ਮੌਸਮ ਨੇ ਬਦਲਿਆ ਮਿਜਾਜ਼, ਗਰਮੀ ਤੋਂ ਮਿਲੀ ਰਾਹਤ, ਪੰਜਾਬ 'ਚ ਕਈ ਥਾਵਾਂ 'ਤੇ ਪਿਆ ਮੀਂਹ

By  Pardeep Singh May 18th 2022 09:25 AM

ਰਾਜਪੁਰਾ: ਪੰਜਾਬ 'ਚ ਅੱਜ ਕਈ ਥਾਵਾਂ 'ਤੇ  ਕਾਲੇ ਬੱਦਲ ਛਾ ਗਏ ਅਤੇ ਤੇਜ਼ ਬਰਸਾਤ ਸ਼ੁਰੂ ਹੋ ਗਈ ਹੈ। ਉਥੇ ਹੀ ਰਾਜਪੁਰਾ ਵਿੱਚ ਮੌਸਮ ਨੇ ਆਪਣਾ ਰੰਗ ਬਦਲ ਲਿਆ। ਜਿਸ ਕਰਕੇ ਪੂਰਾ ਜ਼ੋਰਾਂ ਨਾਲ ਮੀਂਹ ਪੈ ਰਿਹਾ ਹੈ। ਸਥਾਨਕ ਲੋਕ ਮੀਂਹ ਦੀ ਖੁਸ਼ੀ ਵਿੱਚ ਲੋਕ ਨੱਚਦੇ ਹੋਏ ਨਜ਼ਰ ਆਏ ਹਨ। ਪਿਛਲੇ ਕਈ ਦਿਨਾਂ ਤੋਂ ਗਰਮੀ ਦਾ ਕਹਿਰ ਪੂਰਾ ਸਿਖਰ ਉੱਤੇ ਸੀ। ਹੁਣ ਮੀਂਹ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਮੀਂਹ ਆਉਣ ਕਾਰਨ ਲੋਕ ਖੁਸ਼ ਹਨ। ਉਥੇ ਹੀ ਪੰਜਾਬ ਵਿੱਚ ਬਿਜਲੀ ਦੀ ਮੰਗ ਵੀ ਘਟੀ ਹੈ। ਮੀਂਹ ਪੈਣ ਕਾਰਨ ਬਿਜਲੀ ਦੀ ਖਪਤ ਵਿੱਚ ਕਮੀ ਆਏਗੀ। ਬਿਜਲੀ ਵਿਭਾਗ ਵੱਲੋਂ ਗਰਮੀ ਵਿੱਚ ਬਿਜਲੀ ਦੀ ਖਪਤ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਜਾ ਰਹੀ ਸੀ। ਰਾਜਪੁਰਾ ਵਿੱਚ ਪਿਛਲੇ ਕਈ ਦਿਨਾਂ ਤੋਂ ਗਰਮੀ ਦਿਨੋਂ ਦਿਨ ਵੱਧਦੀ ਜਾ ਰਹੀ ਸੀ। ਗਰਮੀ ਕਾਰਨ ਲੋਕ ਬਿਮਾਰ ਹੋ ਰਹੇ ਸਨ। ਮੀਂਹ ਪੈਣ ਕਾਰਨ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ। ਇਹ ਵੀ ਪੜ੍ਹੋ:ਕਿਸਾਨਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ, CM ਭਗਵੰਤ ਮਾਨ ਨਾਲ ਕਿਸਾਨਾਂ ਦੀ ਹੋ ਸਕਦੀ ਹੈ ਮੀਟਿੰਗ -PTC News

Related Post