Election Result 2022 Highlights : ਉਤਰਾਖੰਡ, ਮਨੀਪੁਰ ਤੇ ਗੋਆ 'ਚ ਭਾਜਪਾ ਬਹੁਮਤ ਦੀ ਦਹਿਲੀਜ਼ 'ਤੇ

By  Ravinder Singh March 10th 2022 06:35 AM -- Updated: March 10th 2022 05:58 PM

Uttarakhand,Manipur & Goa Election Result Highlights  :

ਉੱਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ, ਗੋਆ ਤੇ ਮਨੀਪੁਰ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾ ਰਹੇ ਹਨ। ਪੂਰੇ ਦੇਸ਼ ਦੀਆਂ ਨਜ਼ਰਾਂ ਇਨ੍ਹਾਂ ਸੂਬਿਆਂ ਦੇ ਸਿਆਸੀ ਭਵਿੱਖ 'ਤੇ ਹਨ ਕਿਉਂਕਿ ਇਨ੍ਹਾਂ ਸੂਬਿਆਂ ਦੇ ਚੋਣ ਨਤੀਜੇ ਸਾਲ 2024 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਉਤੇ ਵੀ ਅਸਰ ਪਾਉਣਗੇ। ਸਿਆਸੀ ਗਲਿਆਰਿਆਂ ਵਿੱਚ ਇਸ ਸਮੇਂ ਪੂਰੀ ਹਲਚਲ ਹੈ। ਖਾਸ ਗੱਲ ਹੈ ਕਿ ਭਾਰਤ ਦੇ ਸਭ ਤੋਂ ਵੱਡੇ ਸਿਆਸੀ ਸੂਬੇ ਉਤਰ ਪ੍ਰਦੇਸ਼ ਵਿੱਚ ਵੀ ਵੋਟਾਂ ਦੀ ਗਿਣਤੀ ਅੱਜ ਹੀ ਹੋ ਰਹੀ ਹੈ। ਇਨ੍ਹਾਂ ਸੂਬਿਆਂ ਵਿੱਚ ਸ਼ਾਮ ਤੱਕ ਇਹ ਤਸਵੀਰ ਸਾਫ਼ ਹੋ ਜਾਵੇਗੀ ਕਿ ਸੱਤਾ ਕਿਸ ਦੇ ਹੱਥ ਲੱਗੇਗਾ। ਅਜਿਹੇ 'ਚ ਨਤੀਜਿਆਂ ਤੋਂ ਪਹਿਲਾਂ ਇਹ ਜਾਣ ਲਓ ਕਿ ਉੱਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ, ਗੋਆ ਤੇ ਮਨੀਪੁਰ 'ਚ ਕਿੰਨੀਆਂ ਵਿਧਾਨ ਸਭਾ ਸੀਟਾਂ ਹਨ ਤੇ ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਦੀ ਸਰਕਾਰ ਬਣਾਉਣ ਲਈ ਕਿੰਨੀਆਂ ਸੀਟਾਂ ਦੀ ਲੋੜ ਹੋਵੇਗੀ।

ਉਤਰਾਖੰਡ ਤੇ ਮਨੀਪੁਰ 'ਚ ਭਾਜਪਾ ਬਰਕਰਾਰ, ਗੋਆ 'ਚ ਵੀ ਬੀਜੇਪੀ ਦੀ ਉਮੀਦ

Uttarakhand Election Result 2022: Highlights

ਉਤਰਾਖੰਡ ਵਿੱਚ 70 ਵਿਧਾਨ ਸਭਾ ਸੀਟਾਂ ਲਈ 14 ਫਰਵਰੀ ਨੂੰ ਹੋਈ ਪੋਲਿੰਗ ਉਤੇ ਅੱਜ ਵੋਟਾਂ ਦੀ ਗਿਣਤੀ ਸ਼ੁਰੂ ਹੋ ਰਹੀ ਹੈ। 632 ਉਮੀਦਵਾਰਾਂ ਦੀ ਕਿਸਮਤ ਏਵੀਐਮ ਮਸ਼ੀਨਾਂ ਵਿੱਚ ਕੈਦ ਹੈ, ਜਿਨ੍ਹਾਂ ਦਾ ਫ਼ੈਸਲਾ ਕੁਝ ਘੰਟਿਆਂ ਵਿੱਚ ਹੀ ਹੋ ਜਾਵੇਗਾ। ਇਸ ਸਬੰਧੀ ਚੋਣ ਕਮਿਸ਼ਨ ਨੇ ਪੁਖ਼ਤਾ ਪ੍ਰਬੰਧ ਕਰ ਲਏ ਹਨ। ਜ਼ਿਕਰਯੋਗ ਹੈ ਕਿ ਉਤਰਾਖੰਡ ਦੇ ਲੋਕ ਹਮੇਸ਼ਾ ਹੀ ਪੰਜ ਸਾਲ ਬਾਅਦ ਸਰਕਾਰ ਬਦਲਦੇ ਹਨ। ਉਤਰਾਖੰਡ ਵਿਖੇ ਸਿਆਸੀ ਗਲਿਆਰਿਆਂ ਵਿੱਚ ਵੱਖ-ਵੱਖ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ। ਉੱਤਰਾਖੰਡ ਵਿੱਚ ਵੀ ਪਿਛਲੇ ਸਾਲ ਬਹੁਤ ਅਸਥਿਰਤਾ ਦੇਖਣ ਨੂੰ ਮਿਲੀ। ਸੱਤਾਧਾਰੀ ਪਾਰਟੀ ਭਾਜਪਾ ਨੇ ਪਿਛਲੇ ਸਾਲ ਤਿੰਨ ਮੁੱਖ ਮੰਤਰੀ ਬਦਲੇ ਹਨ। ਇੱਥੇ 70 ਵਿਧਾਨ ਸਭਾ ਸੀਟਾਂ ਹਨ ਅਤੇ ਬਹੁਮਤ ਦਾ ਜਾਦੂਈ ਅੰਕੜਾ 36 ਹੈ। ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਆਪਣੀ-ਆਪਣੀ ਜਿੱਤ ਦੇ ਦਾਅਵੇ ਕਰ ਰਹੇ ਹਨ ਪਰ ਅੱਜ ਸ਼ਾਮ ਤੱਕ ਤਸਵੀਰ ਬਿਲਕੁਲ ਸਾਫ਼ ਹੋ ਜਾਵੇਗੀ।

ਉਤਰਾਖੰਡ, ਮਨੀਪੁਰ ਤੇ ਗੋਆ 'ਚ ਭਾਜਪਾ ਬਹੁਮਤ ਦੀ ਦਹਿਲੀਜ਼ 'ਤੇ

5.10 pm :

ਭਾਜਪਾ 47, ਕਾਂਗਰਸ 19 ਤੇ ਹੋਰ 4 ਸੀਟਾਂ ਉਤੇ ਅੱਗੇ ਚੱਲ ਰਹੇ ਹਨ।

4.44 pm :

ਉੱਤਰਾਖੰਡ 'ਚ ਹੁਣ ਤੱਕ ਭਾਜਪਾ ਨੇ 70 'ਚੋਂ 14 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ ਅਤੇ 33 'ਤੇ ਅੱਗੇ ਹੈ। ਇਸ ਤਰ੍ਹਾਂ ਇਸ ਦੇ ਬਹੁਮਤ ਲਈ ਲੋੜੀਂਦੀਆਂ 36 ਸੀਟਾਂ ਦਾ ਅੰਕੜਾ ਆਸਾਨੀ ਨਾਲ ਪਾਰ ਹੋ ਗਿਆ ਹੈ। ਇੱਥੇ ਕਾਂਗਰਸ ਨੇ 8 ਸੀਟਾਂ ਜਿੱਤੀਆਂ ਹਨ ਅਤੇ 11 'ਤੇ ਅੱਗੇ ਹੈ। ਬਾਕੀ ਪਾਰਟੀਆਂ 4 ਸੀਟਾਂ 'ਤੇ ਅੱਗੇ ਹਨ।

4.40 pm :

ਉੱਤਰਾਖੰਡ 'ਚ ਮੁੱਖ ਮੰਤਰੀ ਪੁਸ਼ਕਰ ਧਾਮੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਭਾਜਪਾ ਨੂੰ 12 ਮਹੀਨਿਆਂ 'ਚ ਲੱਭਣਾ ਪਵੇਗਾ ਚੌਥਾ ਨਵਾਂ ਮੁੱਖ ਮੰਤਰੀ।

3.44 pm :

ਹਰੀਸ਼ ਰਾਵਤ ਨੇ ਕਿਹਾ ਕਿ ਮੈਂ ਜਨਤਾ ਦਾ ਭਰੋਸਾ ਨਹੀਂ ਜਿੱਤ ਸਕਿਆ। ਮੈਨੂੰ ਦੁੱਖ ਹੋ ਜੋ ਵਾਅਦੇ ਮੈਂ ਲੋਕਾਂ ਨਾਲ ਕੀਤੇ ਸਨ ਉਹ ਪੂਰੇ ਕਰਨ ਦਾ ਮੌਕਾ ਗੁਆ ਦਿੱਤਾ ਹੈ।

3.34 pm :

ਮੁੱਖ ਮੰਤਰੀ ਧਾਮੀ ਦੀਆਂ ਮੁਸ਼ਕਲਾਂ ਵਧੀਆਂ। 7000 ਵੋਟਾਂ ਦੇ ਵੱਡੇ ਫ਼ਰਕ ਨਾਲ ਪਿੱਛੇ ਚੱਲ ਰਹੇ।

2.10 pm :

ਮੁੱਖ ਮੰਤਰੀ ਪੁਸ਼ਕਰ ਧਾਮੀ ਕਾਂਗਰਸੀ ਉਮੀਦਵਾਰ ਭੁਵਨ ਕਾਪੜ ਤੋਂ 6932 ਵੋਟਾਂ ਨਾਲ ਪਿੱਛੇ।

1.10 pm :

ਲਾਲ ਕੂਆਂ ਸੀਟ ਤੋਂ ਹਰੀਸ਼ ਰਾਵਤ 13893 ਵੋਟਾਂ ਨਾਲ ਹਾਰੇ।

12.10 pm :

ਉਤਰਾਖੰਡ 'ਚ ਲਾਲ ਕੂਆਂ ਵਿਧਾਨ ਸਭਾ ਸੀਟ ਤੋਂ ਕਾਂਗਰਸੀ ਉਮੀਦਵਰ ਹਰੀਸ਼ ਰਾਵਤ 9966 ਵੋਟਾਂ ਤੋਂ ਪਿੱਛੇ ਚੱਲ ਰਹੇ।

10.16 am :

ਉਤਰਾਖੰਡ ਭਾਜਪਾ 44, ਕਾਂਗਰਸ 22 ਤੇ ਹੋਰ 4 ਸੀਟਾਂ ਉਤੇ ਅੱਗੇ ਹਨ। ਕਾਂਗਰਸ ਤੇ ਭਾਜਪਾ ਵਿੱਚ ਫਸਵੀਂ ਟੱਕਰ, 34-34 ਸੀਟਾਂ 'ਤੇ ਦੋਵੇਂ ਪਾਰਟੀਆਂ ਅੱਗੇ

9.09 am :

ਭਾਜਪਾ 34, ਕਾਂਗਰਸ 28, ਆਮ ਆਦਮੀ ਪਾਰਟੀ 1 ਤੇ ਹੋਰ 1 ਸੀਟਾਂ ਉਤੇ ਅੱਗੇ ਚੱਲ ਰਹੇ ਹਨ।

8.26 am :

ਉਤਰਾਖੰਡ 'ਚ ਰੁਝਾਨਾਂ 'ਚ ਭਾਜਪਾ 28, ਕਾਂਗਰਸ 29, ਆਮ ਆਦਮੀ ਪਾਰਟੀ 2 ਤੇ ਹੋਰ 1 ਸੀਟ 'ਤੇ ਅੱਗੇ ਚੱਲ ਰਹੇ ਹਨ।

8.25 am :

ਸ਼ੁਰੂਆਤੀ ਰੁਝਾਨਾਂ 'ਚ ਹੁਣ ਭਾਜਪਾ ਬਾਜ਼ੀ ਮਾਰਦੀ ਨਜ਼ਰ ਆ ਰਹੀ ਹੈ। ਹੁਣ ਭਾਜਪਾ 5 ਸੀਟਾਂ 'ਤੇ, ਕਾਂਗਰਸ 4 ਸੀਟਾਂ 'ਤੇ ਅਤੇ ਹੋਰ ਪਾਰਟੀਆਂ 2 ਸੀਟਾਂ ਉਤੇ ਅੱਗੇ ਹਨ।

8.23 am :

ਉੱਤਰਾਖੰਡ 'ਚ ਸ਼ੁਰੂਆਤੀ ਰੁਝਾਨਾਂ 'ਚ ਕਾਂਗਰਸ-ਭਾਜਪਾ 5-5 ਸੀਟਾਂ 'ਤੇ ਅੱਗੇ।

8.20 am :

ਉੱਤਰਾਖੰਡ 'ਚ ਸ਼ੁਰੂਆਤੀ ਰੁਝਾਨਾਂ 'ਚ ਕਾਂਗਰਸ-ਭਾਜਪਾ 5-5 ਸੀਟਾਂ 'ਤੇ ਅੱਗੇ।

7.30 am :

ਉੱਤਰਾਖੰਡ ਵਿਧਾਨ ਸਭਾ ਚੋਣ, ਜਿਸ ਲਈ 14 ਫਰਵਰੀ ਨੂੰ ਵੋਟਿੰਗ ਹੋਈ ਸੀ, ਦਾ ਨਤੀਜਾ ਅੱਜ ਐਲਾਨਿਆ ਜਾਵੇਗਾ। ਉੱਤਰਾਖੰਡ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਇੱਕ ਪੜਾਅ ਵਿੱਚ ਹੋਈ ਅਤੇ ਸਾਰੇ 70 ਹਲਕਿਆਂ ਵਿੱਚ ਇੱਕੋ ਦਿਨ ਵੋਟਿੰਗ ਹੋਈ।

7.10 :

ਆਮ ਆਦਮੀ ਪਾਰਟੀ ਉੱਤਰਾਖੰਡ ਦੀ ਸਿਆਸਤ ਵਿੱਚ ਦਾਖ਼ਲ ਹੋਣ ਵਾਲੀ ਨਵੀਂ ਪਾਰਟੀ ਹੈ। ਕਾਂਗਰਸ ਅਤੇ ਭਾਜਪਾ ਦੋਵਾਂ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਕਾਰਜਕਾਲ ਦੌਰਾਨ 2000 ਵਿੱਚ ਉੱਤਰ ਪ੍ਰਦੇਸ਼ ਤੋਂ ਵੱਖ ਹੋਣ ਤੋਂ ਬਾਅਦ ਪਿਛਲੇ ਦੋ ਦਹਾਕਿਆਂ ਵਿੱਚ ਸੂਬੇ ਵਿੱਚ ਸਿਆਸੀ ਅਸਥਿਰਤਾ ਨਾਲ ਲੜਿਆ ਹੈ।

6.50 :

70 ਸੀਟਾਂ ਵਾਲੀ ਵਿਧਾਨ ਸਭਾ ਉੱਤਰਾਖੰਡ ਚੋਣਾਂ 2022 ਵਿੱਚ ਸੱਤਾਧਾਰੀ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿੱਚ ਸੱਤਾ ਦੀ ਦੌੜ ਵਿੱਚ ਤਿਕੋਣੀ ਮੁਕਾਬਲਾ ਦੇਖਣ ਨੂੰ ਮਿਲਿਆ।

Manipur Election Result 2022: Highlights

ਮਨੀਪੁਰ ਵਿੱਚ ਵੀ ਚੋਣ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਅੱਜ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਮਨੀਪੁਰ ਵਿੱਚ 60 ਵਿਧਾਨ ਸਭਾ ਸੀਟਾਂ ਹਨ ਅਤੇ ਇੱਥੇ ਬਹੁਮਤ ਲਈ 31 ਸੀਟਾਂ ਜਿੱਤਣੀਆਂ ਜ਼ਰੂਰੀ ਹਨ। ਪਿਛਲੀਆਂ ਚੋਣਾਂ ਵਿੱਚ ਸਭ ਤੋਂ ਵੱਧ 21 ਸੀਟਾਂ ਜਿੱਤ ਕੇ ਭਾਜਪਾ ਨੇ ਐਨਪੀਐਫ, ਐਨਪੀਪੀ ਤੇ ਐਲਜੇਪੀ ਨਾਲ ਗਠਜੋੜ ਸਰਕਾਰ ਬਣਾਈ ਸੀ। ਇਥੇ ਸਿਆਸੀ ਸਰਗਰਮੀਆਂ ਪੂਰੇ ਜ਼ੋਰਾਂ ਉਤੇ ਹਨ ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਆਪਣੀ-ਆਪਣੀ ਜਿੱਤ ਦੇ ਦਾਅਵੇ ਕਰ ਰਹੇ ਹਨ।

04.16 pm :

ਮਨੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ 17 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤੇ।




03.16 pm :

ਐਨ ਬੀਰੇਨ ਸਿੰਘ ਨੇ ਕਿਹਾ ਕਿ ਰਾਸ਼ਟਰੀ ਨੇਤਾ ਮੁੱਖ ਮੰਤਰੀ ਦੇ ਚਿਹਰੇ 'ਤੇ ਫੈਸਲਾ ਕਰਨਗੇ। ਮਨੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਵਿਧਾਨ ਸਭਾ ਚੋਣ ਨਤੀਜਿਆਂ 'ਤੇ ਕਿਹਾ ਕਿ ਅਸੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਲਈ ਸਮਾਂ ਲਵਾਂਗੇ, ਨਤੀਜੇ ਆਉਣ ਦਿਉ। ਸਾਡੇ ਰਾਸ਼ਟਰੀ ਨੇਤਾ ਮੁੱਖ ਮੰਤਰੀ ਦੇ ਚਿਹਰੇ 'ਤੇ ਫੈਸਲਾ ਕਰਨਗੇ।

10.16 am:

ਮਨੀਪੁਰ 'ਚ ਭਾਜਪਾ 23, ਕਾਂਗਰਸ 14, ਐਨਪੀਪੀ 10, ਐਨਪੀਐਫ 5 ਤੇ ਹੋਰ 8 ਸੀਟਾਂ ਉਤੇ ਅੱਗੇ ਹਨ।

10.05 am:

ਰੁਝਾਨਾਂ ਵਿੱਚ ਭਾਜਪਾ 16, ਕਾਂਗਰਸ 13 ਸੀਟਾਂ ਉਤੇ ਅੱਗੇ ਚੱਲ ਰਹੇ ਹਨ।

8

.

40 am :

ਸ਼ੁਰੂਆਤੀ ਰੁਝਾਨਾਂ 'ਚ ਭਾਰਤੀ ਜਨਤਾ ਪਾਰਟੀ ਇਕ ਸੀਟ 'ਤੇ, ਕਾਂਗਰਸ ਤਿੰਨ ਸੀਟਾਂ 'ਤੇ ਅਤੇ ਹੋਰ ਇਕ ਸੀਟ 'ਤੇ ਅੱਗੇ ਚੱਲ ਚੱਲ ਰਹੇ ਹਨ।

7.40 am :

ਉੱਤਰਾਖੰਡ ਅਤੇ ਗੋਆ ਵਾਂਗ ਮਨੀਪੁਰ ਵਿੱਚ ਵੀ ਕਾਂਗਰਸ ਕਾਫੀ ਚੌਕਸ ਹੈ। ਭਾਵੇਂ ਐਗਜ਼ਿਟ ਪੋਲ ਮਨੀਪੁਰ ਵਿੱਚ ਬੀਜੇਪੀ ਦੀ ਸਰਕਾਰ ਬਣਦੇ ਦਰਸਾਉਂਦੇ ਹਨ ਪਰ ਕਾਂਗਰਸ ਨੂੰ ਵੀ ਇਸ ਸੂਬੇ ਤੋਂ ਬਹੁਤ ਉਮੀਦਾਂ ਹਨ। ਅਜਿਹੇ 'ਚ ਕਿਸੇ ਵੀ ਤਰ੍ਹਾਂ ਦੇ ਉਤਰਾਅ-ਚੜ੍ਹਾਅ ਤੋਂ ਬਚਣ ਲਈ ਕਾਂਗਰਸ ਨੇ ਛੱਤੀਸਗੜ੍ਹ ਸਰਕਾਰ 'ਚ ਮੰਤਰੀ ਟੀਐੱਸ ਸਿੰਘ ਦਿਓ ਨੂੰ ਮਨੀਪੁਰ ਭੇਜਿਆ ਹੈ।

Election Result 2022 Live Updates: ਉਤਰਾਖੰਡ, ਮਨੀਪੁਰ ਤੇ ਗੋਆ 'ਚ ਭਾਜਪਾ ਬਹੁਮਤ ਦੀ ਦਹਿਲੀਜ਼ 'ਤੇ

7.25 am :

ਮਨੀਪੁਰ ਵਿੱਚ 60 ਸੀਟਾਂ ਲਈ ਚੋਣ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ। ਤੁਹਾਨੂੰ ਦੱਸ ਦੇਈਏ ਕਿ ਕੁਝ ਦੇਰ ਬਾਅਦ ਇੱਥੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਐਗਜ਼ਿਟ ਪੋਲ ਨੇ ਕਾਫੀ ਹੈਰਾਨੀਜਨਕ ਭਵਿੱਖਬਾਣੀ ਕੀਤੀ ਸੀ।

7.20 am :

ਮਨੀਪੁਰ 'ਚ ਅਗਲੀ ਸਰਕਾਰ ਕਿਸ ਦੀ ਬਣੇਗੀ, ਇਹ ਕੁਝ ਘੰਟਿਆਂ 'ਚ ਤੈਅ ਹੋ ਜਾਵੇਗਾ। ਮਨੀਪੁਰ ਦੇ ਫਤਵੇ ਸਬੰਧੀ ਕੁਝ ਹੀ ਘੰਟਿਆਂ ਵਿੱਚ ਤਸਵੀਰ ਸਾਫ ਹੋ ਜਾਵੇਗੀ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ। 

ਉਤਰਾਖੰਡ ' ਮੁੱਖ ਮੰਤਰੀ ਧਾਮੀ ਹਾਰੇ, ਗੋਆ 'ਚ ਵੀ ਬੀਜੇਪੀ ਦੀ ਉਮੀਦ

Goa Election Result 2022: Highlights

ਛੋਟਾ ਸੂਬਾ ਹੋਣ ਦੇ ਬਾਵਜੂਦ ਗੋਆ ਦਾ ਚੋਣ ਸਮੀਕਰਨ ਕਾਫੀ ਦਿਲਚਸਪ ਬਣ ਗਿਆ ਹੈ। ਪਿਛਲੇ ਦੋ ਸਾਲਾਂ ਦੌਰਾਨ ਇੱਥੇ ਕਈ ਵੱਡੇ ਸਿਆਸੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲੇ ਹਨ। ਵੱਖ-ਵੱਖ ਸਿਆਸੀ ਪਾਰਟੀਆਂ ਦੇ 301 ਉਮੀਦਵਾਰਾਂ ਦੀ ਕਿਸਮਤ ਏਵੀਐਮ ਮਸ਼ੀਨਾਂ ਵਿੱਚ ਬੰਦ ਹਨ। ਡਾ. ਪ੍ਰਮੋਦ ਸਾਂਵਤ ਭਾਜਪਾ (ਸੰਕਵੇਲਿਮ), ਦਿਬੰਗਰ ਕਾਮਤ ਕਾਂਗਰਸ (ਮੜਗਾਂਵ) ਤੇ ਉਪਲ ਮਨੋਹਰ ਪਰੀਕਰ ਇੰਡੀਅਨ ਨੈਸ਼ਨਲ ਲੋਕ ਦਲ (ਪਣਜੀ) ਮੁੱਖ ਉਮੀਦਵਾਰ ਹਨ। ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਤੋਂ ਇਲਾਵਾ 68 ਆਜ਼ਾਦ ਉਮੀਦਵਾਰ ਲੜ ਰਹੇ ਹਨ। ਸੂਬੇ ਵਿੱਚ 40 ਵਿਧਾਨ ਸਭਾ ਸੀਟਾਂ ਹਨ ਤੇ ਇੱਥੇ ਬਹੁਮਤ ਲਈ 21 ਸੀਟਾਂ ਦੀ ਜ਼ਰੂਰਤ ਹੈ।

04.30 pm :

ਭਾਰਤੀ ਜਨਤਾ ਪਾਰਟੀ ਦੇ ਨੇਤਾ ਅਤੇ ਉਪ ਮੁੱਖ ਮੰਤਰੀ ਵਿਸ਼ਵਜੀਤ ਪ੍ਰਤਾਪ ਸਿੰਘ ਰਾਣੇ ਗੋਆ ਦੀ ਵਲਪਾਈ ਵਿਧਾਨ ਸਭਾ ਸੀਟ ਤੋਂ ਜਿੱਤ ਗਏ ਹਨ। ਉਨ੍ਹਾਂ ਨੇ ਤੁਕਾਰਾਮ ਭਰਤ ਪਰਾਬ ਨੂੰ 8085 ਵੋਟਾਂ ਨਾਲ ਹਰਾਇਆ।

03.30 pm :

ਭਾਜਪਾ ਨੇਤਾ ਦੇਵੇਂਦਰ ਫੜਨਵੀਸ ਨੇ ਕਿਹਾ, ਗੋਆ ਦੀ ਜਨਤਾ ਨੇ ਸਾਨੂੰ ਸਪੱਸ਼ਟ ਬਹੁਮਤ ਦਿੱਤਾ ਹੈ। ਸਾਨੂੰ 20 ਸੀਟਾਂ ਜਾਂ 1-2 ਸੀਟਾਂ ਹੋਰ ਮਿਲਣਗੀਆਂ। ਲੋਕਾਂ ਨੇ ਪੀਐਮ ਮੋਦੀ ਵਿੱਚ ਵਿਸ਼ਵਾਸ ਜਤਾਇਆ ਹੈ। ਆਜ਼ਾਦ ਉਮੀਦਵਾਰ ਸਾਡੇ ਨਾਲ ਆ ਰਹੇ ਹਨ। ਐਮਜੀਪੀ ਵੀ ਸਾਡੇ ਨਾਲ ਆ ਰਹੀ ਹੈ ਅਤੇ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਆਪਣੀ ਸਰਕਾਰ ਬਣਾਵਾਂਗੇ।

12.20 pm :

ਪਣਜੀ 'ਚ ਸਾਬਕਾ ਮੁੱਖ ਮੰਤਰੀ ਮਨੋਹਰ ਪਰੀਕਰ ਦਾ ਬੇਟਾ ਉਤਪਲ ਪਰੀਕਰ ਹਰਾਇਆ

10.20


am :

ਭਾਜਪਾ ਅਤੇ ਕਾਂਗਰਸ 16-16 ਸੀਟਾਂ ਉਤੇ ਅੱਗੇ ਚੱਲ ਰਹੇ ਹਨ। ਇਸ ਤੋਂ ਇਲਾਵਾ ਟੀਐਮਸੀ 4 ਸੀਟਾਂ, ਆਪ 1 ਤੇ ਹੋਰ 4 ਸੀਟਾਂ ਉਤੇ ਅੱਗੇ ਹਨ। 7

.40 am :

ਇਸ ਵਾਰ ਗੋਆ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਪ੍ਰਮੋਦ ਸਾਵੰਤ, ਸਾਬਕਾ ਸੀਐਮ ਅਤੇ ਟੀਐਮਸੀ ਉਮੀਦਵਾਰ ਚਰਚਿਲ ਅਲੇਮਾਓ, ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਉਮੀਦਵਾਰ ਦਿਗੰਬਰ ਕਾਮਤ, ਭਾਜਪਾ ਨੇਤਾ ਰਵੀ ਨਾਇਕ, ਆਜ਼ਾਦ ਉਮੀਦਵਾਰ ਲਕਸ਼ਮੀਕਾਂਤ ਪਾਰਸੇਕਰ, ਮਨੋਹਰ ਪਾਰੀਕਰ ਦੇ ਪੁੱਤਰ ਉਤਪਲ ਪਾਰੀਕਰ ਅਤੇ ਸਾਬਕਾ ਸੀ.ਐਮ. ਵਿਜੇ ਸਰਦੇਸਾਈ ਵਰਗੇ ਦਿੱਗਜਾਂ ਦਾ ਵੱਕਾਰ ਦਾਅ 'ਤੇ ਲੱਗਾ ਹੈ। ਉਤਪਲ ਪਾਰੀਕਰ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਮਿਤ ਪਾਲੇਕਰ ਨਾਲ ਹੈ।

7.25 am :

ਨਤੀਜਿਆਂ ਤੋਂ ਪਹਿਲਾਂ ਗੋਆ 'ਚ ਭਾਜਪਾ ਦੇ ਸਾਰੇ 40 ਉਮੀਦਵਾਰਾਂ ਦੀ ਮੀਟਿੰਗ, ਅਗਲੀ ਰਣਨੀਤੀ 'ਤੇ ਚਰਚਾ। ਇਸ ਤੋਂ ਇਲਾਵਾ ਪੂਰੇ ਸੂਬੇ ਵਿੱਚ ਸਿਆਸੀ ਹਲਚਲ ਦੇਖੀ ਜਾ ਰਹੀ ਹੈ। ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਗਿਣਤੀ ਕੇਂਦਰਾਂ ਦੇ ਦੌਰੇ ਸ਼ੁਰੂ ਕਰ ਦਿੱਤੇ ਹਨ।

ਇਥੇ ਵੇਖੋ ਵੈਬਸਾਈਟ - https://www.ptcnews.tv/latest-punjabi-news


ਇਥੇ ਵੇਖੋ ਫੇਸਬੁੱਕ Live Updates: https://www.facebook.com/ptcnewsonline


ਇਥੇ ਵੇਖੋ ਟਵਿੱਟਰ Live Updates: @ptcnews




ਇਹ ਵੀ ਪੜ੍ਹੋ : ਕਾਂਗਰਸੀ ਦੀ ਧੱਕੇਸ਼ਾਹੀ ਆਈ ਸਾਹਮਣੇ; ਅਕਾਲੀ ਵਰਕਰ ਦੀ ਜ਼ਮੀਨ 'ਤੇ ਸੀ ਕਬਜ਼ੇ ਦੀ ਨੀਅਤ

Related Post