ਜੰਮੂ ਕਸ਼ਮੀਰ: ਮੁਕਾਬਲੇ 'ਚ ਦੋ ਅੱਤਵਾਦੀ ਢੇਰ, 4 ਸੁਰੱਖਿਆ ਬਲਾਂ ਦੇ ਜਵਾਨਾਂ ਸਮੇਤ ਇਕ ਨਾਗਰਿਕ ਜ਼ਖ਼ਮੀ

By  Riya Bawa April 21st 2022 03:07 PM

ਜੰਮੂ-ਕਸ਼ਮੀਰ: ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਇਕ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ ਲਸ਼ਕਰ ਦੇ ਚੋਟੀ ਦੇ ਕਮਾਂਡਰ ਅਤੇ ਸਭ ਤੋਂ ਲੰਬੇ ਸਮੇਂ ਤੱਕ ਜ਼ਿੰਦਾ ਰਹੇ ਅੱਤਵਾਦੀ ਨੂੰ ਮਾਰ ਦਿੱਤਾ ਹੈ। ਜੰਮੂ-ਕਸ਼ਮੀਰ ਪੁਲਿਸ ਨੇ ਮਾਰੇ ਗਏ ਅੱਤਵਾਦੀ ਕਮਾਂਡਰ ਦੀ ਪਛਾਣ ਮੁਹੰਮਦ ਯੂਸਫ ਕਾਂਤਰੋ ਵਜੋਂ ਕੀਤੀ ਹੈ, ਜੋ ਪਿਛਲੇ 12 ਸਾਲਾਂ ਤੋਂ ਸਰਗਰਮ ਹੈ। ਇਸ ਤੋਂ ਇਲਾਵਾ ਇੱਕ ਹੋਰ ਅੱਤਵਾਦੀ ਮਾਰਿਆ ਗਿਆ ਹੈ। ਅਜੇ ਵੀ 2-3 ਹੋਰ ਅੱਤਵਾਦੀਆਂ ਦੇ ਮੁੱਠਭੇੜ 'ਚ ਫਸੇ ਹੋਣ ਦਾ ਖਦਸ਼ਾ ਹੈ। ਜੰਮੂ ਕਸ਼ਮੀਰ: ਮੁੱਠਭੇੜ 'ਚ ਦੋ ਅੱਤਵਾਦੀ ਢੇਰ, 4 ਸੁਰੱਖਿਆ ਬਲਾਂ ਦੇ ਜਵਾਨਾਂ ਸਮੇਤ ਇਕ ਨਾਗਰਿਕ ਜ਼ਖ਼ਮੀ ਕਸ਼ਮੀਰ ਦੇ ਆਈਜੀਪੀ ਵਿਜੇ ਕੁਮਾਰ ਨੇ ਟਵੀਟ ਕੀਤਾ, ''ਬਾਰਾਮੂਲਾ ਮੁਕਾਬਲੇ 'ਚ ਲਸ਼ਕਰ-ਏ-ਤੋਇਬਾ (ਅੱਤਵਾਦੀ) ਦਾ ਚੋਟੀ ਦਾ ਕਮਾਂਡਰ ਯੂਸਫ ਕਾਂਤਰੂ ਮਾਰਿਆ ਗਿਆ। ਉਹ ਹਾਲ ਹੀ ਵਿੱਚ ਬਡਗਾਮ ਜ਼ਿਲ੍ਹੇ ਵਿੱਚ ਜੇਕੇਪੀ ਦੇ ਇੱਕ ਐਸਪੀਓ ਅਤੇ ਉਸਦੇ ਭਰਾ, ਇੱਕ ਸਿਪਾਹੀ ਅਤੇ ਇੱਕ ਨਾਗਰਿਕ ਦੀ ਹੱਤਿਆ ਸਮੇਤ ਆਮ ਨਾਗਰਿਕਾਂ ਅਤੇ ਐਸਐਫ ਕਰਮਚਾਰੀਆਂ ਦੀਆਂ ਕਈ ਹੱਤਿਆਵਾਂ ਵਿੱਚ ਸ਼ਾਮਲ ਸੀ। ਉਸਨੇ ਕਿਹਾ ਕਿ ਇਹ "ਸਾਡੇ ਲਈ ਇੱਕ ਵੱਡੀ ਸਫਲਤਾ" ਹੈ। Two Pakistani terrorists killed in encounter ਆਈਜੀਪੀ ਕਸ਼ਮੀਰ ਵਿਜੇ ਕੁਮਾਰ ਨੇ ਕਿਹਾ ਕਿ ਕਾਂਤਰੋ 2000 ਤੋਂ ਬਗਾਵਤ ਨਾਲ ਜੁੜਿਆ ਹੋਇਆ ਸੀ ਅਤੇ ਦੋ ਦਹਾਕਿਆਂ ਤੋਂ ਵੱਧ ਸਮੇਂ ਵਿੱਚ ਦੋ ਵਾਰ ਰੀਸਾਈਕਲ ਕੀਤਾ ਗਿਆ ਸੀ। ਉਹ 2017 ਤੋਂ ਸਰਗਰਮ ਸੀ। ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਦੇ ਮਾਲਵਾਹ ਇਲਾਕੇ 'ਚ ਇਹ ਮੁਕਾਬਲਾ ਪੁਲਸ ਅਤੇ ਫੌਜ ਦੀ ਸਾਂਝੀ ਟੀਮ ਵੱਲੋਂ ਅੱਤਵਾਦੀਆਂ ਦੀ ਮੌਜੂਦਗੀ ਨੂੰ ਲੈ ਕੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਹੋਇਆ। ਇਹ ਵੀ ਪੜ੍ਹੋ: ਪ੍ਰਤਾਪ ਸਿੰਘ ਬਾਜਵਾ ਨੇ 'ਆਪ' ਸਰਕਾਰ 'ਤੇ ਸਾਧੇ ਨਿਸ਼ਾਨੇ ਪੁਲਿਸ ਨੇ ਦੱਸਿਆ ਕਿ ਮੁੱਠਭੇੜ ਦੇ ਸ਼ੁਰੂਆਤੀ ਪੜਾਅ ਵਿੱਚ ਤਿੰਨ ਸੈਨਿਕ ਅਤੇ ਇੱਕ ਨਾਗਰਿਕ ਜ਼ਖਮੀ ਹੋ ਗਏ। "ਸ਼ੁਰੂਆਤੀ ਗੋਲੀਬਾਰੀ ਵਿੱਚ 4 ਸੈਨਿਕਾਂ ਅਤੇ ਇੱਕ ਨਾਗਰਿਕ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਆਪ੍ਰੇਸ਼ਨ ਜਾਰੀ ਹੈ। Two Pakistani terrorists killed in encounter ਗੌਰਤਲਬ ਹੈ ਕਿ ਇਸ ਤੋਂ ਪਹਿਲਾਂ 6 ਅਪ੍ਰੈਲ ਨੂੰ ਅਵੰਤੀਪੋਰਾ ਦੇ ਤਰਾਲ ਇਲਾਕੇ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ 2 ਅੱਤਵਾਦੀ ਮਾਰੇ ਗਏ ਸਨ। ਜੰਮੂ-ਕਸ਼ਮੀਰ ਪੁਲਿਸ ਮੁਤਾਬਕ ਅੰਸਾਰ ਗਜ਼ਵਤ-ਉਲ-ਹਿੰਦ ਦੇ ਅੱਤਵਾਦੀ ਸਫ਼ਤ ਮੁਜ਼ੱਫ਼ਰ ਸੋਫੀ ਉਰਫ਼ ਮੁਆਵੀਆ ਅਤੇ ਲਸ਼ਕਰ ਦੇ ਅੱਤਵਾਦੀ ਉਮਰ ਤੇਲੀ ਉਰਫ਼ ਤਲਹਾ ਤਰਾਲ ਮੁਕਾਬਲੇ 'ਚ ਮਾਰੇ ਗਏ। ਇਹ ਦੋਵੇਂ ਅੱਤਵਾਦੀ ਸ਼੍ਰੀਨਗਰ 'ਚ ਕਈ ਵਾਰਦਾਤਾਂ ਨੂੰ ਅੰਜਾਮ ਦੇਣ 'ਚ ਸ਼ਾਮਲ ਸਨ। ਹਾਲ ਹੀ ਵਿੱਚ ਖਾਨਮੋਹ ਸ੍ਰੀਨਗਰ ਵਿੱਚ ਸਰਪੰਚ (ਸਮੀਰ ਅਹਿਮਦ) ਦੇ ਕਤਲ ਵਿੱਚ ਵੀ ਇਹ ਦੋਵੇਂ ਸ਼ਾਮਲ ਸਨ। -PTC News

Related Post