ਉੱਤਰਾਖੰਡ 'ਚ 14 ਫਰਵਰੀ ਨੂੰ ਪੈਣਗੀਆਂ ਵੋਟਾਂ, ਜਾਣੋ ਪੂਰੀ ਡਿਟੇਲ

By  Pardeep Singh February 13th 2022 09:30 AM -- Updated: February 13th 2022 09:37 AM

ਨਵੀਂ ਦਿੱਲੀ: ਦੇਸ਼ ਭਰ ਦੇ ਪੰਜ ਰਾਜਾਂ ਵਿੱਚ ਚੋਣਾਂ ਹੋਣ ਜਾ ਰਹੀਆ ਹਨ। ਉੱਥੇ ਹੀ ਉੱਤਰਾਖੰਡ ਵਿੱਚ 14 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਵਿਚਕਾਰ ਤਿੰਨ-ਕੋਣੀ ਚੋਣ ਮੁਕਾਬਲਾ ਹੋਣ ਜਾ ਰਿਹਾ ਹੈ। ਦੱਸ ਦੇਈਏ ਉੱਤਰਾਖੰਡ ਵਿੱਚ 70 ਵਿਧਾਨ ਸਭਾ ਹਲਕਿਆਂ ਲਈ ਇੱਕੋ ਪੜਾਅ ਵਿੱਚ ਵੋਟਾਂ ਪੈਣਗੀਆਂ ਅਤੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ।ਉੱਤਰਾਖੰਡ 'ਚ 14 ਫਰਵਰੀ ਨੂੰ ਪੈਣਗੀਆਂ ਵੋਟਾਂ, ਜਾਣੋ ਪੂਰੀ ਡਿਟੇਲ ਉੱਤਰਾਖੰਡ ਰਾਜ ਵਿਧਾਨ ਸਭਾ ਲਈ ਹੋਣ ਵਾਲੀਆਂ ਅਗਲੀਆਂ ਚੋਣਾਂ ਲਈ ਕੁੱਲ 632 ਉਮੀਦਵਾਰ ਮੈਦਾਨ ਵਿੱਚ ਹਨ। 2017 ਵਿੱਚ, ਰਾਜ ਭਰ ਵਿੱਚ 10,854 ਪੋਲਿੰਗ ਸਟੇਸ਼ਨਾਂ ਵਿੱਚ ਵੋਟਿੰਗ ਕਰਵਾਈ ਗਈ ਸੀ। ਹਾਲਾਂਕਿ ਇਸ ਵਾਰ 11,647 ਪੋਲਿੰਗ ਸਟੇਸ਼ਨਾਂ 'ਤੇ ਵੋਟਿੰਗ ਹੋਵੇਗੀ। ਵੋਟਰ ਸੂਚੀਆਂ ਅਨੁਸਾਰ ਰਾਜ ਵਿੱਚ ਕੁੱਲ 82,38,187 ਯੋਗ ਵੋਟਰ ਹਨ। ਜਿਨ੍ਹਾਂ ਵਿੱਚੋਂ 81,43,922 ਜਨਰਲ ਵੋਟਰ ਹਨ ਜਦਕਿ ਬਾਕੀ 94,265 ਸਰਵਿਸ ਵੋਟਰ ਹਨ।ਉੱਤਰਾਖੰਡ 'ਚ 14 ਫਰਵਰੀ ਨੂੰ ਪੈਣਗੀਆਂ ਵੋਟਾਂ, ਜਾਣੋ ਪੂਰੀ ਡਿਟੇਲ ਮੁੱਖ ਚੋਣ ਅਧਿਕਾਰੀ (ਸੀਈਓ) ਦੇ ਦਫ਼ਤਰ ਨੇ ਕੇਂਦਰ ਸਰਕਾਰ ਤੋਂ 115 ਕੰਪਨੀ ਬਲਾਂ ਦੀ ਬੇਨਤੀ ਕੀਤੀ ਹੈ। ਨਾਮਜ਼ਦਗੀ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ, ਚੋਣ ਕਮਿਸ਼ਨ ਨੇ ਰਾਜ ਦੇ ਲਗਭਗ 800 ਅਜਿਹੇ ਖੇਤਰਾਂ ਦੀ ਪਛਾਣ ਕੀਤੀ ਹੈ ਜਿੱਥੇ 'ਨਾਜ਼ੁਕ' ਸ਼੍ਰੇਣੀ ਦੇ ਅਧੀਨ ਆਉਂਦੇ ਬੂਥਾਂ 'ਤੇ ਪਿਛਲੀਆਂ ਚੋਣਾਂ ਦੇ ਔਸਤ ਨਾਲੋਂ 15 ਫੀਸਦੀ ਜ਼ਿਆਦਾ ਜਾਂ 15 ਫੀਸਦੀ ਘੱਟ ਪੋਲਿੰਗ ਹੋਈ ਸੀ। ਇਸੇ ਤਰ੍ਹਾਂ ਅਜਿਹੇ ਖੇਤਰ ਵਿੱਚ ਕਰੀਬ 1200 ਬੂਥਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਜਿੱਥੇ ਵੋਟਰ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਇਹ ਵੀ ਪੜ੍ਹੋ:ਪੰਜਾਬ 'ਚ ਕੋਰੋਨਾ ਨੂੰ ਪਈ ਠੱਲ, 444 ਨਵੇਂ ਕੇਸ, 8 ਮੌਤਾਂ -PTC News

Related Post