ਹਰਿਆਣਾ ਵਿੱਚ 18 ਨਗਰ ਕੌਂਸਲਾਂ ਅਤੇ 28 ਨਗਰ ਪਾਲਿਕਾਵਾਂ ਲਈ ਵੋਟਿੰਗ ਪ੍ਰਕ੍ਰਿਆ ਜਾਰੀ

By  Jasmeet Singh June 19th 2022 01:38 PM

ਪੰਚਕੂਲਾ, 19 ਜੂਨ: ਹਰਿਆਣਾ 'ਚ ਐਤਵਾਰ ਨੂੰ 18 ਨਗਰ ਕੌਂਸਲਾਂ ਅਤੇ 28 ਨਗਰ ਪਾਲਿਕਾਵਾਂ ਲਈ ਵੋਟਿੰਗ ਚੱਲ ਰਹੀ ਹੈ, ਜਿਸ ਦੀ ਗਿਣਤੀ 22 ਜੂਨ ਨੂੰ ਹੋਣੀ ਹੈ। ਇਹ ਵੀ ਪੜ੍ਹੋ: ਪਟਨਾ 'ਚ ਸਪਾਈਸ ਜੈੱਟ ਜਹਾਜ਼ ਨੇ ਕੀਤੀ ਐਮਰਜੈਂਸੀ ਲੈਂਡਿੰਗ, ਜਾਣੋ ਕਾਰਨ ਮੁੱਖ ਮੁਕਾਬਲਾ ਰਾਜ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) - ਜਨਨਾਇਕ ਜਨਤਾ ਪਾਰਟੀ (ਜੇਜੇਪੀ) ਗਠਜੋੜ ਅਤੇ ਕਾਂਗਰਸ ਵਿਚਕਾਰ ਹੈ, ਜਦੋਂ ਕਿ ਆਮ ਆਦਮ ਪਾਰਟੀ ਨਗਰ ਨਿਗਮ ਚੋਣਾਂ ਵਿੱਚ ਆਪਣੇ ਪਹਿਲੇ ਮੁਕਾਬਲੇ ਵਿੱਚ 2024 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਣੀ ਦੀ ਡੁੰਗਾਈ ਨੱਪ ਰਹੀ ਹੈ। ਮੁੱਖ ਵਿਰੋਧੀ ਧਿਰ ਕਾਂਗਰਸ ਦੇ ਉਲਟ, ਭਾਜਪਾ-ਜੇਜੇਪੀ ਗਠਜੋੜ ਅਤੇ 'ਆਪ' ਪਾਰਟੀ ਚੋਣ ਨਿਸ਼ਾਨ 'ਤੇ ਚੋਣ ਲੜ ਰਹੇ ਹਨ ਜਦੋਂ ਕਿ ਕਾਂਗਰਸ ਦੇ ਕਈ ਮੈਂਬਰ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਨਿੱਤਰ ਆਏ ਹਨ। 2019 ਦੀਆਂ ਚੋਣਾਂ ਵਿੱਚ 'ਆਪ' ਨੇ 90 ਮੈਂਬਰੀ ਵਿਧਾਨ ਸਭਾ ਵਿੱਚੋਂ 46 'ਤੇ ਚੋਣ ਲੜੀ ਸੀ, ਪਰ ਸਿਰਫ਼ 0.48 ਫੀਸਦੀ ਵੋਟ ਸ਼ੇਅਰ ਨਾਲ ਉਸ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਰਾਜ ਚੋਣ ਕਮਿਸ਼ਨਰ ਧਨਪਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ 18 ਨਗਰ ਕੌਂਸਲਾਂ ਦੇ 456 ਵਾਰਡਾਂ ਲਈ ਪ੍ਰਧਾਨ ਦੇ ਅਹੁਦੇ ਲਈ 185 ਉਮੀਦਵਾਰ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚੋਂ 100 ਪੁਰਸ਼ ਅਤੇ 85 ਔਰਤਾਂ ਹਨ। ਉਂਜ 456 ਵਾਰਡਾਂ ਵਿੱਚੋਂ 15 ਕੌਂਸਲਰ ਸਰਬਸੰਮਤੀ ਨਾਲ ਚੁਣੇ ਗਏ ਹਨ, ਜਦੋਂ ਕਿ ਬਾਕੀ 441 ਵਾਰਡਾਂ ਵਿੱਚ 1797 ਉਮੀਦਵਾਰ ਚੋਣ ਲੜ ਰਹੇ ਹਨ। ਸਿੰਘ ਅਨੁਸਾਰ 18 ਨਗਰ ਕੌਂਸਲਾਂ ਵਿੱਚ 12.60 ਲੱਖ ਵੋਟਰ ਹਨ, ਜਿਨ੍ਹਾਂ ਵਿੱਚੋਂ 663,870 ਪੁਰਸ਼, 596,095 ਔਰਤਾਂ ਅਤੇ 35 ਟਰਾਂਸਜੈਂਡਰ ਹਨ। ਨਗਰ ਨਿਗਮ ਚੋਣਾਂ ਲਈ ਕੁੱਲ 1,290 ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ 289 ਸੰਵੇਦਨਸ਼ੀਲ ਅਤੇ 235 ਅਤਿ ਸੰਵੇਦਨਸ਼ੀਲ ਹਨ। 28 ਨਗਰ ਪਾਲਿਕਾਵਾਂ ਦੇ 432 ਵਾਰਡਾਂ ਵਿੱਚ ਪ੍ਰਧਾਨ ਵਜੋਂ 221 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿੱਚ 128 ਪੁਰਸ਼ ਅਤੇ 93 ਔਰਤਾਂ ਹਨ। 432 ਕੌਂਸਲਰਾਂ ਵਿੱਚੋਂ 33 ਸਰਬਸੰਮਤੀ ਨਾਲ ਚੁਣੇ ਗਏ ਹਨ। ਬਾਕੀ 399 ਵਾਰਡਾਂ ਵਿੱਚ 1,301 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚ 783 ਪੁਰਸ਼ ਅਤੇ 518 ਔਰਤਾਂ ਸ਼ਾਮਲ ਹਨ। ਕੁੱਲ 570,208 ਵੋਟਰ ਹਨ, ਜਿਨ੍ਹਾਂ ਵਿੱਚੋਂ 301,677 ਪੁਰਸ਼, 268,517 ਔਰਤਾਂ ਅਤੇ 14 ਟਰਾਂਸਜੈਂਡਰ ਹਨ। ਇਹ ਵੀ ਪੜ੍ਹੋ: ਕੋਰੋਨਾ ਦੇ ਨੀਜ਼ਲ ਵੈਕਸੀਨ ਦਾ ਫੇਜ਼ III ਦਾ ਟ੍ਰਾਇਲ ਹੋਇਆ ਪੂਰਾ, ਜਲਦੀ ਹੀ ਕੀਤਾ ਜਾਵੇਗਾ ਲਾਂਚ ਨਗਰ ਪਾਲਿਕਾ ਚੋਣਾਂ ਲਈ ਕੁੱਲ 671 ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ 144 ਸੰਵੇਦਨਸ਼ੀਲ ਅਤੇ 92 ਅਤਿ ਸੰਵੇਦਨਸ਼ੀਲ ਹਨ। -PTC News

Related Post