Fri, Apr 25, 2025
Whatsapp

Kushi Movie Review: ਵਿਜੇ ਦੇਵਰਕੋਂਡਾ, ਸਮੰਥਾ ਰੂਥ ਪ੍ਰਭੂ ਸਟਾਰਰ ਫਿਲਮ ਹਿੱਟ ਜਾਂ ਫਲਾਪ ! ਵੇੱਖੋ ਦਰਸ਼ਕਾਂ ਦੀਆਂ ਪ੍ਰਤੀਕਿਰਿਆਵਾਂ

ਵਿਜੇ ਦੇਵਰਕੋਂਡਾ, ਸਮੰਥਾ ਰੂਥ ਪ੍ਰਭੂ ਦੀ ਫ਼ਿਲਮ ਕੁਸ਼ੀ ਇੱਕ ਪਰਿਵਾਰਕ ਮਨੋਰੰਜਨ ਫ਼ਿਲਮ ਹੈ ਜਿਸਦੀ ਖ਼ੂਬ ਪ੍ਰਸ਼ੰਸਾ ਕੀਤੀ ਜਾ ਰਹੀ ਹੈ।

Reported by:  PTC News Desk  Edited by:  Shameela Khan -- September 01st 2023 12:58 PM -- Updated: September 01st 2023 01:09 PM
Kushi Movie Review: ਵਿਜੇ ਦੇਵਰਕੋਂਡਾ, ਸਮੰਥਾ ਰੂਥ ਪ੍ਰਭੂ ਸਟਾਰਰ ਫਿਲਮ ਹਿੱਟ ਜਾਂ ਫਲਾਪ ! ਵੇੱਖੋ ਦਰਸ਼ਕਾਂ ਦੀਆਂ ਪ੍ਰਤੀਕਿਰਿਆਵਾਂ

Kushi Movie Review: ਵਿਜੇ ਦੇਵਰਕੋਂਡਾ, ਸਮੰਥਾ ਰੂਥ ਪ੍ਰਭੂ ਸਟਾਰਰ ਫਿਲਮ ਹਿੱਟ ਜਾਂ ਫਲਾਪ ! ਵੇੱਖੋ ਦਰਸ਼ਕਾਂ ਦੀਆਂ ਪ੍ਰਤੀਕਿਰਿਆਵਾਂ

Kushi Movie Review: ਕਾਫ਼ੀ ਇੰਤਜ਼ਾਰ ਤੋਂ ਬਾਅਦ ਵਿਜੇ ਦੇਵਰਕੋਂਡਾ ਅਤੇ ਸਮੰਥਾ ਰੂਥ ਪ੍ਰਭੂ ਦੀ ਫ਼ਿਲਮ 'ਕੁਸ਼ੀ' ਆਖ਼ਿਰਕਾਰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਹੀ ਗਈ। ਫ਼ਿਲਮ ਲੀਗਰ ਦੀ ਅਸਫ਼ਲਤਾ ਤੋਂ ਬਾਅਦ, ਅਦਾਕਾਰ ਵਿਜੇ ਨੇ ਇਸ ਫ਼ਿਲਮ ਰਾਹੀਂ ਵੱਡੇ ਪਰਦੇ 'ਤੇ ਵਾਪਸੀ ਕੀਤੀ ਹੈ। ਜਿਸਤੋਂ ਬਾਅਦ ਇਹ ਫ਼ਿਲਮ ਦਰਸ਼ਕਾਂ ਦੇ ਦਰਮਿਆਨ ਖ਼ੂਬ ਸੁਰਖ਼ੀਆਂ ਬਟੋਰ ਰਹੀ ਹੈ।  


ਦਸ ਦਈਏ ਕਿ ਇਸ ਫ਼ਿਲਮ ਨੂੰ ਮੂਖ਼ਤਲਿਫ਼ ਭਾਸ਼ਾਵਾਂ ਤੇਲਗੂ, ਤਾਮਿਲ, ਕੰਨੜ, ਮਲਿਆਲਮ ਅਤੇ ਹਿੰਦੀ ਵਿੱਚ ਰਿਲੀਜ਼ ਕੀਤਾ ਗਿਆ ਹੈ। ਜਿਸ ਨਾਲ਼ ਵੱਡੇ ਪਧੱਰ 'ਤੇ ਇਹ ਦਰਸ਼ਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਫ਼ਿਲਮ ਦੇਖਣ ਆਏ ਦਰਸ਼ਕ ਖ਼ੂਬ ਉਤਸ਼ਾਹ ਨਾਲ਼ ਆਪਣੀਆਂ ਪ੍ਰਤੀਕਿਰਿਆਵਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰ ਰਹੇ ਹਨ। ਟਵਿੱਟਰ 'ਤੇ ਆਉਣ ਵਾਲੀਆਂ ਸ਼ੁਰੂਆਤੀ ਪ੍ਰਤੀਕਿਰਿਆਵਾਂ ਦੇ ਆਧਾਰ 'ਤੇ  ਅਜਿਹਾ ਲੱਗਦਾ ਹੈ ਕਿ ਕੁਸ਼ੀ ਹਿੱਟ ਫ਼ਿਲਮਾਂ ਦੀ ਸੂਚੀ ਵਿੱਚ ਸ਼ਾਮਿਲ ਹੋਣ ਵਾਲੀ ਹੈ।  ਉਨ੍ਹਾਂ ਨੇ ਕੁਸ਼ੀ ਨੂੰ 'ਰੋਮਾਂਟਿਕ ਮਨੋਰੰਜਨ' ਡਰਾਮਾ ਕਿਹਾ ਹੈ।


ਲੋਕ ਅਦਾਕਾਰ ਵਿਜੇ ਦੇਵਰਕੋਂਡਾ ਦੀ ਵਾਪਸੀ ਲਈ ਬਹੁਤ ਖ਼ੁਸ਼ ਹਨ ਅਤੇ ਸਾਮੰਥਾ ਨਾਲ ਉਸਦੀ ਕੈਮਿਸਟਰੀ ਨੂੰ ਵੇਖਣ ਲਈ ਬਹੁਤ ਉਕਸੁੱਕ ਸਨ। ਦਸ ਦਈਏ ਕਿ ਇਸ ਫ਼ਿਲਮ ਦਾ ਸੰਗੀਤ ਵੀ ਲੋਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ।


ਫ਼ਿਲਮ ਇੱਕ ਅਜਿਹੀ ਪ੍ਰੇਮ-ਕਹਾਣੀ 'ਤੇ ਆਧਾਰਿਤ ਹੈ ਜਿਸ ਵਿੱਚ ਵਿਜੇ ਦੇਵਰਕੋਂਡਾ ਅਤੇ ਸਮੰਥਾ ਵੱਖ-ਵੱਖ ਪਿਛੋਕੜ ਅਤੇ ਜਾਤਾਂ ਨਾਲ ਸਬੰਧ ਰਖਦੇ ਹਨ ਅਤੇ ਦੋਵੇ ਇੱਕ ਦੂਸਰੇ ਦੇ ਪਿਆਰ ਵਿੱਚ ਪੈ ਜਾਦੇ ਹਨ। ਜਿਸ ਤੋਂ ਬਾਅਦ ਉਹ ਵਿਆਹ ਕਰਵਾ ਲੈਂਦੇ ਹਨ। ਫ਼ਿਲਮ ਵਿਆਹ ਤੋਂ ਬਾਅਦ ਰਿਸ਼ਤੇ ਦੀਆਂ ਸਮੱਸਿਆਵਾਂ ਨੂੰ ਦਰਸਾਉਂਦੀ ਹੈ।




- PTC NEWS

Top News view more...

Latest News view more...

PTC NETWORK