ਟ੍ਰੈਫਿਕ ਪੁਲਿਸ ਕਰਮੀ ਵੱਲੋਂ ਪਿਆਸੇ ਬਾਂਦਰ ਨੂੰ ਪਾਣੀ ਪਿਲਾਉਣ ਦਾ ਵੀਡੀਓ ਵਾਇਰਲ
ਮੁੰਬਈ, 5 ਅਪ੍ਰੈਲ 2022: ਕਈ ਵਰਾਂ ਇੰਟਰਨੈੱਟ 'ਤੇ ਅਜਿਹੀ ਸਮੱਗਰੀ ਵੀ ਸਾਨ੍ਹੀ ਕੀਤੀ ਜਾਂਦੀ ਹੈ ਜੋ ਨਾ ਸਿਰਫ ਸਾਡੇ ਚਿਹਰੇ 'ਤੇ ਮੁਸਕਰਾਹਟ ਲਿਆਉਂਦੀ ਹੈ ਪਰ ਦਿਲਾਂ ਦੀ ਖੂਬਸੂਰਤੀ ਨੂੰ ਵੀ ਬਿਆਨ ਕਰਦੀ ਹੈ। ਇਹੋ ਜਿਹੀ ਇੱਕ ਜ਼ਿੰਦਾਦਿਲੀ ਦੀ ਵੀਡੀਓ ਜੋ ਕਿ ਆਨਲਾਈਨ ਵਾਇਰਲ ਹੋਈ ਹੈ, ਉਸ ਵਿਚ ਇੱਕ ਟ੍ਰੈਫਿਕ ਪੁਲਿਸ ਅਧਿਕਾਰੀ ਇੱਕ ਪਿਆਸੇ ਬਾਂਦਰ ਨੂੰ ਪਾਣੀ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ। ਇਹ ਘਟਨਾ ਮਹਾਰਾਸ਼ਟਰ ਦੇ ਮਲਸ਼ੇਜ ਘਾਟ ਵਿੱਚ ਵਾਪਰੀ ਅਤੇ ਇਸ ਕਲਿੱਪ ਨੂੰ ਆਈ.ਐੱਫ.ਐੱਸ ਅਧਿਕਾਰੀ ਸੁਸਾਂਤਾ ਨੰਦਾ ਨੇ ਟਵਿੱਟਰ 'ਤੇ ਪੋਸਟ ਕੀਤਾ।
ਇਹ ਵੀ ਪੜ੍ਹੋ: ਆਧਾਰ ਕਾਰਡ 'ਤੇ ਨਾਂ ਦੀ ਥਾਂ ਲਿਖਿਆ ਸੀ ਕੁਝ ਅਜਿਹਾ, ਦੇਖ ਕੇ ਅਧਿਆਪਕ ਹੋਈ ਪਰੇਸ਼ਾਨ
ਵਾਇਰਲ ਹੋਈ ਵੀਡੀਓ ਵਿੱਚ ਸੰਜੇ ਘੁੜੇ ਨਾਮ ਦਾ ਇੱਕ ਟ੍ਰੈਫਿਕ ਪੁਲਿਸ ਅਧਿਕਾਰੀ ਇੱਕ ਪਿਆਸੇ ਬਾਂਦਰ ਨੂੰ ਪਾਣੀ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ। ਪੁਲਿਸ ਕਰਮੀ ਨੇ ਨਰਮੀ ਨਾਲ ਬੋਤਲ ਨੂੰ ਫੜਿਆ ਹੋਇਆ ਜਦੋਂ ਕਿ ਪਿਆਸਾ ਜਾਨਵਰ ਬੋਤਲ ਵਿੱਚੋਂ ਪਾਣੀ ਪੀ ਰਿਹਾ। ਉਥੇ ਹੀ ਰਾਹਗੀਰ ਵੀ ਖੜ੍ਹੇ ਹੋ ਕੇ ਇਸ ਅਚੰਭੇ ਨੂੰ ਦੇਖ ਰਹੇ ਹਨ।
ਪੋਸਟ ਦੀ ਕੈਪਸ਼ਨ ਵਿਚ ਆਈ.ਐੱਫ.ਐੱਸ ਸੁਸਾਂਤਾ ਨੰਦਾ ਨੇ ਲਿਖਿਆ "ਜਿੱਥੇ ਵੀ ਸੰਭਵ ਹੋਵੇ ਦਿਆਲੂ ਬਣੋ। ਕਾਂਸਟੇਬਲ ਸੰਜੇ ਘੁੜੇ ਦਾ ਇਹ ਵੀਡੀਓ ਸਾਰੇ ਚੰਗੇ ਕਾਰਨਾਂ ਕਰਕੇ ਸੋਸ਼ਲ ਮੀਡੀਆ 'ਤੇ ਘੁੰਮ ਰਿਹਾ ਹੈ।"
ਇਹ ਵੀ ਪੜ੍ਹੋ: ਭਾਰਤੀ ਸਿੰਘ ਦੀ ਬੱਚੇ ਨਾਲ ਪਹਿਲੀ ਤਸਵੀਰ ਖੂਬ ਵਾਇਰਲ