ਨਵੀਂ ਦਿੱਲੀ : ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਇੰਡੀਆ ਦਾ ਅਧਿਕਾਰਤ ਟਵਿੱਟਰ ਅਕਾਊਂਟ ਹੈਕ ਕਰ ਲਿਆ ਗਿਆ। ਪਿਛਲੇ ਦੋ ਦਿਨਾਂ ਵਿੱਚ ਭਾਰਤ ਦੀਆਂ ਪ੍ਰਮੁੱਖ ਸੰਸਥਾਵਾਂ ਦੇ ਟਵਿੱਟਰ ਅਕਾਊਂਟ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਹੈਕਰ ਆਏ ਦਿਨ ਭਾਰਤ ਵਿੱਚ ਪ੍ਰਮੁੱਖ ਸ਼ਖਸੀਅਤਾਂ ਜਾਂ ਸੰਸਥਾਵਾਂ ਦੇ ਅਕਾਊਂਟਸ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਇਸ ਤੋਂ ਪਹਿਲਾਂ ਯੂਪੀ ਦੇ ਮੁੱਖ ਮੰਤਰੀ ਦਫ਼ਤਰ ਅਤੇ ਭਾਰਤੀ ਮੌਸਮ ਵਿਭਾਗ ਦੇ ਅਧਿਕਾਰਤ ਟਵਿੱਟਰ ਖਾਤੇ ਵੀ ਹੈਕ ਕੀਤੇ ਗਏ ਸਨ। ਕੁਝ ਅਣਪਛਾਤੇ ਹੈਕਰਾਂ ਨੇ ਯੂਜੀਸੀ ਇੰਡੀਆ ਦੇ ਟਵਿੱਟਰ ਅਕਾਉਂਟ ਨੂੰ ਹੈਕ ਕਰ ਲਿਆ ਤੇ ਦੁਨੀਆ ਭਰ ਵਿੱਚ ਕਈ ਅਣਜਾਣ ਲੋਕਾਂ ਨੂੰ ਟੈਗ ਕੀਤਾ। ਹੈਕਰ ਨੇ ਖਾਤੇ ਲਈ ਪ੍ਰੋਫਾਈਲ ਫੋਟੋ ਦੇ ਤੌਰ 'ਤੇ ਕਾਰਟੂਨਿਸਟ ਦੀ ਤਸਵੀਰ ਦੀ ਇਸਤੇਮਾਲ ਵੀ ਕੀਤੀ ਹੈ। ਮੌਜੂਦਾ ਸਮੇਂ ਵਿੱਚ ਯੂਜੀਸੀ ਟਵਿੱਟਰ ਹੈਂਡਲ ਦੇ ਲਗਭਗ 2,96,000 ਫਾਲੋਅਰਜ਼ ਹਨ ਅਤੇ ਇਹ ਇਸਦੀ ਅਧਿਕਾਰਤ ਵੈਬਸਾਈਟ ਨਾਲ ਵੀ ਜੁੜਿਆ ਹੋਇਆ ਹੈ। IMD ਅਤੇ UP CMO ਦੇ ਖਾਤਿਆਂ ਨਾਲ ਅਜੇ ਨਜਿੱਠਿਆ ਹੀ ਜਾ ਰਿਹਾ ਸੀ ਕਿ ਹੈਕਰਾਂ ਨੇ UGC ਦੇ ਟਵਿੱਟਰ ਖਾਤੇ ਨੂੰ ਨਿਸ਼ਾਨਾ ਬਣਾ ਲਿਆ। ਭਾਰਤ ਦੇ ਮੌਸਮ ਵਿਭਾਗ ਅਤੇ ਉੱਤਰ ਪ੍ਰਦੇਸ਼ ਦੇ ਸੀਐਮਓ ਦੇ ਟਵਿੱਟਰ ਖਾਤੇ, ਜੋ ਕਿ ਸ਼ਨਿਚਰਵਾਰ ਨੂੰ ਹੈਕ ਹੋ ਗਏ ਸਨ, ਨੂੰ ਹੁਣ ਬਹਾਲ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤੀ ਮੌਸਮ ਵਿਭਾਗ ਦਾ ਟਵਿੱਟਰ ਅਕਾਊਂਟ ਵੀ ਬੀਤੇ ਦਿਨ ਹੈਕ ਹੋ ਗਿਆ ਸੀ। ਅਕਾਊਂਟ ਕਿਸ ਨੇ ਹੈਕ ਕੀਤਾ ਇਸ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਕਾਬਿਲੇਗੌਰ ਹੈ ਕਿ ਆਈ.ਐਮ.ਡੀ ਰੋਜ਼ਾਨਾ ਮੌਸਮ ਨਾਲ ਸਬੰਧਤ ਖ਼ਬਰਾਂ ਆਪਣੇ ਅਕਾਊਂਟ ਉਤੇ ਪਾਉਂਦਾ ਹੈ। ਮੌਸਮ ਵਿਭਾਗ ਰੋਜ਼ਾਨਾ ਦੀ ਤਾਜ਼ਾ ਜਾਣਕਾਰੀ ਲੋਕਾਂ ਨਾਲ ਸਾਂਝੀ ਕਰਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਵਿੱਟਰ ਅਕਾਊਂਟ ਵੀ ਪਿਛਲੇ ਦਿਨੀਂ ਹੈਕ ਕੀਤਾ ਗਿਆ ਸੀ, ਜਿਸ ਨਾਲ ਸਰਕਾਰੀ ਖਾਤਿਆਂ ਦੀ ਸੁਰੱਖਿਆ ਵੀ ਖ਼ਤਰੇ ਵਿੱਚ ਪੈ ਗਈ ਸੀ। ਇਹ ਵੀ ਪੜ੍ਹੋ : ਰਾਜਾ ਵੜਿੰਗ ਬਣੇ ਪੰਜਾਬ ਕਾਂਗਰਸ ਦੇ ਪ੍ਰਧਾਨ, ਭਾਰਤ ਭੂਸ਼ਣ ਆਸ਼ੂ ਕਾਰਜਕਾਰੀ ਪ੍ਰਧਾਨ ਲਾਏ