1996 ਲੋਕ ਸਭਾ ਚੋਣਾਂ ਵਰਗਾ ਇਤਿਹਾਸ ਦੁਹਰਾ ਕੇ ਵੱਡੀ ਜਿੱਤ ਹਾਸਲ ਕਰਾਂਗੇ: ਗੜ੍ਹੀ

By  Jasmeet Singh January 31st 2022 02:42 PM -- Updated: January 31st 2022 02:47 PM

ਚੰਡੀਗੜ੍ਹ: ਪੰਜਾਬ 'ਚ ਕਰੀਬ ਢਾਈ ਦਹਾਕਿਆਂ ਦੇ ਬਾਅਦ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਇਕ ਵਾਰ ਫਿਰ ਮਿਲ ਕੇ ਚੋਣ ਮੈਦਾਨ ਵਿੱਚ ਹਨ l ਇੱਕ ਸੌ ਸਤਾਰਾਂ ਸੀਟਾਂ ਵਾਲੀ ਵਿਧਾਨ ਸਭਾ 'ਚ ਸਤਾਨਵੈ ਸੀਟਾਂ ਉੱਤੇ ਅਕਾਲੀ ਦਲ ਅਤੇ ਵੀਹ ਸੀਟਾਂ ਉਤੇ ਬਸਪਾ ਦੇ ਉਮੀਦਵਾਰ ਚੋਣ ਲੜ ਰਹੇ ਹਨ l ਇਹ ਵੀ ਪੜ੍ਹੋ: ਪ੍ਰਕਾਸ਼ ਸਿੰਘ ਬਾਦਲ ਸਮੇਤ ਪੰਜਾਬ ਦੇ ਇਨ੍ਹਾਂ ਵੱਡੇ ਸਿਆਸਤਦਾਨਾਂ ਵੱਲੋਂ ਕੀਤੇ ਗਏ ਨਾਮਜ਼ਦਗੀ ਪੱਤਰ ਦਾਖ਼ਲ ਜ਼ਿਕਰਯੋਗ ਹੈ ਕਿ ਪੰਜਾਬ 'ਚ ਸਭ ਤੋਂ ਜ਼ਿਆਦਾ ਦਲਿਤ ਆਬਾਦੀ ਹੈ, ਦਲਿਤ ਰਾਜਨੀਤੀ ਨੂੰ ਧਾਰ ਦੇਣ ਵਾਲੇ ਕਾਂਸ਼ੀ ਰਾਮ ਦੀ ਜਨਮ ਭੂਮੀ ਵੀ ਪੰਜਾਬ ਹੀ ਹੈ ਅਤੇ ਇਹ ਹੁਣ ਚੋਣਾਂ ਦੌਰਾਨ ਬਸਪਾ ਦੀ ਤਾਕਤ ਬਣੇਗੀ ਅਤੇ ਅਕਾਲੀ ਬਸਪਾ ਗੱਠਜੋੜ ਜਿੱਤ ਦਾ ਝੰਡਾ ਪੰਜਾਬ 'ਚ ਲਹਿਰਾਏਗਾ l ਜਿੱਥੇ ਬਾਕੀ ਪਾਰਟੀਆਂ 'ਚ ਭਾਈ ਭੈਣ, ਪ੍ਰਦੇਸ਼ ਪਾਰਟੀ ਦੇ ਅਕਸ ਪੈਰਾਸ਼ੂਟ ਲੀਡਰਾਂ ਵਿੱਚ ਹੀ ਉਲਝੀ ਪਈ ਹੈ। ਅਜਿਹੇ ਵਿੱਚ ਪੰਜਾਬ ਦੀ ਜਨਤਾ ਨੂੰ ਮਜ਼ਬੂਤ ਗੱਠਜੋੜ ਵੱਜੋਂ ਸਿਰਫ਼ ਅਕਾਲੀ ਬਸਪਾ ਹੀ ਨਜ਼ਰ ਆ ਰਹੇ ਹਨ l ਇਸ ਗੱਲ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕੀਤਾ ਹੈ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਬੜੀ ਸੂਝ ਬੂਝ ਨਾਲ ਆਪਣੀ ਵੋਟ ਦਾ ਪ੍ਰਯੋਗ ਕਰਨ ਤਾਂ ਕਿ ਪੰਜਾਬ ਨੂੰ ਵਿਕਾਸ ਦੀਆਂ ਰਾਹ ਲਿਜਾਇਆ ਜਾ ਸਕੇ ਅਤੇ ਕਰਜ਼ ਮੁਕਤ ਕੀਤਾ ਜਾ ਸਕੇ l ਉਨ੍ਹਾਂ ਕਿਹਾ ਕਿ ਅਕਾਲੀ ਬਸਪਾ ਦੋਵੇਂ ਹੀ ਜਿੱਥੇ ਲੋਕਾਂ ਦੀਆਂ ਪਸੰਦੀਦਾ ਪਾਰਟੀਆਂ ਹਨ ਉਥੇ ਲੋਕਾਂ ਨਾਲ ਵਰਤ ਵਰਤਾਰੇ ਵਾਲੇ ਆਗੂ ਵੀ ਪਾਰਟੀ ਕੋਲ ਹਨ ਲ ਉਨ੍ਹਾਂ ਕਿਹਾ ਕਿ ਦੋਨਾਂ ਹੀ ਪਾਰਟੀਆਂ ਦਾ ਆਪਣਾ ਵੱਖਰਾ ਕਾਡਰ ਹੈ ਅਤੇ ਵੋਟ ਸ਼ੇਅਰਿੰਗ ਵਿੱਚ ਵੀ ਦੋਨਾਂ ਪਾਰਟੀਆਂ ਤਾਲਮੇਲ ਨਾਲ ਜਿੱਤ ਦਰਜ ਕਰਨਗੀਆਂ l ਉਨ੍ਹਾਂ ਕਿਹਾ ਕਿ 1996 ਲੋਕ ਸਭਾ ਚੋਣਾਂ ਦੌਰਾਨ ਦੋਨਾਂ ਪਾਰਟੀਆਂ ਨੇ ਇਸ ਤਾਲਮੇਲ ਨਾਲ ਕੰਮ ਕੀਤਾ ਕਿ ਦੋਨਾਂ ਨੂੰ ਆਪਣੇ ਵੋਟ ਬੈਂਕ ਨਾਲ ਫਾਇਦਾ ਪਹੁੰਚਾਇਆ ਅਤੇ ਤੇਰਾਂ ਵਿੱਚੋਂ ਗਿਆਰਾਂ ਸੀਟਾਂ ਉੱਤੇ ਜਿੱਤ ਹਾਸਲ ਕਰਨ 'ਚ ਕਮਿਆਬ ਰਹੇ ਸਨ। ਇਹ ਵੀ ਪੜ੍ਹੋ: ਬਜਟ ਸੈਸ਼ਨ 2022: ਪ੍ਰਧਾਨ ਮੰਤਰੀ ਵੱਲੋਂ ਸੰਸਦ ਮੈਂਬਰਾਂ ਨੂੰ ਕੀਤੀ ਗਈ ਇਹ ਅਪੀਲ ਉਨ੍ਹਾਂ ਕਿਹਾ ਕਿ ਹੁਣ ਵੀ ਤਾਲਮੇਲ ਨਾਲ ਕੰਮ ਕਰਦੇ ਹੋਏ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਦੋਵੇਂ ਪਾਰਟੀਆਂ ਪੰਜਾਬ 'ਚ ਜਿੱਤ ਹਾਸਲ ਕਰਨਗੀਆਂ l -PTC News

Related Post