Russia-Ukraine war: ਰੂਸ ਨੇ ਯੂਕਰੇਨ ਉੱਤੇ ਹਮਲਾ ਕੀਤਾ ਹੈ ਅਤੇ ਦੋਨਾਂ ਦੇਸ਼ਾਂ ਵਿਚਾਲੇ ਯੁੱਧ ਚੱਲ ਰਿਹਾ ਹੈ। ਯੂਕਰੇਨ ਦੇ ਰਾਸ਼ਟਰਪਤੀ ਨੇ ਦਾਅਵਾ ਕੀਤਾ ਹੈ ਕਿ ਰੂਸੀ ਹਮਲੇ ਵਿੱਚ ਯੂਕਰੇਨ ਦੇ 137 ਨਾਗਰਿਕਾਂ ਦੀ ਮੌਤ ਹੋ ਗਈ ਹੈ।
ਇਸ ਦੌਰਾਨ ਇਕ ਯੂਕਰੇਨੀ ਫੌਜ਼ੀ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਸ ਆਪਣੇ ਮਾਤਾ ਪਿਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਮੋਮ ਡੈਡ ਆਈ ਲਵ ਯੂ, ਉਹ ਕਹਿੰਦਾ ਹੈ ਕਿ ਉਸ ਦਾ ਦੇਸ਼ ਵੀ ਹਮਲਾ ਕਰ ਰਿਹਾ ਹੈ। ਉਧਰ ਰੂਸ ਵੱਲੋਂ ਤਬਾਤੋੜ ਹਮਲੇ ਕੀਤੇ ਗਏ। ਫੌਜ਼ੀ ਦੀ ਇਹ ਵੀਡੀਓ ਕਾਫੀ ਭਾਵੁਕ ਕਰਨ ਵਾਲੀ ਹੈ।ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।
ਰੂਸ ਦੀ TASS ਨਿਊਜ਼ ਏਜੰਸੀ ਨੇ ਵੀਰਵਾਰ ਨੂੰ ਸੰਘੀ ਸੁਰੱਖਿਆ ਸੇਵਾ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਦੋ ਰੂਸੀ ਨਾਗਰਿਕ ਕਾਰਗੋ ਜਹਾਜ਼ ਅਜ਼ੋਵ ਦੇ ਸਮੁੰਦਰ ਵਿੱਚ ਇੱਕ ਯੂਕਰੇਨੀ ਮਿਜ਼ਾਈਲ ਹਮਲੇ ਨਾਲ ਟਕਰਾ ਗਏ, ਜਿਸ ਨਾਲ ਜਾਨੀ ਨੁਕਸਾਨ ਹੋ ਗਿਆ। ਇਸ ਦੌਰਾਨ, ਯੂਕਰੇਨ ਦੇ ਕੇਂਦਰੀ ਬੈਂਕ ਨੇ ਵਿਦੇਸ਼ੀ ਮੁਦਰਾ ਦੀ ਨਕਦ ਨਿਕਾਸੀ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਸੀਮਤ ਕਰ ਦਿੱਤਾ ਹੈ ਕਿ ਲੋਕ ਵੀਰਵਾਰ ਨੂੰ ਏਟੀਐਮ ਤੋਂ ਕਿੰਨੀ ਸਥਾਨਕ ਮੁਦਰਾ ਕੱਢ ਸਕਦੇ ਹਨ ਕਿਉਂਕਿ ਰੂਸ ਦੇ ਹਮਲੇ ਨੇ ਸੰਪੱਤੀਆਂ ਵਿੱਚ ਗਿਰਾਵਟ ਦਰਜ ਕੀਤੀ ਗਈ।
ਭਾਰਤ ਨੇ ਨਾਗਰਿਕਾਂ ਲਈ ਹੈਲਪਲਾਈਨ ਸ਼ੁਰੂ ਕੀਤੀ। ਕੇਂਦਰ ਸਰਕਾਰ ਨੇ ਚੱਲ ਰਹੀ ਜੰਗ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਦੀ ਸਹਾਇਤਾ ਲਈ 24 ਘੰਟੇ ਦੀ ਹੈਲਪਲਾਈਨ ਸ਼ੁਰੂ ਕੀਤੀ ਹੈ। ਦਿੱਲੀ ਵਿੱਚ 24 ਘੰਟੇ ਚੱਲਣ ਵਾਲਾ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ ਅਤੇ ਹੈਲਪਲਾਈਨ ਨੰਬਰ ਹਨ 911123012113, 911123914104, 911123017905 ਅਤੇ 1800118797। ਹਨ।
ਇਹ ਵੀ ਪੜ੍ਹੋ:Russia-Ukraine war:ਯੂਕਰੇਨ ਦੇ ਰਾਸ਼ਟਰਪਤੀ ਨੇ ਕੀਤਾ ਦਾਅਵਾ, ਰੂਸੀ ਹਮਲੇ 'ਚ 137 ਨਾਗਰਿਕਾ ਦੀ ਮੌਤ
-PTC News