ਦੋਜੀ ਦੇ ਪਿਆਰ 'ਚ ਮਾਂ ਨੇ ਬੱਚਿਆਂ ਦੇ ਸਿਰੋਂ ਖੋਹਿਆ ਪਿਓ ਦਾ ਸਾਇਆ

By  Jasmeet Singh June 13th 2022 09:34 PM

ਪਟਿਆਲਾ, 13 ਜੂਨ: ਪੰਜਾਬ ਦੇ ਪਟਿਆਲਾ 'ਚ ਪੁਲਿਸ ਨੇ ਖੂਨ ਨਾਲ ਲੱਥਪੱਥ ਆਲਟੋ ਕਾਰ ਦੇ ਬਰਾਮਦ ਹੋਣ ਅਤੇ ਉਸ ਦੇ ਮਾਲਕ ਦੇ ਲਾਪਤਾ ਹੋਣ ਦਾ ਭੇਤ 24 ਘੰਟਿਆਂ 'ਚ ਸੁਲਝਾ ਲਿਆ ਹੈ। ਪੁਲਿਸ ਅਨੁਸਾਰ ਕਾਰ ਮਾਲਕ ਦੇ ਨੌਜਵਾਨ ਦਾ ਕਤਲ ਕੀਤਾ ਗਿਆ ਸੀ ਅਤੇ ਇਸ ਘਟਨਾ ਨੂੰ ਨੌਜਵਾਨ ਦੀ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਅੰਜਾਮ ਦਿੱਤਾ ਸੀ। ਦੋਵਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਉਨ੍ਹਾਂ ਦੇ ਇਸ਼ਾਰੇ 'ਤੇ ਘਨੌਰ ਰੋਡ 'ਤੇ ਪਿੰਡ ਨੂਰਖੇੜੀਆਂ ਦੇ ਕੋਲ ਕੂੜੇ ਦੇ ਢੇਰ 'ਚੋਂ ਪੁੱਟ ਕੇ ਨੌਜਵਾਨ ਦੀ ਲਾਸ਼ ਨੂੰ ਮੈਜਿਸਟ੍ਰੇਟ ਦੀ ਹਾਜ਼ਰੀ 'ਚ ਬਰਾਮਦ ਕਰ ਲਿਆ ਗਿਆ ਹੈ। ਇਹ ਵੀ ਪੜ੍ਹੋ: ਵਿਜੀਲੈਂਸ ਦੀ ਗ੍ਰਿਫ਼ਤਾਰੀ ਤੋਂ ਬਚਨ ਲਈ ਭਾਰਤ ਭੂਸ਼ਣ ਆਸ਼ੂ ਨੇ ਖੜਕਾਇਆ ਅਦਾਲਤ ਦਾ ਬੂਹਾ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਅਰਬਨ ਅਸਟੇਟ ਫੇਜ਼-2 ਤਿਕੋਣੀ ਮਾਰਕੀਟ ਦੇ ਸਾਹਮਣੇ ਤੋਂ ਖੂਨ ਨਾਲ ਲੱਥਪੱਥ ਇਕ ਆਲਟੋ ਕਾਰ ਬਰਾਮਦ ਕੀਤੀ ਹੈ। ਮੌਕੇ 'ਤੇ ਪਹੁੰਚੇ ਕਾਰ ਮਾਲਕ ਦੇ ਪਿਤਾ ਬਲਦੇਵ ਸਿੰਘ ਵਾਸੀ ਪਿੰਡ ਚੌਰਾ ਨੇੜੇ ਬਲਬੀਰ ਕਾਲੋਨੀ ਨੇ ਪੁਲਸ ਨੂੰ ਦੱਸਿਆ ਕਿ ਇਹ ਕਾਰ ਉਸ ਦੇ ਲੜਕੇ ਕਾਸਿਮ ਮੁਹੰਮਦ ਦੀ ਹੈ, ਜੋ ਪੰਚਕੂਲਾ ਦੀ ਇਕ ਕਾਰ ਕੰਪਨੀ 'ਚ ਸੁਪਰਵਾਈਜ਼ਰ ਦਾ ਕੰਮ ਕਰਦਾ ਹੈ। ਐਸਪੀ (ਦੇਸੀ) ਮਹਿਤਾਬ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਲਾਪਤਾ ਕਾਸਿਮ ਮੁਹੰਮਦ ਦੀ ਪਤਨੀ ਰਜ਼ੀਆ ਬੇਗਮ ਦੇ ਪਿਛਲੇ ਤਿੰਨ-ਚਾਰ ਸਾਲਾਂ ਤੋਂ ਪਿੰਡ ਨੂਰਖੇੜੀਆਂ ਦੇ ਰਹਿਣ ਵਾਲੇ ਸੁਖਦੀਪ ਸਿੰਘ ਨਾਲ ਸਬੰਧ ਸਨ। ਦਰਅਸਲ ਸੁਖਦੀਪ ਸਿੰਘ ਆਪਣੇ ਘਰ ਦੁੱਧ ਪਾਉਂਦਾ ਸੀ ਅਤੇ ਦੋਵਾਂ ਦੇ ਬੱਚੇ ਵੀ ਇਕੱਠੇ ਪੜ੍ਹਦੇ ਸਨ। ਦੋਵਾਂ ਨੇ ਕਾਸਿਮ ਮੁਹੰਮਦ ਨੂੰ ਆਪਣੇ ਰਸਤੇ ਤੋਂ ਹਟਾਉਣ ਲਈ ਕਤਲ ਦੀ ਸਾਜ਼ਿਸ਼ ਰਚੀ। ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਵੱਧਦੇ ਕੋਰੋਨਾ ਕੇਸਾਂ ਦੇ ਮੱਦੇਨਜ਼ਰ ਐਡਵਾਇਜ਼ਰੀ ਜਾਰੀ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਪਤਾ ਲੱਗ ਸਕੇ ਕਿ ਇਸ ਘਟਨਾ ਵਿੱਚ ਕੋਈ ਹੋਰ ਵੀ ਸ਼ਾਮਲ ਹੈ ਜਾਂ ਨਹੀਂ। -PTC News

Related Post