Vaishno Devi Yatra : ਹੈਲੀਕਾਪਟਰ ਬੁਕਿੰਗ ਦੇ ਨਾਂ 'ਤੇ ਸ਼ਰਧਾਲੂਆਂ ਨਾਲ ਵੱਜੀ ਠੱਗੀ, ਬੋਰਡ ਵਲੋਂ ਅਲਰਟ ਜਾਰੀ

By  Manu Gill March 8th 2022 03:29 PM

Jammu and Kashmir : ਹਰ ਸਾਲ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਮਾਤਾ ਰਾਣੀ ਦੇ ਦਰਸ਼ਨ ਕਰਨ ਪੁਹੰਚਦੇ ਹਨ ਪਰ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਇਨ੍ਹਾਂ ਸ਼ਰਧਾਲੂਆਂ ਦੀ ਸ਼ਰਧਾ ਦਾ ਫਾਇਦਾ ਚੁੱਕਦੇ ਹਨ ਅਜਿਹਾ ਹੀ ਮਾਮਲਾ ਹੈ ਜੰਮੂ-ਕਸ਼ਮੀਰ ਦਾ। ਜੰਮੂ-ਕਸ਼ਮੀਰ 'ਚ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨਾਲ ਚੋਪਰ ਬੁਕਿੰਗ ਦੇ ਨਾਂ 'ਤੇ ਧੋਖੇਬਾਜ਼ਾਂ ਨੇ ਠੱਗੀ ਮਾਰੀ ਹੈ। ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਕਈ ਸ਼ਰਧਾਲੂਆਂ ਨਾਲ ਧੋਖਾ ਕੀਤੇ ਜਾਣ ਤੋਂ ਬਾਅਦ ਫਰਜ਼ੀ ਆਨਲਾਈਨ ਸੇਵਾਵਾਂ ਦੀਆਂ ਵੈੱਬਸਾਈਟਾਂ ਨੂੰ ਬਲਾਕ ਕਰਨ ਲਈ ਗੂਗਲ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ। ਬੋਰਡ ਦੇ ਸੀਈਓ ਨੇ ਕਿਹਾ ਕਿ ਫਰਜ਼ੀ ਵੈੱਬਸਾਈਟਾਂ ਰਾਹੀਂ ਫਰਜ਼ੀ ਟਿਕਟਾਂ ਬੁੱਕ ਕੀਤੀਆਂ ਜਾਂਦੀਆਂ ਹਨ। ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਗਈ ਹੈ। Vaishno-Devi ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਮੇਸ਼ ਕੁਮਾਰ ਨੇ ਦੱਸਿਆ ਹੈ ਕਿ ਸ਼ਰਾਈਨ ਬੋਰਡ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਸਾਰੀਆਂ ਆਨਲਾਈਨ ਸੇਵਾਵਾਂ ਸਿਰਫ਼ ਸ਼ਰਾਈਨ ਬੋਰਡ ਦੀ ਅਧਿਕਾਰਤ ਵੈੱਬਸਾਈਟ ਜਾਂ ਐਪ 'ਤੇ ਉਪਲਬਧ ਹਨ। ਕੁਮਾਰ ਨੇ ਕਿਹਾ ਕਿ ਕੁਝ ਸ਼ਰਧਾਲੂਆਂ ਨੇ ਫਰਜ਼ੀ ਵੈੱਬਸਾਈਟਾਂ ਬਾਰੇ ਸ਼ਿਕਾਇਤ ਕੀਤੀ ਹੈ। ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਅਜਿਹੀ ਕਿਸੇ ਵੀ ਫਰਜ਼ੀ ਸੇਵਾ ਦਾ ਸ਼ਿਕਾਰ ਨਾ ਹੋਣ। ਬੁਕਿੰਗ ਸਿਰਫ਼ ਸਾਡੀ ਅਧਿਕਾਰਤ ਵੈੱਬਸਾਈਟ maavaishnodevi.org 'ਤੇ ਜਾਂ ਤੀਰਥ ਯਾਤਰਾ ਬੋਰਡ ਦੀ ਮੋਬਾਈਲ ਐਪਲੀਕੇਸ਼ਨ 'ਤੇ ਕੀਤੀ ਜਾ ਸਕਦੀ ਹੈ। Vaishno-Devi ਇੱਕ ਸ਼ਰਧਾਲੂ, ਸਿਧਾਰਥ ਨੇ ਕਿਹਾ, “ਮੈਂ ਮਾਤਾ ਵੈਸ਼ਨੋ ਦੇਵੀ ਦੀ ਅਧਿਕਾਰਤ ਵੈੱਬਸਾਈਟ ਤੋਂ 6 ਲੋਕਾਂ ਲਈ ਹੈਲੀਕਾਪਟਰ ਬੁੱਕ ਕਰਨ ਵਿੱਚ ਅਸਫਲ ਰਹਿਣ ਤੋਂ ਬਾਅਦ ਹੋਰ ਵਿਕਲਪਾਂ ਦੀ ਤਲਾਸ਼ ਕੀਤੀ। ਮੇਰੀ ਖੋਜ ਦੌਰਾਨ ਮੈਨੂੰ ਹੋਰ ਲਿੰਕ ਮਿਲੇ ਜੋ ਮੈਨੂੰ ਅਧਿਕਾਰਤ ਪੰਨੇ 'ਤੇ ਲੈ ਗਏ। ਹੈਲੀਕਾਪਟਰ ਦੀ ਬੁਕਿੰਗ ਦੇ ਪੈਸੇ ਜਮ੍ਹਾ ਕਰਨ ਤੋਂ ਬਾਅਦ, ਜਦੋਂ ਮੈਨੂੰ ਬੀਮੇ ਦੀ ਰਕਮ ਲਈ ਪੁੱਛਿਆ ਗਿਆ ਤਾਂ ਅਜਿਹਾ ਲੱਗਿਆ ਕਿ ਕੁਝ ਗਲਤ ਹੈ।ਸ਼ਰਾਈਨ ਬੋਰਡ ਨੇ ਕਿਹਾ ਕਿ ਉਨ੍ਹਾਂ ਨੇ ਕਟੜਾ-ਸੰਜੀਛਤ-ਕਟੜਾ ਤੋਂ ਹੈਲੀਕਾਪਟਰ ਦੀ ਬੁਕਿੰਗ ਲਈ ਕਿਸੇ ਪ੍ਰਾਈਵੇਟ ਟਰੈਵਲ ਏਜੰਸੀ ਨੂੰ ਅਧਿਕਾਰਤ ਨਹੀਂ ਕੀਤਾ ਹੈ। Vaishno-Devi ਬੋਰਡ ਨੇ ਕਿਹਾ ਕਿ ਹੈਲੀਕਾਪਟਰ ਦੀ ਆਨਲਾਈਨ ਬੁਕਿੰਗ ਸਿਰਫ਼ ਸ਼ਰਾਈਨ ਬੋਰਡ ਦੀ ਅਧਿਕਾਰਤ ਵੈੱਬਸਾਈਟ ਅਤੇ ਮੋਬਾਈਲ ਐਪ 'ਤੇ ਉਪਲਬਧ ਹੈ, ਹੋਰ ਕਿਤੇ ਨਹੀਂ। ਰਮੇਸ਼ ਕੁਮਾਰ ਨੇ ਕਿਹਾ, 'ਅਸੀਂ ਅਜਿਹੀਆਂ ਵੈੱਬਸਾਈਟਾਂ ਨੂੰ ਬਲਾਕ ਕਰਨ ਲਈ ਗੂਗਲ ਨੂੰ ਪੱਤਰ ਲਿਖਿਆ ਹੈ। ਅਸੀਂ ਜੰਮੂ-ਕਸ਼ਮੀਰ ਪੁਲਿਸ ਦੇ ਸਾਈਬਰ ਵਿਭਾਗ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸ਼ਰਧਾਲੂਆਂ ਨੂੰ ਅਜਿਹੀਆਂ ਵੈੱਬਸਾਈਟਾਂ ਦੇ ਜਾਲ ਵਿੱਚ ਨਾ ਫਸਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਕਿਸੇ ਵੀ ਟਰੈਵਲ ਏਜੰਟ ਨੂੰ ਬੁਕਿੰਗ ਦਾ ਅਧਿਕਾਰ ਨਹੀਂ ਦਿੱਤਾ ਗਿਆ ਹੈ। ਇਹ ਵੀ ਪੜ੍ਹੋ: ਇਸ ਸੂਬੇ 'ਚ 'ਬਿਨ੍ਹਾਂ Vaccine ਪੈਟਰੋਲ ਨਹੀਂ' , ਨਾ ਹੀ ਮਿਲੇਗੀ ਸਰਕਾਰੀ ਦਫ਼ਤਰ 'ਚ ਐਂਟਰੀ -PTC News

Related Post