ਗਾਰਮੈਂਟਸ ਦੇ ਟ੍ਰਾਈ ਰੂਮ 'ਚ ਬੱਚੀ ਦੀ ਵੀਡੀਓ ਬਣਾਉਣ ਦਾ ਹੋਇਆ ਖ਼ੁਲਾਸਾ

By  Ravinder Singh March 27th 2022 03:44 PM -- Updated: March 27th 2022 03:48 PM

ਪਟਿਆਲਾ : ਸ਼ਹਿਰ ਦੇ ਸਭ ਤੋਂ ਪਾਸ਼ ਏਰੀਆ-22 ਨੰਬਰ ਫਾਟਕ ਤੇ ਕਾਂਗਰਸ ਦੇ ਸੀਨੀਅਰ ਡਿਪਟੀ ਮੇਅਰ ਯੋਗੇਂਦਰ ਯੋਗੀ ਦੀ ਦਿੱਲੀ ਗਾਰਮੈਂਟਸ ਦੀ ਦੁਕਾਨ ਵਿੱਚ ਮੋਬਾਈਲ ਲੁਕਾ ਕੇ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇੰਨਾ ਹੀ ਨਹੀਂ ਸਿਵਲ ਲਾਈਨ ਪੁਲਿਸ ਕੋਲ ਦੁਕਾਨ ਦੇ ਕਾਮੇ ਖ਼ਿਲਾਫ਼ ਸ਼ਿਕਾਇਤ ਵੀ ਦਿੱਤੀ ਗਈ ਹੈ। ਗਾਰਮੈਂਟਸ ਦੇ ਟ੍ਰਾਈ ਰੂਮ 'ਚ ਬੱਚੀ ਦੀ ਵੀਡੀਓ ਬਣਾਉਣ ਦਾ ਹੋਇਆ ਖ਼ੁਲਾਸਾ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨਿੱਚਰਵਾਰ ਸ਼ਾਮ ਨੂੰ ਇਕ 13 ਸਾਲਾ ਬੱਚੀ ਸਕੂਲ ਦੀ ਡਰੈਸ ਲੈ ਕੇ ਉਸ ਨੂੰ ਚੈਕ ਕਰਨ ਲਈ ਟ੍ਰਾਈ ਰੂਮ ਵਿੱਚ ਜਾਂਦੀ ਹੈ। ਟ੍ਰਾਈ ਰੂਮ ਵਿੱਚ ਬਣੇ ਲਾਈਟਾਂ ਦੇ ਸੁਰਾਖ ਵਿੱਚ ਕਰਮਚਾਰੀ ਵੱਲੋਂ ਮੋਬਾਈਲ ਨੂੰ ਲੁਕਾ ਕੇ ਰੱਖ ਦਿੱਤਾ ਗਿਆ ਸੀ। ਇੰਨਾ ਹੀ ਨਹੀਂ ਕਾਮੇ ਵੱਲੋਂ ਛੋਟੀ ਬੱਚੀ ਦੀ ਸਕੂਲ ਦੀ ਡਰੈਸ ਨੂੰ ਟ੍ਰਾਈ ਕਰਦੇ ਹੋਏ ਦੀ ਵੀਡੀਓ ਵੀ ਬਣਾ ਲਈ ਗਈ ਸੀ ਪਰ ਬੱਚੀ ਨੂੰ ਸ਼ੱਕ ਹੋਣ ਉਤੇ ਬੱਚੀ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਜਾਂਦਾ ਹੈ ਅਤੇ ਪਰਿਵਾਰ ਦੇ ਮੈਂਬਰ ਵੱਲੋਂ ਮੁਲਜ਼ਮ ਦੀਪਕ ਕੁਮਾਰ ਪੁੱਤਰ ਹੰਸਰਾਜ ਵਾਸੀ ਸੁਖਰਾਮ ਕਾਲੋਨੀ ਦਾ ਮੋਬਾਈਲ ਚੈਕ ਕੀਤਾ ਗਿਆ। ਗਾਰਮੈਂਟਸ ਦੇ ਟ੍ਰਾਈ ਰੂਮ 'ਚ ਬੱਚੀ ਦੀ ਵੀਡੀਓ ਬਣਾਉਣ ਦਾ ਹੋਇਆ ਖ਼ੁਲਾਸਾਮੁਲਜ਼ਮ ਦੀਪਕ ਕੁਮਾਰ ਦਾ ਮੋਬਾਈਲ ਚੈਕ ਕੀਤਾ ਜਾਂਦਾ ਹੈ ਤਾਂ ਉਸ ਸਮੇਂ ਉਸ ਦੇ ਮੋਬਾਈਲ ਵਿੱਚ ਵੀਡੀਓ ਬਣੀ ਹੋਈ ਸੀ। ਮੁਲਜ਼ਮ ਖ਼ਿਲਾਫ਼ ਲੜਕੀ ਦੇ ਪਰਿਵਾਰ ਦੇ ਮੈਂਬਰਾਂ ਵੱਲੋਂ ਸਿਵਲ ਲਾਈਟ ਪੁਲਿਸ ਵਿੱਚ ਸ਼ਿਕਾਇਤ ਦਰਜ ਕੀਤੀ ਗਈ ਹੈ, ਉਹ ਸਿਵਲ ਲਾਈਨ ਪੁਲਿਸ ਵੱਲੋਂ ਮੁਲਜ਼ਮ ਦੀਪਕ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਗਾਰਮੈਂਟਸ ਦੇ ਟ੍ਰਾਈ ਰੂਮ 'ਚ ਬੱਚੀ ਦੀ ਵੀਡੀਓ ਬਣਾਉਣ ਦਾ ਹੋਇਆ ਖ਼ੁਲਾਸਾਸੀਨੀਅਰ ਡਿਪਟੀ ਮੇਅਰ ਵੱਲੋਂ ਸਿਰਫ਼ ਇਹ ਕਹਿ ਕੇ ਪੱਲਾ ਝਾੜ ਲਿਆ ਗਿਆ ਕਿ ਇਹ ਕਾਮਾ 2 ਦਿਨ ਪਹਿਲਾਂ ਹੀ ਦੁਕਾਨ ਉਤੇ ਰੱਖਿਆ ਸੀ। ਹੁਣ ਇਹ ਸਵਾਲ ਵੀ ਪੈਦਾ ਹੁੰਦਾ ਹੈ ਕਿ ਜੇ ਇਹ ਕਾਮਾ 2 ਦਿਨ ਪਹਿਲਾਂ ਹੀ ਦੁਕਾਨ ਉਤੇ ਲੱਗਾ ਸੀ ਤਾਂ ਸੀਨੀਅਰ ਡਿਪਟੀ ਮੇਅਰ ਵੱਲੋਂ ਇਸ ਕਾਮੇ ਤੇ ਹੋਰ ਕਾਮਿਆਂ ਦੀ ਵੈਰੀਫਿਕੇਸ਼ਨ ਕਰਵਾਈ ਹੋਈ ਹੈ ਜਾਂ ਨਹੀਂ। ਇਹ ਵੀ ਪੜ੍ਹੋ : ਸੰਤੁਲਨ ਵਿਗੜਨ ਨਾਲ ਆਟੋ ਗਰਿੱਲ ਨਾਲ ਟਕਰਾਇਆ, ਚਾਲਕ ਦੀ ਮੌਤ

Related Post