ਜਲ ਸਪਲਾਈ ਠੇਕਾ ਕਾਮਿਆਂ ਬੱਸ ਅੱਡੇ 'ਤੇ ਰੋਸ ਧਰਨਾ, ਲੋਕ ਹੋਏ ਪਰੇਸ਼ਾਨ

By  Ravinder Singh October 21st 2022 06:48 PM

ਬਠਿੰਡਾ : ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਕੰਟਰੈਕਟ ਵਰਕਰਜ਼ ਯੂਨੀਅਨ ਰਜਿ ਨੰ. 31 ਵੱਲੋਂ ਕੱਚੇ ਕਾਮਿਆਂ ਦੀਆਂ ਨਿਗੂਣੀਆਂ ਤਨਖ਼ਾਹਾਂ ਪਿਛਲੇ ਚਾਰ ਮਹੀਨਿਆਂ ਤੋਂ ਨਾ ਮਿਲਣ ਦੇ ਰੋਸ 'ਚ ਕਾਰਜਕਾਰੀ ਇੰਜੀਨੀਅਰਾਂ ਦੇ ਦਫਤਰਾਂ ਅੱਗੇ ਰੋਸ ਧਰਨਾ ਲਗਾਤਾਰ ਅੱਜ ਤੀਜੇ ਦਿਨ ਵਿੱਚ ਸ਼ਾਮਲ ਹੋ ਗਿਆ ਹੈ। ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਕੰਟਰੈਕਟ ਵਰਕਰਜ਼ ਯੂਨੀਅਨ ਰਜਿ ਨੰ.31 ਦੇ ਸੂਬਾ ਮੀਤ ਪ੍ਰਧਾਨ ਤੇ ਜ਼ਿਲ੍ਹਾ ਪ੍ਰਧਾਨ ਸੰਦੀਪ ਖਾਨ ਬਾਲਿਆਂਵਾਲੀ ਤੇ ਜ਼ਿਲ੍ਹਾ ਪ੍ਰਧਾਨ ਮਾਨਸਾ ਸਤਨਾਮ ਸਿੰਘ ਖਿਆਲਾ ਦੀ ਪ੍ਰਧਾਨਗੀ ਹੇਠ ਸਥਾਨਕ ਭਾਗੂ ਰੋਡ ਬਠਿੰਡਾ ਵਿਖੇ ਸਥਿਤ ਐਕਸੀਅਨ ਅਮਿਤ ਕੁਮਾਰ ਮੰਡਲ ਨੰ 3, ਮਨਪ੍ਰੀਤ ਸਿੰਘ ਅਰਸ਼ੀ ਮੰਡਲ ਨੰ 2 ਅਤੇ ਕੇਵਲ ਗਰਗ ਮੰਡਲ ਨੰ 1 ਦਾ ਪਰਿਵਾਰਾਂ ਤੇ ਬੱਚਿਆਂ ਸਮੇਤ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ। ਜਲ ਸਪਲਾਈ ਠੇਕਾ ਕਾਮਿਆਂ ਬੱਸ ਅੱਡੇ 'ਤੇ ਰੋਸ ਧਰਨਾ, ਲੋਕ ਹੋਏ ਪਰੇਸ਼ਾਨਆਗੂਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਚਾਰ ਮਹੀਨਿਆਂ ਤੋਂ ਕੱਚੇ ਠੇਕਾ ਕਾਮਿਆਂ ਨੂੰ ਤਨਖ਼ਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਹਨ। ਜਿਸ ਕਾਰਨ ਉਨ੍ਹਾਂ ਦੇ ਘਰਾਂ ਦੇ ਹਾਲਾਤ ਬਹੁਤ ਮਾੜੇ ਹੋਏ ਪਏ ਹਨ। ਅੱਜ ਤੀਜੇ ਦਿਨ ਵੀ ਮਜਬੂਰ ਹੋ ਕਿ ਬੱਸ ਸਟੈਂਡ ਜਾਮ ਕਰਨਾ ਪੈ ਰਿਹਾ ਹੈ। ਇਨ੍ਹਾਂ ਹਾਲਾਤ 'ਚ ਪਹਿਲਾਂ ਵਰਕਰਾਂ ਨੇ ਦੁਸਹਿਰੇ ਦਾ ਤਿਉਹਾਰ ਮਨਾਇਆ ਤੇ ਹੁਣ ਦੀਵਾਲੀ ਦਾ ਤਿਉਹਾਰ ਵੀ ਮੰਦਹਾਲੀ 'ਚ ਹੀ ਵੇਖਣੀ ਪੈ ਰਹੀ ਹੈ। ਪਿਛਲੇ ਦਿਨੀਂ ਕੱਚੇ ਕਾਮਿਆਂ ਵੱਲੋਂ ਤਨਖ਼ਾਹਾਂ ਲੈਣ ਲਈ ਲਗਾਤਾਰ ਦਿਨ ਰਾਤ ਬੱਚਿਆਂ ਤੇ ਪਰਿਵਾਰ ਸਮੇਤ ਰੋਸ ਧਰਨਾ ਦੇ ਕੇ ਤਨਖਾਹਾਂ ਦੇ ਫੰਡ ਪਵਾਏ ਗਏ। ਇਹ ਵੀ ਪੜ੍ਹੋ : ਆਬਕਾਰੀ ਤੇ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋਏ ਸ਼ਰਾਬ ਸਮੱਗਲਰ ਅੱਜ ਇਹ ਧਰਨਾ ਤੀਜੇ ਦਿਨ ਵਿੱਚ ਸ਼ਾਮਿਲ ਹੋ ਗਿਆ ਹੈ ਪਰ ਅਫਸੋਸ ਦੀ ਗੱਲ ਇਹ ਹੈ ਕਿ ਵਿਭਾਗ ਦੇ ਸਬੰਧਤ ਅਧਿਕਾਰੀਆਂ ਦੇ ਕੰਨ ਉਤੇ ਅਜੇ ਤੱਕ ਜੂ ਨਹੀਂ ਸਰਕੀ ਹੈ। ਹੁਣ ਕਹਿੰਦੇ ਕਿ ਅਸੀਂ ਪਹਿਲਾਂ ਵਾਲੀ ਤਨਖ਼ਾਹ ਤੁਹਾਨੂੰ ਨਹੀਂ ਦੇ ਸਕਦੇ। ਜੇ ਹੁਣ ਤਨਖਾਹਾਂ ਪਵਾਉਣੀਆਂ ਤਾਂ 6 ਤੋਂ 7 ਹਜ਼ਾਰ ਪ੍ਰਤੀ ਮਹੀਨਾ ਘੱਟ ਤਨਖਾਹਾਂ ਪਾਵਾਗੇ। ਜਿਸ ਦੇ ਰੋਸ 'ਚ ਅੱਜ ਬਠਿੰਡਾ ਬੱਸ ਸਟੈਂਡ ਬੱਚਿਆਂ ਤੇ ਪਰਿਵਾਰ ਸਮੇਤ ਜਾਮ ਕਰਨਾ ਪਿਆ ਹੈ। ਜੇ ਸਾਡੀਆਂ ਤਨਖਾਹਾਂ ਵਿੱਚ ਕਟੌਤੀ ਕੀਤੀ ਗਈ ਤਾਂ ਬਠਿੰਡਾ ਦੇ ਐਕਸੀਅਨਾਂ ਖਿਲਾਫ਼ ਪੰਜਾਬ ਪੱਧਰ ਦਾ ਧਰਨਾ ਲਾ ਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ । ਇਸ ਤੋਂ ਇਲਾਵਾ ਗੁਰਵਿੰਦਰ ਸਿੰਘ ਮਾਨਸਾ,ਤਰਸੇਮ ਸਿੰਘ ਮਾਨਸਾ, ਹਰਵਿੰਦਰ ਸਿੰਘ ਹੈਰੀ,ਲਖਵਿੰਦਰ ਸਿੰਘ,ਗੁਰਵਿੰਦਰ ਸਿੰਘ ਪੰਨੂ ਮੋਰਚਾ ਆਗੂ ਨੇ ਵੀ ਸੰਬੋਧਨ ਕੀਤਾ। -PTC News  

Related Post