ਭਾਰਤੀ ਮੂਲ ਦੇ ਦੋ ਪੱਤਰਕਾਰਾਂ ਨੇ ਜਿੱਤਿਆ ਅਮਰੀਕਾ ਦਾ ਵੱਕਾਰੀ ਐਵਾਰਡ

By  Jagroop Kaur June 13th 2021 05:53 PM

ਭਾਰਤੀ ਮੂਲ ਦੇ ਦੋ ਪੱਤਰਕਾਰਾਂ ਨੇ ਅਮਰੀਕਾ ਦਾ ਵੱਕਾਰੀ ਐਵਾਰਡ ਜਿੱਤਿਆ ਹੈ। ਇਸ ਲਈ ਇਸ ਦੇਸ਼ ਦੇ ਸਮੂਹ ਪ੍ਰਵਾਸੀ ਭਾਰਤੀ ਡਾਢੇ ਖ਼ੁਸ਼ ਹਨ। ‘ਬਜ਼ਫ਼ੀਡ ਨਿਊਜ਼’ ਦੇ ਮੇਘਾ ਰਾਜਗੋਪਾਲਨ ਨੇ ਕੌਮਾਂਤਰੀ ਰਿਪੋਰਟਿੰਗ ਲਈ ਪੁਲਿਟਜ਼ਰ ਪੁਰਸਕਾਰ ਜਿੱਤਿਆ ਹੈ। ਉਨ੍ਹਾਂ ਨੇ ਇੱਕ ਲਾਇਸੈਂਸਸ਼ੁਦਾ ਆਰਕੀਟੈਕਟ ਅਲੀਸਨ ਕਿਲਿੰਗ ਤੇ ਇੱਕ ਪ੍ਰੋਗਰਾਮਰ ਕ੍ਰਿਸਟੋ ਬੁਸ਼ੇਕ ਦੀ ਮਦਦ ਨਾਲ ਚੀਨ ਦੇ ਜ਼ਿਨਜਿਆਂਗ ਸੂਬੇ ਵਿੱਚ ਊਈਗਰ ਮੁਸਲਮਾਨਾਂ ਨੂੰ ਨਜ਼ਰਬੰਦ ਰੱਖਣ ਦਾ ਮਾਮਲਾ ਪੂਰੀ ਦੁਨੀਆ ਸਾਹਮਣੇ ਲਿਆਂਦਾ ਸੀ। ਸਾਲ 2014 ’ ਚ ਸਥਾਪਤ ਹੋਏ ਡਿਜੀਟਲ ਨਿਊਜ਼ ਪ੍ਰਕਾਸ਼ਨ ‘ਬਜ਼ਫ਼ੀਡ’ ਦਾ ਇਹ ਪਹਿਲਾ ਪੁਲਿਟਜ਼ਰ ਪੁਰਸਕਾਰ ਹੈ।megha pulitzer1 Read More : ਪਾਕਿਸਤਾਨੀ ਸ਼ਰਨਾਰਥੀਆਂ ਨੂੰ ਵੀ ਲਾਈ ਜਾਵੇਗੀ ‘ਕੋਰੋਨਾ ਵੈਕਸੀਨ’ ਇੰਝ ਹੀ ‘ਟੈਂਪਾ ਬੇਅ ਟਾਈਮਜ਼’ ਦੇ ਨੀਲ ਬੇਦੀ ਨੇ ਕੈਥਲੀਨ ਮੈਕਗ੍ਰੋਰੀ ਦੀ ਮਦਦ ਨਾਲ ਸਥਾਨਕ ਪੱਧਰ ਦੀ ਰਿਪੋਰਟਿੰਗ ਲਈ ਪੁਲਿਤਜ਼ਰ ਪੁਰਸਕਾਰ ਜਿੱਤਿਆ ਹੈ। ਉਨ੍ਹਾਂ ਪੂਰੀ ਜਾਂਚ ਤੋਂ ਬਾਅਦ ਖ਼ਬਰਾਂ ਦੀ ਇੱਕ ਪੂਰੀ ਲੜੀ ਪ੍ਰਕਾਸ਼ਿਤ ਕੀਤੀ ਸੀ; ਜਿਸ ਵਿੱਚ ਦੱਸਿਆ ਗਿਆ ਸੀ ਕਿ ਫ਼ਲੋਰਿਡਾ ਕਾਊਂਟੀ ਦੀ ਪੁਲਿਸ ਨੇ ਕਿਵੇਂ ਸੰਭਾਵੀ ਅਪਰਾਧੀਆਂ ਦੀ ਸ਼ਨਾਖ਼ਤ ਕਰਨ ਲਈ ਕੰਪਿਊਟਰ ਮਾੱਡਲਿੰਗ ਦੀ ਵਰਤੋਂ ਕੀਤੀ ਸੀ। ਉਨ੍ਹਾਂ ਦੀਆਂ ਰਿਪੋਰਟਾਂ ਵਿੱਚ ਇਹ ਦੱਸਿਆ ਗਿਆ ਸੀ ਕਿ ਜਿਹੜੇ ਕੁਝ ਬੱਚੇ ਅਪਰਾਧਕ ਗਤੀਵਿਧੀਆਂ ’ਚ ਸ਼ਾਮਲ ਰਹੇ ਸਨ, ਉਹ ਸਕੂਲਾਂ ਵਿੱਚ ਪੜ੍ਹਨ ’ਚ ਕੋਈ ਬਹੁਤੇ ਵਧੀਆ ਨਹੀਂ ਸਨ ਜਾਂ ਉਨ੍ਹਾਂ ਨਾਲ ਉਨ੍ਹਾਂ ਦੇ ਘਰਾਂ ਵਿੱਚ ਹੀ ਦੁਰਵਿਹਾਰ ਹੁੰਦਾ ਰਿਹਾ ਸੀ। Read More: ਕੋਰੋਨਾ ਨੇ ਉਜਾੜੀਆਂ ਮਸ਼ਹੂਰ ਯੂਟਿਊਬਰ ਦੀਆਂ ਖੁਸ਼ੀਆਂ,ਇਕ ਮਹੀਨੇ ‘ਚ ਮਿਲਿਆ ਦੁਹਰਾ ਗ਼ਮ

ਇਕ ਨਿਜੀ ਅਖਬਾਰ ਵੱਲੋਂ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਅਮਰੀਕਾ ਦਾ ਵੱਕਾਰੀ ਪੁਲਿਟਜ਼ਰ ਪੁਰਸਕਾਰ ਜਿੱਤਣ ਵਾਲੇ ਮੇਘਾ ਰਾਜਗੋਪਾਲਨ ਨੇ ਕਿਹਾ ਕਿ ਉਹ ਆਪਣੀ ਟੀਮ ਤੇ ਹੋਰ ਬਹੁਤੀ ਸਹਿਯੋਗੀ ਸੱਜਣਾਂ ਦੇ ਧੰਨਵਾਦੀ ਹਨ। ਮੇਘਾ ਰਾਜਗੋਪਾਲਨ ਚੀਨ ਦੇ ਅਜਿਹੇ ਕੈਂਪਾਂ ਵਿੱਚ ਜਾਣ ਵਾਲੇ ਪਹਿਲੇ ਰਿਪੋਰਟਰ ਸਨ। ਤਦ ਚੀਨ ਦੀ ਸਰਕਾਰ ਅਜਿਹੇ ਦੋਸ਼ਾਂ ਤੋਂ ਸਾਫ਼ ਇਨਕਾਰ ਕਰ ਰਹੀ ਸੀ ਕਿ ਉਸ ਨੇ ਊਈਗਰ ਮੁਸਲਮਾਨਾਂ ਨੂੰ ਨਜ਼ਰਬੰਦ ਕਰ ਕੇ ਰੱਖਿਆ ਹੋਇਆ ਹੈ। ਮੇਘਾ ਰਾਜਗੋਪਾਲਨ ਨੇ ਤਦ ਚੀਨ ਸਰਕਾਰ ਦਾ ਭਾਂਡਾ ਚੁਰਾਹੇ ਭੰਨ ਦਿੱਤਾ ਸੀ। ਉਸ ਤੋਂ ਪਹਿਲਾਂ ਮੇਘਾ ਨੂੰ ਚੀਨ ਸਰਕਾਰ ਨੇ ਡੀਪੋਰਟ ਕਰ ਦਿੱਤਾ ਸੀ ਤੇ ਮੁੜ ਕਦੇ ਵੀ ਚੀਨੀ ਵੀਜ਼ਾ ਮਨਜ਼ੂਰ ਨਹੀਂ ਕੀਤਾ।Two Indian American Journalists Win Pulitzer Prizes for International and  Local Reporting | Global Indian | indiawest.comਉੱਧਰ ਨੀਲ ਬੇਦੀ ਨੇ ਵੀ ਅਮਰੀਕਾ ਦਾ ਵੱਕਾਰੀ ਪੁਰਸਕਾਰ ਜਿੱਤਣ ’ਤੇ ਖ਼ੁਸ਼ੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ‘ਟੈਂਪਾ ਬੇਅ ਟਾਈਮਜ਼’ ਦੀ ਟੀਮ ਉੱਤੇ ਮਾਣ ਹੈ। ਨੀਲ ਬੇਦੀ ਦਾ ਜਨਮ ਨਿਊ ਜਰਸੀ ’ਚ ਹੋਇਆ ਸੀ। ਉਨ੍ਹਾਂ ਦੇ ਪਿਤਾ 1990ਵਿਆਂ ਦੌਰਾਨ ਨਵੀਂ ਦਿੱਲੀ ਤੋਂ ਅਮਰੀਕਾ ਆ ਕੇ ਵੱਸ ਗਏ ਸਨ

Related Post