ਚੋਣ ਪ੍ਰਚਾਰ ਦਾ ਅਨੋਖਾ ਢੰਗ, ਉਮੀਦਵਾਰਾਂ ਨੇ ਪਤੰਗਾਂ 'ਤੇ ਛਪਾਈਆਂ ਤਸਵੀਰਾਂ

By  Pardeep Singh January 13th 2022 05:38 PM -- Updated: January 13th 2022 05:49 PM

ਅੰਮ੍ਰਿਤਸਰ:ਚੋਣ ਕਮਿਸ਼ਨ ਨੇ ਪੰਜਾਬ 'ਚ ਵਿਧਾਨ ਸਭਾ ਚੋਣ ਪ੍ਰਚਾਰ ਅਤੇ ਰੈਲੀਆਂ 'ਤੇ 15 ਜਨਵਰੀ ਤੱਕ ਪਾਬੰਦੀ ਲਗਾ ਦਿੱਤੀ ਹੈ। ਲੋਕ ਸਿਰਫ਼ ਵਰਚੁਅਲ ਜਾਂ ਘਰ-ਘਰ ਜਾ ਕੇ ਪ੍ਰਚਾਰ ਕਰ ਸਕਦੇ ਹਨ ਪਰ ਇਸ ਦੌਰਾਨ ਅੰਮ੍ਰਿਤਸਰ 'ਚ ਚੋਣ ਪ੍ਰਚਾਰ ਦਾ ਅਨੋਖਾ ਤਰੀਕਾ ਦੇਖਣ ਨੂੰ ਮਿਲਿਆ। ਉਮੀਦਵਾਰਾਂ ਨੇ ਵੰਡੀਆਂ ਪਤੰਗਾਂ ਕਾਂਗਰਸ ਦੇ ਦੋ ਟਿਕਟਾਂ ਦੇ ਦਾਅਵੇਦਾਰਾਂ ਨੇ ਲੋਹੜੀ ਮੌਕੇ ਪਤੰਗਾਂ ਨੂੰ ਆਪਣਾ ਪ੍ਰਚਾਰ ਕਰਨ ਦਾ ਤਰੀਕਾ ਬਣਾਇਆ ਹੈ। ਉਨ੍ਹਾਂ ਦੇ ਸਮਰਥਕਾਂ ਨੇ ਇਲਾਕੇ ਵਿੱਚ ਹਜ਼ਾਰ ਪਤੰਗਾਂ ਵੰਡੀਆਂ। ਉਨ੍ਹਾਂ 'ਤੇ ਉਮੀਦਵਾਰਾਂ ਦੀਆਂ ਤਸਵੀਰਾਂ ਛਾਪੀਆਂ ਗਈਆਂ ਅਤੇ ਵੋਟ ਪਾਉਣ ਦੀ ਅਪੀਲ ਕੀਤੀ ਗਈ। ਹਜ਼ਾਰਾਂ ਪਤੰਗਾਂ ਅਸਮਾਨ 'ਚ ਅੰਮ੍ਰਿਤਸਰ ਤੋਂ ਉੱਤਰੀ ਸੀਟ ਲਈ ਦਾਅਵੇਦਾਰੀ ਪੇਸ਼ ਕਰਨ ਵਾਲੇ ਸੀਨੀਅਰ ਕਾਂਗਰਸੀ ਆਗੂ ਵਿਰਾਟ ਦੇਵਗਨ ਅਤੇ ਅੰਮ੍ਰਿਤਸਰ ਦੱਖਣੀ ਤੋਂ ਮੌਜੂਦਾ ਵਿਧਾਇਕ ਤੇ ਦਾਅਵੇਦਾਰ ਇੰਦਰਬੀਰ ਸਿੰਘ ਬੁਲਾਰੀਆ ਦੇ ਨਾਂ 'ਤੇ ਹਜ਼ਾਰਾਂ ਪਤੰਗਾਂ ਅਸਮਾਨ 'ਚ ਉੱਡ ਰਹੀਆਂ ਹਨ। ਸਮਰਥਕਾਂ ਨੇ ਕੀਤੀ ਪ੍ਰਸੰਸਾ ਇਸ ਬਾਰੇ ਸਮਰਥਕਾਂ ਨੇ ਕਿਹਾ ਕਿ ਸਾਡੇ ਉਮੀਦਵਾਰ ਚੰਗੇ ਦਿਲ ਵਾਲੇ ਵਿਅਕਤੀ ਹਨ। ਇਸ ਦਿਨ ਘਰ-ਘਰ ਆਪਣਾ ਨਾਮ ਲੈ ਕੇ ਜਾਣ ਲਈ ਪਤੰਗ ਤੋਂ ਵਧੀਆ ਹੋਰ ਕੋਈ ਤਰੀਕਾ ਨਹੀਂ ਹੋ ਸਕਦਾ। ਇੰਦਰਬੀਰ ਸਿੰਘ ਬੁਲਾਰੀਆ ਨੇ ਵੰਡੇ ਪਤੰਗ ਦੂਜੇ ਪਾਸੇ ਹਲਕਾ ਦੱਖਣੀ ਦੇ ਮੌਜੂਦਾ ਵਿਧਾਇਕ ਅਤੇ 2022 ਦੀਆਂ ਚੋਣਾਂ ਦੇ ਦਾਅਵੇਦਾਰ ਇੰਦਰਬੀਰ ਸਿੰਘ ਬੁਲਾਰੀਆ ਲਗਾਤਾਰ ਆਪਣੇ ਤਰੀਕੇ ਨਾਲ ਇਲਾਕੇ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ। ਲੋਹੜੀ ਮੌਕੇ ਸਮਰਥਕਾਂ ਨੇ ਇਲਾਕੇ 'ਚ ਉਨ੍ਹਾਂ ਦੇ ਨਾਂ 'ਤੇ ਤਸਵੀਰ ਵਾਲੀਆਂ ਪਤੰਗਾਂ ਵੰਡੀਆਂ। ਇਹ ਵੀ ਪੜ੍ਹੋ:ਜਸਪਾਲ ਸਿੰਘ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਿਲ -PTC News

Related Post