ਫਿਰ ਵਿਵਾਦਾਂ 'ਚ ਵਿਰਾਟ ਕੋਹਲੀ, ਰਾਸ਼ਟਰੀ ਗੀਤ ਦੌਰਾਨ ਇਸ ਹਰਕਤ 'ਤੇ ਗੁੱਸੇ 'ਚ ਆਏ ਫੈਨਸ

By  Riya Bawa January 24th 2022 11:07 AM -- Updated: January 24th 2022 12:04 PM

Virat Kohli Chewing Gum video viral: ਭਾਰਤੀ ਟੀਮ ਦੇ ਕਪਤਾਨ ਰਹਿ ਚੁੱਕੇ ਵਿਰਾਟ ਕੋਹਲੀ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਐਤਵਾਰ ਨੂੰ ਦੱਖਣੀ ਅਫਰੀਕਾ ਦੇ ਖਿਲਾਫ ਤੀਜੇ ਅਤੇ ਆਖਰੀ ਵਨਡੇ ਵਿੱਚ ਉਨ੍ਹਾਂ ਦੀ ਇੱਕ ਗਲਤੀ ਨੇ ਪ੍ਰਸ਼ੰਸਕਾਂ ਅਤੇ ਉਨ੍ਹਾਂ ਦੇ ਫੈਨਸ ਨੂੰ ਨਾਰਾਜ਼ ਕੀਤਾ। ਇਸ ਤੋਂ ਬਾਅਦ ਲੋਕਾਂ ਨੇ BCCI ਤੋਂ ਵਿਰਾਟ ਖਿਲਾਫ ਕਾਰਵਾਈ ਕਰਨ ਦੀ ਮੰਗ ਵੀ ਕੀਤੀ। ਦੱਸ ਦੇਈਏ ਕਿ ਵਿਰਾਟ ਕੋਹਲੀ ਨੇ ਦੱਖਣੀ ਅਫਰੀਕਾ ਖਿਲਾਫ ਤੀਜੇ ਵਨਡੇ ਤੋਂ ਪਹਿਲਾਂ ਰਾਸ਼ਟਰੀ ਗੀਤ 'ਚ ਕੁਝ ਅਜਿਹਾ ਕੀਤਾ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਤੇ ਗੁੱਸੇ ਨਾਲ ਭਰ ਗਿਆ। Virat Kohli steps down as India's Test Captain ਦਰਅਸਲ ਕੇਪਟਾਊਨ 'ਚ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਰਾਸ਼ਟਰੀ ਗੀਤ ਵੱਜ ਰਿਹਾ ਸੀ। ਇਸ ਦੌਰਾਨ ਸਾਰੇ ਖਿਡਾਰੀਆਂ ਨੂੰ ਇਕੱਠੇ ਖੜ੍ਹੇ ਹੋ ਕੇ ਰਾਸ਼ਟਰੀ ਗੀਤ ਗਾਉਂਦੇ ਦੇਖਿਆ ਗਿਆ, ਜੋ ਬ੍ਰਾਡਕਾਸਟਰ ਦੇ ਕੈਮਰੇ 'ਚ ਕੈਦ ਹੋ ਗਿਆ। ਹਾਲਾਂਕਿ ਇਸ ਦੌਰਾਨ ਵਿਰਾਟ ਕੋਹਲੀ ਨੂੰ ਚਿਊਇੰਗਮ ਚਬਾਉਂਦੇ ਹੋਏ ਦੇਖਿਆ ਗਿਆ। ਕੈਮਰੇ ਦੇ ਵੱਖ-ਵੱਖ ਐਂਗਲਾਂ ਤੋਂ ਲਏ ਗਏ ਸ਼ਾਟ 'ਚ ਵਿਰਾਟ ਦੋ ਵਾਰ ਨਜ਼ਰ ਆਏ ਅਤੇ ਦੋਵੇਂ ਵਾਰ ਉਹ ਅਜਿਹਾ ਹੀ ਕਰਦੇ ਨਜ਼ਰ ਆਏ। ਲੋਕਾਂ ਨੂੰ ਵਿਰਾਟ ਦੀ ਇਹ ਹਰਕਤ ਪਸੰਦ ਨਹੀਂ ਆਈ ਅਤੇ ਉਹ ਟ੍ਰੋਲ ਹੋਣ ਲੱਗੇ। ਵਿਰਾਟ ਦੀ ਇਸ ਹਰਕਤ ਦੀ ਪੂਰੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਪ੍ਰਸ਼ੰਸਕ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ। ਦੂਤੇ ਪਾਸੇ ਇਸ ਸੀਰੀਜ਼ ਦੇ ਨਾਲ ਹੀ ਵਿਰਾਟ ਕੋਹਲੀ ਨੇ ਖੇਡ ਦੇ ਸਾਰੇ ਫਾਰਮੈਟਾਂ ਦੀ ਕਪਤਾਨੀ ਛੱਡ ਦਿੱਤੀ ਹੈ। ਅਜਿਹੇ 'ਚ ਕਪਤਾਨੀ ਦੀ ਜ਼ਿੰਮੇਵਾਰੀ ਤੋਂ ਮੁਕਤ ਹੋਣ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਵਿਰਾਟ ਦਾ ਅਜਿਹਾ ਰਵੱਈਆ ਪਸੰਦ ਨਹੀਂ ਆਇਆ। ਇਹ ਵੀ ਪੜ੍ਹੋ: ਕੋਰੋਨਾ ਨੇ ਫੜੀ ਰਫ਼ਤਾਰ: 24 ਘੰਟਿਆਂ 'ਚ 3.06 ਲੱਖ ਨਵੇਂ ਕੇਸ, ਪੌਜ਼ੇਟੀਵਿਟੀ ਦਰ 20.75% Online Rummy Game: Kerala High Court issues notice to Virat Kohli and 2 others -PTC News

Related Post