ਭਾਰਤ 'ਚ ਕੰਮ ਨਹੀਂ ਕਰ ਰਿਹਾ WhatsApp, ਅੱਧੇ ਘੰਟੇ ਤੋਂ ਸਰਵਰ ਡਾਊਨ
ਨਵੀਂ ਦਿੱਲੀ : ਰਾਜਸਥਾਨ, ਮੱਧ ਪ੍ਰਦੇਸ਼ ਸਮੇਤ ਕਈ ਰਾਜਾਂ ਵਿੱਚ WhatsApp ਸਰਵਰ ਡਾਊਨ ਹੋ ਗਿਆ ਹੈ। ਬਹੁਤ ਸਾਰੇ ਉਪਭੋਗਤਾਵਾਂ ਨੇ ਮੈਟਾ-ਮਲਕੀਅਤ ਵਾਲੀ WhatsApp ਸੇਵਾ ਵਿੱਚ ਵਿਘਨ ਦੀ ਸ਼ਿਕਾਇਤ ਕੀਤੀ ਹੈ। ਵੈੱਬਸਾਈਟ ਟਰੈਕਰ ਡਾਊਨ ਡਿਟੈਕਟਰ ਮੁਤਾਬਕ 3 ਹਜ਼ਾਰ ਤੋਂ ਵੱਧ ਲੋਕਾਂ ਨੇ ਇਸ ਦੀ ਰਿਪੋਰਟ ਵੀ ਦਰਜ ਕਰਵਾਈ ਹੈ। ਵਟਸਐਪ ਦੇ ਕੰਮ ਨਾ ਕਰਨ ਦੀ ਖਬਰ ਟਵਿਟਰ 'ਤੇ ਵੀ ਟ੍ਰੈਂਡ ਕਰ ਰਹੀ ਹੈ। WhatsApp ਦੇ ਦੁਨੀਆ ਭਰ ਵਿੱਚ 2 ਬਿਲੀਅਨ ਤੋਂ ਵੱਧ ਸਰਗਰਮ ਮਾਸਿਕ ਉਪਭੋਗਤਾ ਹਨ। ਇਸ ਤੋਂ ਪਹਿਲਾਂ ਦਿੱਲੀ, ਲਖਨਊ, ਕੋਲਕਾਤਾ, ਮੁੰਬਈ ਸਮੇਤ ਕਈ ਸ਼ਹਿਰਾਂ ਦੇ ਉਪਭੋਗਤਾਵਾਂ ਨੇ ਵੀ ਮੈਸੇਜਿੰਗ ਸੇਵਾ ਦੇ ਕੰਮ ਨਾ ਕਰਨ ਦੀ ਸ਼ਿਕਾਇਤ ਕੀਤੀ ਸੀ। ਕਈ ਉਪਭੋਗਤਾਵਾਂ ਨੇ ਮੈਸੇਜਿੰਗ ਪਲੇਟਫਾਰਮ 'ਤੇ ਸੰਦੇਸ਼ ਭੇਜਣ ਜਾਂ ਪ੍ਰਾਪਤ ਕਰਨ ਵਿੱਚ ਸਮੱਸਿਆ ਦੀ ਰਿਪੋਰਟ ਕੀਤੀ। ਹਾਲਾਂਕਿ ਵਟਸਐਪ ਵੱਲੋਂ ਇਸ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ ਹੈ। ਪਿਛਲੇ ਸਾਲ 4 ਅਕਤੂਬਰ ਨੂੰ ਇਹ ਸੇਵਾ 6 ਘੰਟੇ ਲਈ ਬੰਦ ਕਰ ਦਿੱਤੀ ਗਈ ਸੀ। 4 ਅਕਤੂਬਰ, 2021 ਨੂੰ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਪਲੇਟਫਾਰਮ ਲਗਭਗ 6 ਘੰਟਿਆਂ ਲਈ ਬੰਦ ਰਹੇ, ਜਿਸ ਕਾਰਨ ਅਰਬਾਂ ਉਪਭੋਗਤਾਵਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਹ ਸਮੱਸਿਆ ਰਾਤ ਕਰੀਬ 9.15 ਵਜੇ ਸਾਹਮਣੇ ਆਈ। ਇਸ ਆਊਟੇਜ ਦਾ ਅਸਰ ਅਮਰੀਕੀ ਬਾਜ਼ਾਰ 'ਚ ਫੇਸਬੁੱਕ ਦੇ ਸ਼ੇਅਰਾਂ 'ਤੇ ਵੀ ਦੇਖਣ ਨੂੰ ਮਿਲਿਆ ਅਤੇ ਕੰਪਨੀ ਦੇ ਸ਼ੇਅਰ 6 ਫੀਸਦੀ ਤੱਕ ਡਿੱਗ ਗਏ। ਫੇਸਬੁੱਕ ਦੇ ਦੁਨੀਆ ਭਰ ਵਿੱਚ 2.85 ਬਿਲੀਅਨ ਮਹੀਨਾਵਾਰ ਸਰਗਰਮ ਉਪਭੋਗਤਾ ਹਨ। ਜਦੋਂ ਕਿ ਵਟਸਐਪ ਦੇ 2 ਅਰਬ ਅਤੇ ਇੰਸਟਾਗ੍ਰਾਮ ਦੇ 1.38 ਬਿਲੀਅਨ ਉਪਭੋਗਤਾ ਹਨ। ਮੀਡੀਆ ਰਿਪੋਰਟਾਂ ਅਨੁਸਾਰ ਇਟਲੀ ਅਤੇ ਤੁਰਕੀ ਦੇ ਯੂਜ਼ਰਜ਼ ਨਾ ਵੀ ਮੈਸੇਜ ਨਾ ਹੋਣ ਬਾਰੇ ਪੋਸਟ ਕੀਤੀ ਹੈ। ਉਧਰ Meta ਨੇ ਕਿਹਾ ਹੈ ਕਿ ਉਹ ਸੇਵਾ ਨੂੰ ਫਿਰ ਤੋਂ ਬਹਾਲ ਕਰਨ ’ਤੇ ਵਿਚਾਰ ਕਰ ਰਿਹਾ ਹੈ। Meta ਦੇ ਬੁਲਾਰੇ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਕੁਝ ਲੋਕਾਂ ਨੂੰ ਸੁਨੇਹੇ ਭੇਜਣ ਵਿਚ ਸਮੱਸਿਆ ਰਹੀਆਂ ਹੈ ਅਤੇ ਅਸੀਂ ਜਿੰਨੀ ਜਲਦੀ ਹੋ ਸਕੇ, WhatsApp ਨੂੰ ਬਹਾਲ ਕਰਨ ਲਈ ਕੰਮ ਕਰ ਰਹੇ ਹਾਂ। -PTC News ਇਹ ਵੀ ਪੜ੍ਹੋ : ਦੀਵਾਲੀ ਮਗਰੋਂ ਪਲੀਤ ਹੋਇਆ ਪੰਜਾਬ ਦਾ ਵਾਤਾਵਰਨ, ਲੋਕਾਂ ਨੂੰ ਸਾਹ ਲੈਣ 'ਚ ਆ ਸਕਦੀ ਦਿੱਕਤ !