ਸਰਕਾਰੀ ਕਣਕ ਦੀ ਵੰਡ ਨੂੰ ਲੈ ਕੇ ਹੰਗਾਮਾ, ਫੂਡ ਸਪਲਾਈ ਇੰਸਪੈਕਟਰ ਖਿਲਾਫ਼ ਨਾਅਰੇਬਾਜ਼ੀ

By  Pardeep Singh September 15th 2022 08:54 AM

ਲੁਧਿਆਣਾ: ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਅਧੀਨ ਆਉਂਦੇ ਮੇਅਰ ਬਲਕਾਰ ਸਿੰਘ ਸੰਧੂ ਦੇ ਵਾਰਡ ਨੰਬਰ 78 ਵਿੱਚ ਰਾਸ਼ਨ ਡਿਪੂ ਤੋਂ ਕਣਕ ਦੀ ਵੰਡ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ। ਕਣਕ ਦੀ ਵੰਡ ਨੂੰ ਲੈ ਕੇ ਡਿਪੂ ਹੋਲਡਰ ਅਤੇ ਲੋਕਾਂ ਨੇ ਫੂਡ ਸਪਲਾਈ ਇੰਸਪੈਕਟਰ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਦੌਰਾਨ ਇੱਕ ਡਿਪੂ ਹੋਲਡਰ ਨੇ ਆਪਣੀ ਕਮੀਜ਼ ਲਾਹ ਕੇ ਜ਼ਮੀਨ 'ਤੇ ਬੈਠ ਕੇ ਪਿੱਟ ਸਿਆਪਾ ਕੀਤਾ। ਇਹ ਪੂਰੀ ਘਟਨਾ ਰਿਸ਼ੀ ਨਗਰ ਐਕਸ ਬਲਾਕ ਸਥਿਤ ਦੁਰਗਾ ਮਾਤਾ ਮੰਦਰ ਦੀ ਹੈ। ਜਿੱਥੇ ਇਹ ਸਾਰਾ ਹੰਗਾਮਾ ਦੇਖਣ ਨੂੰ ਮਿਲਿਆ। ਮਾਮਲੇ ਦੀ ਵਾਇਰਲ ਵੀਡੀਓ ਵਿੱਚ ਉਕਤ ਵਾਰਡ ਤੋਂ ਆਮ ਆਦਮੀ ਪਾਰਟੀ ਦੇ ਆਗੂ ਵਿਸ਼ਾਲ ਬੱਤਰਾ ਵੀ ਲੋਕਾਂ ਨੂੰ ਸਮਝਾਉਂਦੇ ਹੋਏ ਮੁਆਫੀ ਮੰਗਦੇ ਨਜ਼ਰ ਆ ਰਹੇ ਹਨ। ਇਸ ਮੌਕੇ 'ਤੇ ਵਿਸ਼ਾਲ ਬੱਤਰਾ ਦੀ ਦਿਓਲ ਨਾਮ ਦੇ ਫੂਡ ਸਪਲਾਈ ਇੰਸਪੈਕਟਰ ਨਾਲ ਕਾਫੀ ਬਹਿਸ ਹੋਈ। ਇਹ ਵੀ ਪੜ੍ਹੋ:ਪਰਾਲੀ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਲਈ ਮੰਤਰੀ ਧਾਲੀਵਾਲ ਨੇ ਅਰਵਿੰਦ ਕੇਜਰੀਵਾਲ ਨਾਲ ਕੀਤੀ ਚਰਚਾ -PTC News

Related Post