ਨਾਭਾ 'ਚ ਕਰੰਟ ਲੱਗਣ ਕਾਰਨ ਦੋ ਕਿਸਾਨਾ ਭਰਾਵਾਂ ਦੀ ਹੋਈ ਮੌਤ

By  Pardeep Singh February 7th 2022 08:43 PM -- Updated: February 7th 2022 08:48 PM

ਪਟਿਆਲਾ: ਨਾਭਾ ਦੇ ਪਿੰਡ ਲੁਬਾਣਾ ਟੇਕੂ ਵਿਖੇ ਕਰੰਟ ਲੱਗਣ ਕਾਰਨ ਦੋ ਕਿਸਾਨਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਦੋਵੇਂ ਕਿਸਾਨ ਖੇਤ ਵਿੱਚ ਖਾਦ ਪਾ ਰਹੇ ਸਨ। ਮਿਲੀ ਜਾਣਕਾਰੀ ਮੁਤਾਬਿਕ ਬਿਜਲੀ ਦੀ ਤਾਰ ਟੁੱਟਣ ਕਾਰਨ ਕਰੰਟ ਲੱਗਿਆ ਸੀ। ਕਰੰਟ ਲੱਗਣ ਨਾਲ ਮਰਨ ਵਾਲੇ ਕਿਸਾਨਾ ਦੀ ਪਛਾਣ ਹਰਬੀਰ ਸਿੰਘ ਅਤੇ ਜਸਬੀਰ ਸਿੰਘ ਵਜੋਂ ਹੋਈ ਹੈ। ਦੋ ਕਿਸਾਨ ਭਰਾਵਾਂ ਦੀ ਮੌਤ ਹੋਣ ਕਾਰਨ ਇਲਾਕੇ ਵਿੱਚ ਸੋਗ ਹੈ। ਉਧਰ ਪਰਿਵਾਰਿਕ ਮੈਂਬਰਾਂ ਨੇ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਪਰਿਵਾਰ ਨੇ ਕਿਹਾ ਹੈ ਕਿ ਬਿਜਲੀ ਤਾਰ ਟੁੱਟਣ ਕਾਰਨ ਹੀ ਕਰੰਟ ਲੱਗਣ ਨਾਲ ਮੌਤ ਹੋਈ ਹੈ। ਪਰਿਵਾਰ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਇਹ ਵੀ ਪੜ੍ਹੋ:ਪਟਿਆਲਾ ਦਿਹਾਤੀ ਤੋਂ 'ਆਪ' ਉਮੀਦਵਾਰ ਨੂੰ ਲੋਕਾਂ ਨੇ ਬਣਾਇਆ ਬੰਦੀ -PTC News

Related Post