ਬਾਈਕ ਸਵਾਰ ਦੋ ਨਕਾਬਪੋਸ਼ਾਂ ਨੇ ਆਈਲੈਟਸ ਸੈਂਟਰ 'ਤੇ ਅੰਨ੍ਹੇਵਾਹ ਚਲਾਈਆਂ ਗੋਲੀਆਂ, ਦਹਿਸ਼ਤ 'ਚ ਬੱਚੇ ਤੇ ਸਟਾਫ

By  Jasmeet Singh July 13th 2022 02:00 PM

ਕੁਰੂਕਸ਼ੇਤਰ, 13 ਜੁਲਾਈ: ਬਾਈਕ ਸਵਾਰ ਦੋ ਨਕਾਬਪੋਸ਼ ਵਿਅਕਤੀਆਂ ਨੇ ਮੰਗਲਵਾਰ ਦੁਪਹਿਰ 12.30 ਵਜੇ ਹਰਿਆਣਾ ਦੇ ਕੁਰੂਕਸ਼ੇਤਰ ਦੇ ਲਾਡਵਾ ਵਿਖੇ ਚੈਤੰਨਿਆ ਕਰੀਅਰ ਕੰਸਲਟੈਂਟ ਆਈਲੈਟਸ ਸੈਂਟਰ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ। ਇਸ ਕਾਰਨ ਸੈਂਟਰ ਦੇ ਬਾਹਰ ਲੱਗੇ ਸ਼ੀਸ਼ੇ ਚਕਨਾਚੂਰ ਹੋ ਗਏ। ਜਿਸ ਦੌਰਾਨ ਵਿਦਿਆਰਥੀ ਅਤੇ ਸਟਾਫ ਦਹਿਸ਼ਤ ਵਿੱਚ ਆ ਗਿਆ। ਇਹ ਵੀ ਪੜ੍ਹੋ: ਪਨਬੱਸ/ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਮੁਲਾਜ਼ਮਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ, ਸਾਰੇ ਬੱਸ ਅੱਡੇ ਬੰਦ ਗਨੀਮਤ ਰਹੀ ਕਿ ਕੇਂਦਰ ਦਾ ਕੋਈ ਵੀ ਕਰਮਚਾਰੀ ਜਾਂ ਵਿਦਿਆਰਥੀ ਜ਼ਖਮੀ ਨਹੀਂ ਹੋਇਆ। ਦੱਸਿਆ ਜਾ ਰਿਹਾ ਕਿ ਘਟਨਾ ਸਮੇਂ ਕੇਂਦਰ ਵਿੱਚ ਵਿਦਿਆਰਥੀਆਂ ਸਮੇਤ ਕਰੀਬ 200 ਤੋਂ ਵੱਧ ਲੋਕ ਮੌਜੂਦ ਸਨ। ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ਤੋਂ ਪਹੁੰਚ ਗਈ ਜਿਸਨੇ 10 ਤੋਂ ਵੱਧ ਕਾਰਤੂਸ ਬਰਾਮਦ ਕੀਤੇ। ਇਹ ਘਟਨਾ ਸੈਂਟਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਰਿਕਾਰਡ ਹੋ ਗਈ।ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੈਂਟਰ ਦੇ ਸੰਚਾਲਕ ਰਾਜੀਵ ਸ਼ਰਮਾ ਨੇ ਦੱਸਿਆ ਕਿ ਉਹ ਪਿਛਲੇ ਕਰੀਬ 20 ਸਾਲਾਂ ਤੋਂ ਲਾਡਵਾ ਵਿੱਚ ਆਈਲੈਟਸ ਸੈਂਟਰ ਚਲਾ ਰਹੇ ਹਨ। ਉਨ੍ਹੇ ਦੱਸਿਆ ਕਿ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਅਚਾਨਕ ਹੋਈ ਗੋਲੀਬਾਰੀ ਕਾਰਨ ਉਹ ਖੁਦ ਹੈਰਾਨ ਹੈ। ਉੱਥੇ ਹੀ ਸੈਂਟਰ ਦੇ ਮੈਨੇਜਰ ਸੁਨੀਲ ਕੰਬੋਜ ਨੇ ਜਾਣਕਾਰੀ ਦਿੱਤੀ ਕਿ ਕਾਲੇ ਰੰਗ ਦੀ ਸਪਲੈਂਡਰ ਬਾਈਕ ’ਤੇ ਦੋ ਨੌਜਵਾਨ ਆਏ ਸਨ। ਉਨ੍ਹਾਂ ਮੂੰਹ ਦੁਆਲੇ ਕੱਪੜੇ ਲਪੇਟੇ ਹੋਏ ਸਨ। ਜਿਵੇਂ ਹੀ ਉਹ ਸੈਂਟਰ ਤੋਂ ਬਾਹਰ ਆਏ ਤਾਂ ਦੋਵਾਂ ਨੌਜਵਾਨਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਦੋਵੇਂ ਨੌਜਵਾਨ ਫਰਾਰ ਹੋ ਗਏ। ਇਹ ਵੀ ਪੜ੍ਹੋ: ਸਿਹਤ ਮੰਤਰੀ ਅੱਗੇ ਸਫ਼ਾਈ ਮੁਲਾਜ਼ਮਾਂ ਨੇ ਸਮੱਸਿਆਵਾਂ ਦੀ ਲਗਾਈ ਝੜੀ ਘਟਨਾ ਤੋਂ ਬਾਅਦ ਲਾਡਵਾ ਦੇ ਏਐਸਪੀ ਕਰਨ ਗੋਇਲ ਨੇ ਵੀ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਮੌਕੇ ਦਾ ਜਾਇਜ਼ਾ ਲਿਆ। ਇਸ ਦੇ ਬਾਵਜੂਦ ਦੇਰ ਸ਼ਾਮ ਤੱਕ ਕੇਂਦਰ 'ਤੇ ਗੋਲੀਬਾਰੀ ਦਾ ਕੋਈ ਠੋਸ ਕਾਰਨ ਸਾਹਮਣੇ ਨਹੀਂ ਆਇਆ। ਪੁਲਿਸ ਨੇ ਸੈਂਟਰ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਤਾਂ ਬਾਹਰ ਲੱਗਿਆ ਸੀਸੀਟੀਵੀ ਕੈਮਰਾ ਬੰਦ ਸੀ ਹਾਲਾਂਕਿ ਇਹ ਸਾਰੀ ਘਟਨਾ ਅੰਦਰ ਲੱਗੇ ਕੈਮਰੇ ਵਿੱਚ ਰਿਕਾਰਡ ਹੋ ਗਈ। -PTC News

Related Post