MIB ਵੱਲੋਂ DD ਫ੍ਰੀ ਡਿਸ਼ 'ਤੇ 10 Zee ਨਿਊਜ਼ ਚੈਨਲਾਂ 'ਤੇ ਪਾਬੰਦੀ ਤੋਂ ਬਾਅਦ ਛੋਟੇ ਨਿਊਜ਼ ਪ੍ਰਸਾਰਕਾਂ 'ਚ ਖੁਸ਼ੀ ਦੀ ਲਹਿਰ

By  Jasmeet Singh September 27th 2022 04:04 PM -- Updated: September 27th 2022 04:11 PM

MIB bans 10 Zee News Channels on DD Free Dish: ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਡਿਸ਼ ਟੀਵੀ ਟੈਲੀਪੋਰਟ ਦੁਆਰਾ GSAT-15 ਸੈਟੇਲਾਈਟ ਦੇ KU ਬੈਂਡ 'ਤੇ ਜ਼ੀ ਮੀਡੀਆ ਦੇ ਦਸ ਚੈਨਲਾਂ ਨੂੰ ਅਪਲਿੰਕ ਕਰਨ ਦੀ ਇਜਾਜ਼ਤ ਨੂੰ ਰੱਦ ਕਰ ਦਿੱਤਾ ਹੈ। ਇਸ ਫੈਸਲੇ ਤੋਂ ਬਾਅਦ ਛੋਟੇ ਨਿਊਜ਼ ਬ੍ਰਾਡਕਾਸਟਰਾਂ ਨੂੰ ਖਾਸ ਤੌਰ 'ਤੇ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਪੰਜਾਬ, ਰਾਜਸਥਾਨ ਅਤੇ ਮਹਾਰਾਸ਼ਟਰ 'ਚ ਬਰਾਬਰ ਦਾ ਮੌਕਾ ਮਿਲੇਗਾ। ਵਿਰੋਧੀ ਨਿਊਜ਼ ਚੈਨਲਾਂ ਨੇ ਕਈ ਵਾਰ ਮੰਤਰਾਲੇ, ਟਰਾਈ ਅਤੇ ਰੇਟਿੰਗ ਏਜੰਸੀ ਬੀਏਆਰਸੀ ਇੰਡੀਆ ਨੂੰ ਸ਼ਿਕਾਇਤ ਕੀਤੀ ਹੈ। ਨਿਊਜ਼ ਚੈਨਲਾਂ ਨੇ ਕਿਹਾ ਕਿ ਡੀਡੀ ਫ੍ਰੀ ਡਿਸ਼ 'ਤੇ ਇਸ ਮੁਫ਼ਤ ਉਪਲਬਧਤਾ ਨੇ ਜ਼ੀ ਮੀਡੀਆ ਨੂੰ ਅਣਉਚਿਤ ਫਾਇਦਾ ਦਿੱਤਾ ਹੈ।ਜਿਸ 'ਤੇ ਹੋਰ ਚੈਨਲਾਂ ਨੇ ਇਤਰਾਜ਼ ਜਤਾਇਆ ਸੀ। ਜਿਸ ਮਗਰੋਂ ਕਈ ਕਾਰਨ ਦੱਸੋ ਨੋਟਿਸਾਂ ਤੋਂ ਬਾਅਦ MIB ਨੇ 23 ਸਤੰਬਰ ਦੇ ਆਪਣੇ ਆਦੇਸ਼ ਵਿੱਚ ਇਜਾਜ਼ਤ ਰੱਦ ਕਰ ਦਿੱਤੀ। ਉਦਯੋਗ ਦੇ ਅਨੁਮਾਨਾਂ ਅਨੁਸਾਰ ਡੀਡੀ ਫ੍ਰੀ ਡਿਸ਼ ਦੇ 40 ਮਿਲੀਅਨ ਤੋਂ ਵੱਧ ਗਾਹਕ ਹਨ। ਡੀਡੀ ਫ੍ਰੀ ਡਿਸ਼ 'ਤੇ ਉਪਲਬਧਤਾ ਕਿਸੇ ਵੀ ਚੈਨਲ ਦੀ ਪਹੁੰਚ ਨੂੰ ਵੱਡਾ ਹੁਲਾਰਾ ਦਿੰਦੀ ਹੈ। ਡੀਡੀ ਫ੍ਰੀ ਡਿਸ਼ ਜਨਤਕ ਪ੍ਰਸਾਰਕ ਪ੍ਰਸਾਰ ਭਾਰਤੀ ਦੁਆਰਾ ਕੈਰੇਜ ਜਾਂ ਸਲਾਟ ਚਾਰਜ ਦਾ ਭੁਗਤਾਨ ਕੀਤੇ ਬਿਨਾਂ ਇੱਕ ਫ੍ਰੀ-ਟੂ-ਏਅਰ ਸੇਵਾ ਹੈ। ਜ਼ੀ ਮੀਡੀਆ ਦੇ ਇਹ ਦਸ ਚੈਨਲ ਡੀਡੀ ਫ੍ਰੀ ਡਿਸ਼ 'ਤੇ ਹਨ ਜੋ ਜੀਸੈਟ-15 ਸੈਟੇਲਾਈਟ ਦੇ ਸੀ ਬੈਂਡ ਨਾਲ ਅੱਪਲਿੰਕ ਕੀਤੇ ਗਏ ਹਨ। ਨਾਲ ਹੀ ਇਹ ਚੈਨਲ ਡਿਸ਼ ਟੀਵੀ 'ਤੇ ਵੀ ਹਨ ਜੋ ਕਿ ਉਸੇ ਸੈਟੇਲਾਈਟ ਦੇ ਕੇਯੂ ਬੈਂਡ ਨਾਲ ਅਪਲਿੰਕ ਹਨ। ਸਰਕਾਰ ਨੇ ਕਿਹਾ ਕਿ ਇਹ ਦੋਹਰਾ ਲਾਭ ਹੈ ਜੋ ਨਹੀਂ ਲਿਆ ਜਾ ਸਕਦਾ। ਸਰਕਾਰ ਨੇ ਜ਼ੀ ਮੀਡੀਆ ਨੂੰ ਸਿਰਫ਼ ਇੱਕ ਬੈਂਡ 'ਤੇ ਰਹਿਣ ਲਈ ਕਿਹਾ ਪਰ ਸਰਕਾਰ ਦੀ ਇਸ ਹਦਾਇਤ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਅੱਜ GSAT-15 ਦੇ KU ਬੈਂਡ ਤੋਂ ਜ਼ੀ ਮੀਡੀਆ ਦੇ ਦਸ ਚੈਨਲਾਂ ਨੂੰ ਹਟਾਉਣ ਦਾ ਹੁਕਮ ਜਾਰੀ ਕਰ ਦਿੱਤਾ ਹੈ। ਦਰਅਸਲ ਇਹ ਮਾਮਲਾ 2019 ਦਾ ਹੈ ਜਦੋਂ ਸੂਚਨਾ ਮੰਤਰਾਲੇ ਨੇ ਜ਼ੀ ਦੇ 10 ਚੈਨਲਾਂ ਨੂੰ ਫ੍ਰੀ ਡਿਸ਼ 'ਤੇ ਹੋਸਟ ਕਰਨ ਦੀ ਇਜਾਜ਼ਤ ਦਿੱਤੀ ਸੀ। ਇਹ ਵੀ ਪੜ੍ਹੋ: ਜਨਤਾ ਦੇ ਮੁੱਦੇ ਗਾਇਬ! ਨੇਤਾਵਾਂ ਵੱਲੋਂ ਸਦਨ ਤੋਂ ਸੜਕ ਤੱਕ ਘਮਸਾਣ ਜ਼ੀ ਮੀਡੀਆ ਦੇ ਇਨ੍ਹਾਂ ਦਸ ਨਿਊਜ਼ ਚੈਨਲਾਂ ਦੇ ਨਾਂ ਜ਼ੀ ਹਿੰਦੁਸਤਾਨ, ਜ਼ੀ ਰਾਜਸਥਾਨ, ਜ਼ੀ ਪੰਜਾਬ ਹਰਿਆਣਾ ਹਿਮਾਚਲ, ਜ਼ੀ ਬਿਹਾਰ ਝਾਰਖੰਡ, ਜ਼ੀ ਮੱਧ ਪ੍ਰਦੇਸ਼ ਛੱਤੀਸਗੜ੍ਹ, ਜ਼ੀ ਉੱਤਰ ਪ੍ਰਦੇਸ਼ ਉੱਤਰਾਖੰਡ, ਜ਼ੀ ਸਲਾਮ, ਜ਼ੀ 24 ਕਾਲਕ, ਜ਼ੀ 24 ਤਾਸ ਅਤੇ ਜ਼ੀ ਉੜੀਸਾ ਹਨ। ਸੂਚਨਾ ਮੰਤਰਾਲੇ ਵੱਲੋਂ ਜ਼ੀ ਮੀਡੀਆ ਨੂੰ ਦਿੱਤੀ ਗਈ ਇਜਾਜ਼ਤ ਤੋਂ ਬਾਅਦ ਵੱਖ-ਵੱਖ ਰਾਜਾਂ ਵਿੱਚ ਮੌਜੂਦ ਛੋਟੇ ਚੈਨਲਾਂ ਨੇ ਇਤਰਾਜ਼ ਜਤਾਇਆ ਸੀ। -PTC News

Related Post