ਵਿੱਕੀ ਮਿੱਡੂ ਖੇੜਾ ਕਤਲ ਮਾਮਲਾ: ਪਰਿਵਾਰ ਨੇ CBI ਜਾਂਚ ਦੀ ਕੀਤੀ ਮੰਗ

By  Riya Bawa February 12th 2022 02:18 PM -- Updated: February 12th 2022 02:25 PM

ਚੰਡੀਗੜ੍ਹ: ਵਿੱਕੀ ਮਿੱਡੂ ਖੇੜਾ ਕਤਲ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਇਆ ਹੈ। ਅੱਜ ਵਿਕੀ ਮਿੱਡੂ ਖੇੜਾ ਦੇ ਕਤਲ ਮਾਮਲੇ ਨੂੰ ਲੈ ਕੇ ਪਰਿਵਾਰ ਨੇ CBI ਜਾਂਚ ਦੀ ਮੰਗ ਕੀਤੀ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਛੇ ਮਹੀਨੇ ਤੋਂ ਉਪਰ ਹੋ ਗਏ ਕਤਲ ਮਾਮਲੇ ਨੂੰ ਪਰ ਅਜੇ ਤੱਕ ਪੁਲਸ ਆਰੋਪੀਆਂ ਨੂੰ ਗਿਰਫ਼ਤਾਰ ਨਹੀਂ ਕਰ ਪਾਈ ਹੈ। ਇਸ ਦੇ ਨਾਲ ਹੀ ਅੱਜ ਭਰਾ ਅਜੈ ਪਾਲ ਨੇ ਬੋਲਦੇ ਹੋਏ ਕਿਹਾ ਕਿ ਅਜੇ ਤੱਕ ਕੋਈ ਵੀ ਸੱਚ ਸਾਹਮਣੇ ਨਹੀਂ ਆਇਆ ਹੈ। ਅਜੈ ਪਾਲ ਦਾ ਕਹਿਣਾ ਸੀ ਕਿ 180 ਦਿਨ ਹੋ ਚੁੱਕੇ ਹਨ ਪਰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ। ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਜਿਸ ਤਰਾਂ ਨਾਲ ਦੇਰੀ ਹੋ ਰਹੀ ਹੈ ਉਸ ਨਾਲ ਸਬੂਤ ਖ਼ਤਮ ਹੋ ਜਾਣਗੇ। ਇਸ ਦੇ ਨਾਲ ਹੀ ਵਿੱਕੀ ਮਿੱਡੂ ਖੇੜਾ ਕਤਲ ਮਾਮਲੇ ਵਿਚ ਇਨਸਾਫ ਨੂੰ ਲੈ ਕੇ ਸਿੰਗਨੇਚੇਰ ਕੈਂਪੇਨ ਦੀ ਸ਼ੁਰੂਆਤ ਕੀਤੀ ਗਈ ਹੈ। Youth Akali Dal leader Vicky Middukhera shot dead in Punjab's Mohali - India News ਦੱਸਣਯੋਗ ਹੈ ਕਿ ਇਸ ਮਾਮਲੇ ਵਿਚ ਪੁਲਿਸ ਨੇ ਕੋਈ ਵੀ ਆਰੋਪੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ। ਇਸ ਤੋਂ ਪਹਿਲਾ ਵੀ ਮੋਹਾਲੀ ਪੁਲਿਸ ਵੱਲੋਂ ਜੇਲ੍ਹਾਂ ਵਿਚ ਬੰਦ ਗੈਂਗਸਟਰਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਸੀ। ਦੱਸਣਯੋਗ ਹੈ ਕਿ 7 ਅਗਸਤ ਨੂੰ ਮੁਹਾਲੀ ਵਿਚ ਵਿੱਕੀ ਮਿੱਡੂ ਖੇੜਾ ਦਾ ਕਤਲ ਹੋਇਆ ਸੀ। ਯੂਥ ਅਕਾਲੀ ਆਗੂ ਵਿੱਕੀ ਮਿੱਡੂ ਖੇੜਾ ਦਾ ਮੁਹਾਲੀ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਵਿੱਕੀ ਮਿੱਡੂ ਖੇੜਾ ਨੇ ਹਸਪਤਾਲ ‘ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਜਾਣਕਾਰੀ ਅਨੁਸਾਰ 4 ਅਣਪਛਾਤੇ ਨੌਜਵਾਨਾਂ ਨੇ ਯੂਥ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂ ਖੇੜਾ ‘ਤੇ ਫ਼ਾਇਰਿੰਗ ਕੀਤੀ ਗਈ ਸੀ। ਇਸ ਮਾਮਲੇ ਨੂੰ ਲੈ ਕੇ ਡੀ ਜੀ ਪੰਜਾਬ ਨੂੰ SIT ਦੀ ਮੰਗ ਕੀਤੀ ਸੀ ਅਤੇ ਪਰਿਵਾਰ ਦੀ ਸੁਰੱਖਿਆ ਦੀ ਵੀ ਮੰਗ ਕਰ ਚੁੱਕੇ ਹਨ ਪਰ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਮਾਮਲੇ ਦੀ ਅਜੇ ਤਕ ਪੁਲਸ SIT ਹੀ ਨਹੀਂ ਬਣਾ ਪਾਈ। ਐਤਵਾਰ ਨੂੰ ਵਿੱਕੀ ਮਿੱਡੂਖੇੜਾ ਦੇ ਅੰਤਿਮ ਸਸਕਾਰ ਦੌਰਾਨ ਪਿੰਡ ਮਿੱਡੂਖੇੜਾ ਵਿੱਚ ਵੱਡੀ ਗਿਣਤੀ ਸਿਆਸੀ, ਧਾਰਮਿਕ ਅਤੇ ਸਮਾਜਿਕ ਸ਼ਖਸੀਅਤਾਂ ਹਾਜ਼ਰ ਹੋਈਆਂ। ਵੱਡੀ ਗਿਣਤੀ ਵਿੱਚ ਸ਼ੋ੍ਮਣੀ ਅਕਾਲੀ ਦਲ ਦੀ ਵਿਦਿਆਰਥੀ ਜਥੇਬੰਦੀ ਦੇ ਆਗੂ ਵੀ ਹਾਜ਼ਰ ਸਨ। ਵਿੱਕੀ ਮਿੱਡੂਖੇੜਾ ਨੂੰ ਅਗਨੀ ਉਸ ਦੇ ਵੱਡੇ ਭਰਾ ਅਜੈਪਾਲ ਸਿੰਘ ਨੇ ਵਿਖਾਈ। ਇਸ ਮੌਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ, ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ, ਸੋਈ ਦੇ ਕੌਮੀ ਪ੍ਰਧਾਨ ਅਰਸ਼ਦੀਪ ਸਿੰਘ ਰੌਬਿਨ ਬਰਾੜ ਆਦਿ ਹਾਜ਼ਰ ਸਨ। -PTC News

Related Post