ਵਾਇਰਲ ਵੀਡੀਓ: ਜ਼ਮੀਨ 'ਤੇ ਲੰਮਾ ਪਾ ਕਰਮਚਾਰੀਆਂ ਨੇ ਜ਼ਬਰੀ ਲਿਆ ਮਹਿਲਾ ਦਾ ਕੋਵਿਡ ਸੈਂਪਲ

By  Jasmeet Singh May 6th 2022 05:46 PM

ਬੀਜਿੰਗ, 6 ਮਈ: ਚੀਨ ਵੱਲੋਂ ਆਪਣੀ ਕਠੋਰ “ਜ਼ੀਰੋ-ਕੋਵਿਡ” ਪੋਲਿਸੀ ਨੂੰ ਬਰਕਰਾਰ ਰੱਖਦਿਆਂ ਲੱਖਾਂ ਲੋਕਾਂ ਨੂੰ ਸਖਤ ਤਾਲਾਬੰਦੀ ਹੇਠ ਰੱਖਿਆ ਗਿਆ ਸੀ। ਬੀਜਿੰਗ ਕੋਵਿਡ-19 ਦੇ ਫੈਲਣ ਲਈ ਹਾਈ ਅਲਰਟ 'ਤੇ ਰਿਹਾ ਹੈ। ਇਹ ਵੀ ਪੜ੍ਹੋ: ਪਾਰਟੀ 'ਚ ਖਾਣੇ ਦੀ ਥਾਂ ਇਹ ਸ਼ਖਸ ਖਾ ਗਿਆ ਡੇਢ ਲੱਖ ਦੇ ਗਹਿਣੇ ਬੀਜਿੰਗ ਦੇ ਵਸਨੀਕਾਂ ਨੂੰ ਪੂਰੇ ਹਫ਼ਤੇ ਵਿੱਚ ਤਿੰਨ ਟੈਸਟਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ ਕਿਉਂਕਿ ਅਧਿਕਾਰੀ ਸ਼ੰਘਾਈ ਅਤੇ ਹੋਰ ਥਾਵਾਂ 'ਤੇ ਦੇਖੇ ਗਏ ਵਿਆਪਕ ਤਾਲਾਬੰਦੀਆਂ ਨੂੰ ਲਾਗੂ ਕੀਤੇ ਬਿਨਾਂ ਕੇਸਾਂ ਦਾ ਪਤਾ ਲਗਾਉਣ ਅਤੇ ਅਲੱਗ-ਥਲੱਗ ਕਰਨ ਦੀ ਕੋਸ਼ਿਸ਼ 'ਚ ਅਸਮਰਥ ਰਹੇ ਸਨ। ਜ਼ਿਆਦਾਤਰ ਜਨਤਕ ਥਾਵਾਂ 'ਤੇ ਦਾਖਲ ਹੋਣ ਲਈ ਪਿਛਲੇ 48 ਘੰਟਿਆਂ ਦੇ ਅੰਦਰ ਪ੍ਰਾਪਤ ਕੀਤੇ ਗਏ ਨਕਾਰਾਤਮਕ ਟੈਸਟ ਦੇ ਨਤੀਜੇ ਦੀ ਲੋੜ ਲਾਜ਼ਮੀ ਹੁੰਦੀ ਹੈ। ਬੀਜਿੰਗ ਦੇ ਇੱਕ ਨਾਮੀ ਮੀਡੀਆ ਚੈਨਲ ਨੇ ਜਾਣਕਾਰੀ ਦਿੱਤੀ ਕਿ ਵੀਰਵਾਰ ਨੂੰ ਵੀ ਸਿਰਫ 50 ਨਵੇਂ ਕੇਸ ਦਰਜ ਕੀਤੇ, ਜਿਨ੍ਹਾਂ ਵਿੱਚੋਂ ਅੱਠ ਲੱਛਣ ਰਹਿਤ ਸਨ। ਇਸ ਦਰਮਿਆਨ ਸੋਸ਼ਲ ਮੀਡੀਆ 'ਤੇ ਇਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਦੇਖਿਆ ਜਾ ਸਕਦਾ ਇਕ ਚੀਨੀ ਔਰਤ ਨੂੰ ਇਕ ਆਦਮੀ ਨੇ ਕੋਵਿਡ ਟੈਸਟ ਲਈ ਜ਼ਮੀਨ 'ਤੇ ਲੰਮਾ ਪਾ ਲਿਆ। ਜਿਵੇਂ ਹੀ ਵੀਡੀਓ ਸ਼ੁਰੂ ਹੁੰਦਾ ਹੈ, ਇਹ ਔਰਤ ਇੱਕ ਪ੍ਰੀਖਿਆ ਕੇਂਦਰ ਦੇ ਫਰਸ਼ 'ਤੇ ਲੇਟਦੀ ਦਿਖਾਈ ਦਿੰਦੀ ਹੈ, ਜਿਸ ਦੇ ਉੱਪਰ ਇੱਕ ਆਦਮੀ ਦਬਾਅ ਬਣਾ ਕੇ ਬੈਠਿਆ ਦਿਖਾਈ ਦਿੰਦਾ ਹੈ। ਇਹ ਵੀ ਪੜ੍ਹੋ: ਸੁਖਬੀਰ ਸਿੰਘ ਬਾਦਲ ਨੇ ਪੰਜਾਬ ਪੁਲਿਸ ਨੂੰ ਕੇਜਰੀਵਾਲ ਦੇ ਅਧੀਨ ਕਰਨ ਲਈ ਮੁੱਖ ਮੰਤਰੀ ਦੀ ਕੀਤੀ ਸਖ਼ਤ ਨਿੰਦਾ ਮਹਿਲਾ ਚੀਕ ਰਹੀ ਹੈ ਅਤੇ ਜ਼ਬਰਦਸਤੀ ਟੈਸਟ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਸਰਕਾਰੀ ਕਰਮਚਾਰੀ ਉਸਦੇ ਗੋਡਿਆਂ ਦੇ ਹੇਠਾਂ ਉਸਦੇ ਹੱਥ ਖਿੱਚ ਲੈਂਦਾ ਤੇ ਉਸਨੂੰ ਮਜ਼ਬੂਤੀ ਨਾਲ ਜਕੜ ਲੈਂਦਾ। ਉਹ ਫਿਰ ਜ਼ਬਰਦਸਤੀ ਔਰਤ ਦਾ ਮੂੰਹ ਖੋਲ੍ਹਣ ਦੀ ਕੋਸ਼ਿਸ਼ ਕਰਦਾ ਤਾਂ ਜੋ ਪੀਪੀਈ ਸੂਟ ਵਿੱਚ ਦੂਜਾ ਵਿਅਕਤੀ ਉਸਦਾ ਸਵੈਬ ਸੈਂਪਲ ਦਾ ਨਮੂਨਾ ਲੈ ਸਕੇ। -PTC News

Related Post