ਸਿੱਧੂ ਮੂਸੇਵਾਲਾ ਦੇ ਕਤਲ ਲਈ ਵਰਤੇ ਹਥਿਆਰ ਸਰਹੱਦੋਂ ਪਾਰ ਹੋਏ ਸਨ ਸਪਲਾਈ: ਸੂਤਰ

By  Riya Bawa June 21st 2022 06:39 PM -- Updated: June 21st 2022 06:43 PM

ਨਵੀਂ ਦਿੱਲੀ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਵੱਡਾ ਖੁਲਾਸਾ ਹੋਇਆ ਹੈ। ਕੈਨੇਡਾ ਤੋਂ ਬਾਅਦ ਹੁਣ ਇਸ ਹਾਈ ਪ੍ਰੋਫਾਈਲ ਕਤਲ ਦੀਆਂ ਤਾਰਾਂ ਪਾਕਿਸਤਾਨ ਨਾਲ ਵੀ ਜੁੜ ਰਹੀਆਂ ਹਨ। ਸੂਤਰਾਂ ਅਨੁਸਾਰ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੂੰ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਮੂਸੇਵਾਲਾ ਦੇ ਕਤਲ ਵਿੱਚ ਵਰਤੇ ਗਏ ਹਥਿਆਰ ਉਨ੍ਹਾਂ ਨੂੰ ਸਰਹੱਦ ਪਾਰ ਤੋਂ ਸਪਲਾਈ ਕੀਤੇ ਗਏ ਸਨ। ਸਿੱਧੂ ਮੂਸੇਵਾਲਾ ਦੇ ਕਤਲ ਲਈ ਵਰਤੇ ਹਥਿਆਰ ਸਰਹੱਦੋਂ ਪਾਰ ਹੋਏ ਸਨ ਸਪਲਾਈ: ਸੂਤਰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਹਾਲ ਹੀ ਵਿੱਚ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ਵਿੱਚ ਗੁਜਰਾਤ ਦੇ ਕੱਛ ਤੋਂ ਦੋ ਸ਼ੂਟਰ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਹਰਿਆਣਾ ਦੇ ਸੋਨੀਪਤ ਦੇ ਰਹਿਣ ਵਾਲੇ ਪ੍ਰਿਆਵਰਤ ਉਰਫ਼ ਫ਼ੌਜੀ (26), ਰਾਜ ਦੇ ਝੱਜਰ ਜ਼ਿਲ੍ਹੇ ਦੇ ਕਸ਼ਿਸ਼ (24) ਅਤੇ ਪੰਜਾਬ ਦੇ ਬਠਿੰਡਾ ਦੇ ਵਾਸੀ ਕੇਸ਼ਵ ਕੁਮਾਰ (29) ਵਜੋਂ ਹੋਈ ਹੈ। ਸਿੱਧੂ ਮੂਸੇਵਾਲਾ ਦੇ ਕਤਲ ਲਈ ਵਰਤੇ ਹਥਿਆਰ ਸਰਹੱਦੋਂ ਪਾਰ ਹੋਏ ਸਨ ਸਪਲਾਈ: ਸੂਤਰ ਸਪੈਸ਼ਲ ਸੈੱਲ ਦੇ ਸਪੈਸ਼ਲ ਸੀਪੀ ਐਚ.ਜੀ.ਐਸ. ਧਾਲੀਵਾਲ ਨੇ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਦੱਸਿਆ ਸੀ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਸ਼ਾਮਲ ਦੋ ਮੁੱਖ ਸ਼ੂਟਰਾਂ ਸਮੇਤ ਉਨ੍ਹਾਂ ਦੇ ਮਾਡਿਊਲ ਹੈੱਡ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸਪੈਸ਼ਲ ਸੈੱਲ ਦੀ ਟੀਮ ਨੇ ਉਸ ਨੂੰ 19 ਜੂਨ ਨੂੰ ਗ੍ਰਿਫਤਾਰ ਕੀਤਾ ਸੀ। ਇਹ ਵੀ ਪੜ੍ਹੋ:'ਅਗਨੀਪਥ' ਸਕੀਮ ਨੂੰ ਲੈ ਕੇ ਤਿੰਨੋਂ ਫ਼ੌਜ ਮੁਖੀਆ ਦੀ ਪ੍ਰੈਸ ਕਾਨਫਰੰਸ, ਕਿਹਾ- ਅਗਨੀਵੀਰ ਦਾ ਭਵਿੱਖ ਸੁਨਹਿਰੀ ਹੋਵੇਗਾ ਸਪੈਸ਼ਲ ਸੈੱਲ ਨੂੰ ਸ਼ੂਟਰ ਦੇ ਨਿਸ਼ਾਨੇ 'ਤੇ ਅੰਡਰ ਬੈਰਲ ਗ੍ਰੇਨੇਡ ਲਾਂਚਰ ਦੇ ਨਾਲ 8 ਉੱਚ ਵਿਸਫੋਟਕ ਗ੍ਰਨੇਡ ਮਿਲੇ ਹਨ। ਮਨਪ੍ਰੀਤ ਮੰਨੂ ਨੇ ਏਕੇ 47 ਨਾਲ ਫਾਇਰਿੰਗ ਕੀਤੀ ਅਤੇ ਬੈਲੋਰੋ ਗੱਡੀ ਵਿੱਚ ਮੌਜੂਦ ਵਿਅਕਤੀਆਂ ਨੇ ਵੀ ਫਾਇਰਿੰਗ ਕੀਤੀ। ਉਨ੍ਹਾਂ ਨੇ ਗੱਡੀ ਵਿੱਚ ਆਟੋਮੈਟਿਕ ਹਥਿਆਰਾਂ ਦੇ ਨਾਲ ਗ੍ਰਨੇਡ ਵੀ ਰੱਖੇ ਸਨ ਜੇਕਰ ਹਥਿਆਰ ਨਾ ਚੱਲੇ ਤਾਂ ਗ੍ਰਨੇਡ ਨਾਲ ਹਮਲਾ ਕਰਨਾ ਸੀ। 9 ਇਲੈਕਟ੍ਰਾਨਿਕ ਡੈਟੋਨੇਟਰਾਂ ਨੂੰ 20 ਰਾਉਂਡਾਂ ਵਾਲੀ ਇੱਕ ਅਸਾਲਟ ਰਾਈਫਲ ਨਾਲ ਜੋੜਿਆ ਜਾਂਦਾ ਹੈ। ਇਸ ਤੋਂ ਇਲਾਵਾ 3 ਪਿਸਤੌਲ ਅਤੇ 36 ਰਾਊਂਡ ਗੋਲੀਆਂ ਬਰਾਮਦ ਹੋਈਆਂ ਹਨ। ਉਸ ਨੇ ਇਹ ਹਥਿਆਰ ਹਰਿਆਣਾ ਦੇ ਇੱਕ ਪਿੰਡ ਵਿੱਚ ਛੁਪਾ ਕੇ ਰੱਖੇ ਸਨ। Major-breakthrough-in-Sidhu-Moosewala’s-murder-case-5 ਸਪੈਸ਼ਲ ਸੈੱਲ ਨੇ ਦੱਸਿਆ ਕਿ ਇਨ੍ਹਾਂ ਸ਼ੂਟਰਾਂ ਨੇ ਮੂਸੇਵਾਲਾ ਨੂੰ ਮਾਰਨ ਦੀ ਪੂਰੀ ਤਿਆਰੀ ਕਰ ਲਈ ਸੀ। ਇਸ ਦੇ ਲਈ ਉਸ ਨੇ ਘਾਤਕ ਹਥਿਆਰਾਂ ਦੇ ਨਾਲ-ਨਾਲ ਗ੍ਰੇਨੇਡ, ਡੈਟੋਨੇਟਰ ਵੀ ਰੱਖੇ ਹੋਏ ਸਨ। ਇਨ੍ਹਾਂ ਸ਼ੂਟਰਾਂ ਦਾ ਇਰਾਦਾ ਸੀ ਕਿ ਜੇ ਬੰਦੂਕਾਂ ਕੰਮ ਨਹੀਂ ਕਰਦੀਆਂ ਤਾਂ ਲੋੜ ਪੈਣ 'ਤੇ ਗ੍ਰਨੇਡ ਦੀ ਵਰਤੋਂ ਕਰਨਗੇ। -PTC News

Related Post