'ਆਮ' ਆਦਮੀ ਦਾ 'VIP ਸੀਐਮ'; 42 ਗੱਡੀਆਂ ਲੰਘਾਉਣ ਲਈ ਖ਼ਾਲੀ ਕਰਵਾਈ ਸੜਕ
ਪਟਿਆਲਾ: ਚੋਣ ਮੁਹਿੰਮ ਦੌਰਾਨ VIP ਕਲਚਰ ਦਾ ਡਟ ਕੇ ਵਿਰੋਧ ਕਰਨ ਵਾਲੇ ਤੇ ਵਿਰਾਸਤੀ ਸਿਆਸੀ ਪਾਰਟੀਆਂ ਉਤੇ ਨਿਸ਼ਾਨਾ ਵਿੰਨ੍ਹਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਖ਼ੁਦ ਵੀ ਹੁਣ ਇਸ ਰਾਹ 'ਤੇ ਤੁਰ ਪਏ ਹਨ। ਸੀਐਮ ਮਾਨ ਦੇ ਕਾਫਲੇ ਵਿਚ ਹੁਣ ਤਕਰੀਬਨ 42 ਗੱਡੀਆਂ ਤਾਇਨਾਤ ਹਨ। ਬੀਤੇ ਦਿਨੀਂ 19 ਅਕਤੂਬਰ ਦੀ ਰਾਤ ਨੂੰ ਭਗਵੰਤ ਮਾਨ (Bhagwant Mann) ਪਟਿਆਲਾ ਦੇ ਰਜਿੰਦਰਾ ਹਸਪਤਾਲ (Rajindra Hospital) ਦੀ ਅਚਨਚੇਤ ਚੈਕਿੰਗ ਲਈ ਪਹੁੰਚੇ ਪਰ ਇਸ ਤੋਂ ਪਹਿਲਾਂ ਕਿ CM ਹਸਪਤਾਲ ਤੋਂ ਪਰਤਦੇ, ਜ਼ਿਲ੍ਹਾ ਪੁਲਿਸ ਨੇ ਅਰਬਨ ਅਸਟੇਟ ਪਟਿਆਲਾ (Patiala) ਨੇੜੇ ਫਲਾਈਓਵਰ ਨੂੰ ਖ਼ਾਲੀ ਕਰਵਾ ਦਿੱਤਾ ਗਿਆ।
ਇਸ ਕਾਰਨ ਕੁਝ ਹੀ ਮਿੰਟਾਂ ਵਿੱਚ ਫਲਾਈਓਵਰ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਫਲਾਈਓਵਰ ਦੇ ਦੋਵੇਂ ਪਾਸੇ ਲੰਬਾ ਜਾਮ ਲੱਗ ਗਿਆ ਅਤੇ ਇਸ ਤੋਂ ਥੋੜ੍ਹੀ ਦੇਰ ਬਾਅਦ ਹੀ (Bhagwant Mann) ਸੀਐਮ ਭਗਵੰਤ ਮਾਨ ਦਾ ਸਾਇਰਨ ਵਜਾਉਂਦਾ 42 ਗੱਡੀਆਂ ਦਾ ਕਾਫਲਾ ਉਥੋਂ ਰਵਾਨਾ ਹੋਇਆ। ਇੱਕ ਪਾਸੇ ਜਿੱਥੇ ਜਾਮ ਵਿੱਚ ਆਮ ਲੋਕ ਪ੍ਰੇਸ਼ਾਨ ਸਨ, ਉੱਥੇ ਹੀ ਦੂਜੇ ਪਾਸੇ CM ਭਗਵੰਤ ਮਾਨ ਦੇ ਕਾਫਲੇ ਦੀਆਂ ਗੱਡੀਆਂ ਤੇਜ਼ ਦੌੜ ਰਹੀਆਂ ਸਨ।