰਾਮ ਧਮਾਕਾਖੇਜ਼ ਸਮੱਗਰੀ, ਛੇ ਮੋਬਾਈਲ ਫ਼ੋਨ ਅਤੇ 1.3 ਲੱਖ ਰੁਪਏ ਬਰਾਮਦ ਕੀਤੇ ਸਨ। ਇਹ ਵੀ ਪੜ੍ਹੋ : ਥਾਣੇ 'ਚ ਹਾਈਵੋਲਟੇਜ ਡਰਾਮਾ, ਪੁਲਿਸ ਨੇ ਪੱਤਰਕਾਰ ਨਾਲ ਕੀਤੀ ਧੱਕੇਸ਼ਾਹੀ

Related Post