ਜੀਵਨਸ਼ੈਲੀ/ਲਾਈਫਸਟਾਈਲ: ਇਹ ਛੋਟਾ ਜਿਹਾ ਸਿੰਘ ਇਸ ਵੇਲੇ ਕਿੰਗ ਬਣ ਉੱਭਰਿਆ ਹੈ, ਕਾਰਨ ਹੈ ਮਸ਼ਹੂਰ ਕੱਪੜਿਆ ਦੇ ਬਰਾਂਡ ਬਰਬੇਰੀ (Burberry) ਦੇ ਇਸ਼ਤਿਹਾਰਾਂ 'ਚ ਬੱਚਿਆਂ ਦੇ ਕੱਪੜਿਆਂ ਦੀ ਕਲੈਕਸ਼ਨ ਦੀ ਮਸ਼ਹੂਰੀ, ਜਿਸ ਵਿਚ ਸਾਹਿਬ ਵੱਲੋਂ ਯੋਗਦਾਨ ਪਾਇਆ ਜਾ ਰਿਹਾ ਹੈ।
ਜਦੋਂ ਤੋਂ ਬਰਬੇਰੀ (Burberry) ਨੇ ਬੱਚਿਆਂ ਦੇ ਕੱਪੜਿਆਂ ਦੀ ਕਲੈਕਸ਼ਨ ਦੀ ਮਸ਼ਹੂਰੀ ਲਈ ਇਸ ਸਿੱਖ ਬਾਲਕ ਨੂੰ ਚੁਣਿਆ, ਸਾਹਿਬ ਦੁਨੀਆ ਭਰ ਵਿਚ ਛਾਹ ਗਿਆ ਹੈ।
ਸੋਸ਼ਲ ਮੀਡਿਆ ਇੰਫਲੂਐਂਸਰ ਹਰਜਿੰਦਰ ਸਿੰਘ ਕੁਕਰੇਜ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਟਵੀਟ ਕੀਤਾ ਤੇ ਲਿਖਿਆ, ਬਰਬੇਰੀ ਨੇ 'ਨਵੇਂ ਸੰਗ੍ਰਹਿ ਤੋਂ ਬੈਕ-ਟੂ-ਸਕੂਲ ਡਿਜ਼ਾਈਨ' ਲਈ ਕੱਪੜਿਆਂ ਦਾ ਸਮਰਥਨ ਕਰਨ ਲਈ ਇੱਕ ਸਿੱਖ ਬੱਚੇ ਨੂੰ ਮਾਡਲ ਪੇਸ਼ ਕੀਤਾ ਹੈ। ਇਹ ਨੁਮਾਇੰਦਗੀ ਲਈ ਇੱਕ ਵੱਡੀ ਛਾਲ ਹੈ ਕਿਉਂਕਿ ਸਿੱਖ ਬੱਚੇ ਜੋ ਪਟਕਾ ਪਹਿਨਦੇ ਹਨ, ਨੂੰ ਮਹਿਸੂਸ ਕਰਨ ਅਤੇ ਸਵੀਕਾਰ ਕਰਨ ਦੀ ਜ਼ਰੂਰਤ ਹੈ ❤️"
ਉੱਥੇ ਹੀ ਉਨ੍ਹਾਂ ਦੀ ਪਤਨੀ ਹਰਕੀਰਤ ਕੌਰ ਕੁਕਰੇਜ ਜੋ ਆਪ ਵੀ ਇੱਕ ਇੰਫਲੂਐਂਸਰ ਨੇ, ਉਹ ਟਵੀਟ ਕਰ ਲਿਖਦੇ, "ਸਿੱਖ ਮੁੰਡਿਆਂ ਦੀ ਦੋ ਪਾਕਟਾ ਪਹਿਨਣ ਵਾਲੀ ਮਾਂ ਹੋਣ ਦੇ ਨਾਤੇ, ਮੈਂ ਬਰਬੇਰੀ ਦੇ ਸੋਸ਼ਲ ਮੀਡੀਆ 'ਤੇ ਇੱਕ ਸੁੰਦਰ ਸਿੱਖ ਲੜਕੇ ਦੀ ਵਿਸ਼ੇਸ਼ਤਾ ਦੇਖ ਕੇ ਪੂਰੀ ਤਰ੍ਹਾਂ ਖੁਸ਼ ਹਾਂ। ਇਹ ਸਾਰੀਆਂ ਚੰਗੀਆਂ ਚੀਜ਼ਾਂ ਦੀ ਸ਼ੁਰੂਆਤ ਹੈ। ਸਿੱਖ ਆਮ ਤੌਰ 'ਤੇ ਅਤੇ ਖਾਸ ਤੌਰ 'ਤੇ ਸਿੱਖ ਲੜਕੇ ਅਤੇ ਲੜਕੀਆਂ ਹੋਰ ਵੀ ਵੇਖਣ ਅਤੇ ਸਵੀਕਾਰ ਕੀਤੇ ਜਾਣ ਦੇ ਹੱਕਦਾਰ ਹਨ।"
ਸਾਹਿਬ ਸਿੰਘ 4 ਸਾਲ ਦਾ ਹੈ ਅਤੇ ਬਰਤਾਨੀਆ ਦੇ ਲੰਡਨ ਤੋਂ ਤਾਲੁਕ ਰੱਖਦਾ ਹੈ। ਸਾਹਿਬ ਦਾ ਇੰਸਟਾਗ੍ਰਾਮ ਅਕਾਊਂਟ (@i_am_sahib_singh) ਉਸਦੇ ਮਾਤਾ ਜੀ ਵੱਲੋਂ ਚਲਾਇਆ ਜਾਂਦਾ ਜਿੱਥੇ ਵੱਖ ਵੱਖ ਪੋਸਟ ਪਾ ਉਹ ਸਾਹਿਬ ਅਤੇ ਪਰਿਵਾਰ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ਨੂੰ ਉਸਦੇ ਪ੍ਰਸ਼ੰਸਕਾਂ ਨਾਲ ਸਾਂਝੀ ਕਰਦੇ ਹਨ।
ਸਾਹਿਬ ਦੀ ਇੱਕ ਵੱਡੀ ਭੈਣ ਵੀ ਹੈ ਜਿਸਦਾ ਨਾਂਅ ਸੁੱਚ ਕੌਰ ਹੈ ਅਤੇ ਉਹ ਛੋਟੇ ਵੀਰ ਸਾਹਿਬ ਦੀਆਂ ਜ਼ਿਆਦਾਤਰ ਇੰਸਟਾ ਪੋਸਟਾਂ 'ਚ ਆਪਣਾ ਸਹਿਯੋਗ ਜ਼ਰੂਰ ਪਾਉਂਦੀ ਹੈ।
ਸਾਹਿਬ ਬੱਚਿਆਂ ਦੀ ਮੋਡਲਿੰਗ ਏਜੰਸੀ ਸਾਊਥ ਕੋਸਟ ਕਿਡਜ਼ ਲਿਮਿਟਿਡ ਨਾਲ ਸਾਈਂਡ ਹੈ। ਇਹ ਸਾਹਿਬ ਦੀ ਪਹਿਲੀ ਐਡ ਕੈਮਪੇਨ ਜਾਂ ਏਜੰਸੀ ਨਹੀਂ ਹੈ, ਇਸਤੋਂ ਪਹਿਲਾਂ ਵੀ ਉਹ ਕਿ ਵਾਰ ਹੋਰ ਬਰਾਂਡ ਨਾਲ ਜੁੜ ਚੁੱਕਿਆ ਹੈ।
ਹਾਲਾਂਕਿ ਬਰਬੇਰੀ ਸਾਹਿਬ ਨਾਲ ਜੁੜਨ ਵਾਲਾ ਹੁਣ ਤੱਕ ਦਾ ਸਭ ਤੋਂ ਵੱਡਾ ਬਰਾਂਡ ਹੈ। ਸਾਹਿਬ ਦੇ ਇੰਸਟਾਗ੍ਰਾਮ ਹੈਂਡਲ 'ਤੇ ਪਟਕਾ ਬੰਨ੍ਹਣ ਦੇ ਵੀ ਟਿਊਟੋਰਿਯਲ ਤੁਹਾਨੂੰ ਮਿਲ ਜਾਣਗੇ। ਸਾਹਿਬ ਦੇ ਇੰਟਾਗ੍ਰਾਮ 'ਤੇ ਛੇ ਹਜ਼ਾਰ ਤੋਂ ਵੱਧ ਪ੍ਰਸ਼ੰਸਕ ਹਨ ਤੇ ਪਟਕਾ ਬੰਨ੍ਹਣ ਵਾਲੇ ਇਸ ਛੋਟੇ ਸਿੰਘ ਦੀ ਚੜ੍ਹਾਈ ਬਾਰੇ ਤੁਹਾਡੀ ਕੀ ਰਾਏ ਹੈ, ਕਮੈਂਟ ਕਰਕੇ ਜ਼ਰੂਰ ਦੱਸਿਓ।
-PTC News