Budget 2021-22 : ਜੰਮੂ-ਕਸ਼ਮੀਰ ਵਿੱਚ ਗੈਸ ਪਾਈਪ ਲਾਈਨ ਯੋਜਨਾ ਦੀ ਹੋਵੇਗੀ ਸ਼ੁਰੂਆਤ
ਨਵੀਂ ਦਿੱਲੀ : ਅੱਜ ਦੇਸ਼ ਦਾ ਆਮ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਇਸ ਦੌਰਾਨ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸਦਨ 'ਚ ਬਜਟ ਭਾਸ਼ਣ ਪੜ੍ਹ ਰਹੇ ਹਨ। ਪੂਰੇ ਦੇਸ਼ ਦੀਆਂ ਨਜ਼ਰਾਂ ਇਸ ਬਜਟ ‘ਤੇ ਟਿਕੀਆਂ ਹੋਈਆਂ ਹਨ ਕਿ ਕੋਰੋਨਾ ਸੰਕਟ ਵਿਚ ਸਥਿਰ ਆਰਥਿਕਤਾ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ। ਜੰਮੂ ਕਸ਼ਮੀਰ ਵਿੱਚ ਵੀ ਗੈਸ ਪਾਈਪ ਲਾਈਨ ਯੋਜਨਾ ਸ਼ੁਰੂ ਕੀਤੀ ਜਾਏਗੀ। ਪੜ੍ਹੋ ਹੋਰ ਖ਼ਬਰਾਂ : ਸ਼੍ਰੋਮਣੀ ਅਕਾਲੀ ਦਲ ਨੇ ਖੇਤੀ ਕਾਨੂੰਨਾਂ ਖਿਲਾਫ਼ ਜਤਾਇਆ ਵਿਰੋਧ , ਸਦਨ 'ਚੋਂ ਕੀਤਾ ਵਾਕਆਊਟ [caption id="attachment_471073" align="aligncenter"] Budget 2021-22 : ਜੰਮੂ-ਕਸ਼ਮੀਰ ਵਿੱਚ ਗੈਸ ਪਾਈਪਲਾਈਨ ਯੋਜਨਾ ਦੀ ਹੋਵੇਗੀ ਸ਼ੁਰੂਆਤ[/caption] ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਲਾਨ ਕੀਤਾ ਕਿ ਉਜਵਲਾ ਯੋਜਨਾ ਤਹਿਤ ਇਕ ਕਰੋੜ ਹੋਰ ਲਾਭਪਾਤਰੀ ਸ਼ਾਮਲ ਕੀਤੇ ਜਾਣਗੇ, ਹੁਣ ਤਕ 8 ਕਰੋੜ ਲੋਕਾਂ ਨੂੰ ਇਹ ਸਹਾਇਤਾ ਦਿੱਤੀ ਜਾ ਚੁੱਕੀ ਹੈ। ਇਸ ਦੇ ਨਾਲ ਹੀ 100 ਨਵੇਂ ਸ਼ਹਿਰ ਸਿਟੀ ਗੈਸ ਡਿਲਿਵਰੀ ਵਿੱਚ ਜੋੜੇ ਜਾਣਗੇ। [caption id="attachment_471072" align="aligncenter"] Budget 2021-22 : ਜੰਮੂ-ਕਸ਼ਮੀਰ ਵਿੱਚ ਗੈਸ ਪਾਈਪਲਾਈਨ ਯੋਜਨਾ ਦੀ ਹੋਵੇਗੀ ਸ਼ੁਰੂਆਤ[/caption] ਇਸ ਦੇ ਇਲਾਵਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਲਾਨ ਕੀਤਾ ਕਿ ਹੁਣ ਬੀਮਾ ਖੇਤਰ ਵਿੱਚ 74 ਪ੍ਰਤੀਸ਼ਤ ਐਫਡੀਆਈ ਕੀਤੀ ਜਾ ਸਕਦੀ ਹੈ, ਪਹਿਲਾਂ ਇੱਥੇ ਸਿਰਫ 49 ਪ੍ਰਤੀਸ਼ਤ ਦੀ ਆਗਿਆ ਸੀ। ਇਸ ਤੋਂ ਇਲਾਵਾ ਨਿਵੇਸ਼ਕਾਂ ਲਈ ਇਕ ਚਾਰਟਰ ਦੀ ਘੋਸ਼ਣਾ ਕੀਤੀ ਗਈ ਹੈ। [caption id="attachment_471071" align="aligncenter"] Budget 2021-22 : ਜੰਮੂ-ਕਸ਼ਮੀਰ ਵਿੱਚ ਗੈਸ ਪਾਈਪਲਾਈਨ ਯੋਜਨਾ ਦੀ ਹੋਵੇਗੀ ਸ਼ੁਰੂਆਤ[/caption] ਪੜ੍ਹੋ ਹੋਰ ਖ਼ਬਰਾਂ : ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੂਜੀ ਵਾਰ ਬਣੇ ਪਿਤਾ, ਘਰ ਹੋਇਆ ਪੁੱਤਰ ਦਾ ਜਨਮ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਕੁੱਲ ਆਤਮ ਨਿਰਭਰ ਭਾਰਤ ਪੈਕੇਜ 27.1 ਲੱਖ ਕਰੋੜ ਦਾ ਹੋਵੇਗਾ। ਇਸ ਵੇਲੇ ਭਾਰਤ ਵਿੱਚ ਕੋਰੋਨਾ ਖਿਲਾਫ਼ ਦੋ ਵੈਕਸੀਨ ਆਏ ਹਨ। ਇਸਤੋਂ ਇਲਾਵਾ ਦੋ ਜਾਂ ਇਸ ਤੋਂ ਵੱਧ ਹੋਰ ਵੈਕਸੀਨ ਆ ਸਕਦੇ ਹਨ। ਇਹ ਡਿਜੀਟਲ ਬਜਟ ਹੋਵੇਗਾ। ਸਾਡੀ ਸਰਕਾਰ ਅਰਥਚਾਰੇ ਨੂੰ ਉੱਪਰ ਉਠਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। PTCNews