ਕੌਣ ਹੈ ਇਹ ਕੁੜੀ ਜੋ ਖੁਦ ਨਾਲ ਕਰੇਗੀ ਵਿਆਹ, 2 ਹਫਤੇ ਇਕੱਲੇ ਹੀ ਹਨੀਮੂਨ 'ਤੇ ਕਰੇਗੀ ਮਜ਼ਾ
ਨਵੀ ਦਿੱਲੀ: ਤੁਸੀ ਇਕ ਲੜਕੀ ਦੇ ਬਾਰੇ ਸੁਣ ਕੇ ਹੈਰਾਨ ਹੋਵੋਗੇ। ਗੁਜਰਾਤ ਦੀ ਰਹਿਣ ਵਾਲੀ 24 ਸਾਲਾ ਲੜਕੀ 11 ਜੂਨ ਨੂੰ ਪੂਰੇ ਰੀਤੀ-ਰਿਵਾਜਾਂ ਨਾਲ ਖੁਦ ਨਾਲ ਹੀ ਵਿਆਹ ਕਰਵਾਉਣ ਜਾ ਰਹੀ ਹੈ। ਉਹ ਖੁਦ ਨਾਲ ਹੀ ਸੱਤ ਫੇਰੇ ਲਵੇਗੀ। ਵਿਆਹ ਤੋਂ ਬਾਅਦ ਉਹ ਫਿਰ 2 ਹਫਤੇ ਲਈ ਗੋਆ ਵਿੱਚ ਹਨੀਮੂਨ ਉੱਤੇ ਜਾਵੇਗੀ।
ਗੁਜਰਾਤ ਦੀ ਰਹਿਣ ਵਾਲੀ 24 ਸਾਲਾ ਕਸ਼ਮਾ ਬਿੰਦੂ ਨੇ ਆਪਣੀ ਜ਼ਿੰਦਗੀ 'ਚ ਆਪਣੇ ਲਈ ਬਹੁਤ ਮੁਸ਼ਕਿਲ ਭਰਿਆ ਕਦਮ ਚੁੱਕਿਆ ਹੈ। ਲੜਕੀ ਨੇ ਆਪਣੇ ਵਿਆਹ ਲਈ ਸ਼ੌਪਿੰਗ ਕੀਤੀ ਹੈ। ਲੜਕੀ ਨੇ ਵਿਆਹ ਲਈ ਲਹਿੰਗਾ ਅਤੇ ਕਈ ਤਰ੍ਹਾਂ ਦੇ ਗਹਿਣੇ ਖਰੀਦੇ ਹਨ। ਉਹ ਖੁਦ ਹੀ ਆਪਣੀ ਮਾਂਗ ਵਿੱਚ ਸੰਦੂਰ ਭਰੇਗੀ।
ਤੁਹਾਨੂੰ ਦੱਸ ਦੇਈਏ ਕਿ ਗੁਜਰਾਤ ਵਿੱਚ ਇਸ ਤਰ੍ਹਾਂ ਦੇ ਸੋਲੋ ਮੈਰਿਜ ਦਾ ਸ਼ਾਇਦ ਇਹ ਪਹਿਲਾ ਮਾਮਲਾ ਹੈ। ਇਕੱਲੇ ਵਿਆਹ ਨੂੰ ਅੰਗਰੇਜ਼ੀ ਵਿਚ ਸੋਲੋਗਮੀ ਕਿਹਾ ਜਾਂਦਾ ਹੈ।