ਸ਼ਰਬਤ ਸਮਝ ਕੇ ਗਲਤੀ ਨਾਲ ਜ਼ਹਿਰੀਲੀ ਦਵਾਈ ਪੀਣ ਨਾਲ 2 ਬੱਚਿਆਂ ਦੀ ਹੋਈ ਮੌਤ

By  Riya Bawa March 30th 2022 04:35 PM -- Updated: March 30th 2022 04:52 PM

ਤਰਨਤਾਰਨ: ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਵਿਚ ਬੇਹੱਦ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਘਰ ਵਿਚ ਪਈ ਰਾਉਂਡਅਪ ਜ਼ਹਿਰੀਲੀ ਦਵਾਈ ਨੂੰ ਬੱਚਿਆਂ ਨੇ ਸ਼ਰਬਤ ਸਮਝ ਕੇ ਪੀ ਲਿਆ ਜਿਸ ਕਰਕੇ 2 ਬੱਚਿਆਂ ਦੀ ਮੌਤ ਹੋ ਗਈ। ਇਹ ਘਟਨਾ ਜ਼ਿਲ੍ਹਾ ਤਰਨਤਾਰਨ ਦੇ ਦੇ ਭਿੱਖੀਵਿੰਡ ਨਜ਼ਦੀਕ ਪੈਂਦੇ ਪਿੰਡ ਤਤਲੇ ਦੀ ਜਿਥੇ ਜ਼ਹਿਰੀਲੀ ਦਵਾਈ ਪਿੰਨ ਨਾਲ ਭੈਣ ਤੇ ਭਰਾ ਦੀ ਮੌਤ ਹੋ ਗਈ।  ਗਲਤੀ ਨਾਲ ਜ਼ਹਿਰੀਲੀ ਦਵਾਈ ਪੀਣ ਨਾਲ 2 ਬੱਚਿਆਂ ਦੀ ਹੋਈ ਮੌਤ ਇਸ ਬਾਰੇ ਮ੍ਰਿਤਕ ਬੱਚਿਆਂ ਦੇ ਪਿਤਾ ਬਾਗ਼ੀਚਾ ਸਿੰਘ ਨੇ ਦੱਸਿਆ ਕਿ 14 ਮਾਰਚ ਨੂੰ ਇਹ ਬੱਚੇ ਸਕੂਲ ਤੋਂ ਵਾਪਿਸ ਘਰ ਆਏ ਸਨ ਅਤੇ ਇਨ੍ਹਾਂ ਨੂੰ ਭੁੱਖ ਲੱਗੀ ਹੋਣ ਕਰਕੇ ਇਨ੍ਹਾਂ ਦੀ ਮਾਂ ਬਜ਼ਾਰੋ ਖਾਣ ਲਈ ਚੀਜ਼ ਲੈਣ ਗਈ ਤਾਂ ਉਸ ਪਿੱਛੋਂ ਬੱਚਿਆਂ ਨੇ ਘਰ ਵਿਚ ਪਈ ਜ਼ਹਿਰੀਲੀ ਦਵਾ ਨੂੰ ਸ਼ਰਬਤ ਸਮਝ ਕੇ ਪੀ ਲਿਆ ਜਿਸ ਕਾਰਣ ਉਨ੍ਹਾਂ ਦੀ ਹਾਲਤ ਵਿਗੜ ਗਈ।  ਗਲਤੀ ਨਾਲ ਜ਼ਹਿਰੀਲੀ ਦਵਾਈ ਪੀਣ ਨਾਲ 2 ਬੱਚਿਆਂ ਦੀ ਹੋਈ ਮੌਤ ਇਸ ਤੋਂ ਬਾਅਦ ਉਨ੍ਹਾਂ ਨੂੰ ਤਰੁੰਤ ਭਿੱਖੀਵਿੰਡ ਹਸਪਤਾਲ ਲਿਜਾਇਆ ਗਿਆ ਜਿੱਥੇ ਦਵਾਈ ਤਾਂ ਡਾਕਟਰਾਂ ਨੇ ਬਾਹਰ ਕੱਢ ਦਿੱਤੀ ਪਰ ਦਵਾਈ ਦਾ ਅਸਰ ਜ਼ਿਆਦਾ ਹੋਣ ਕਰਕੇ ਉਨ੍ਹਾਂ ਨੂੰ ਕੇਡੀ ਹਸਪਤਾਲ, ਫਿਰ ਗੁਰੂ ਰਾਮਦਾਸ ਹਸਪਤਾਲ ਲਿਜਾਇਆ ਗਿਆ ਜਿੱਥੇ ਲੜਕੇ ਜਗਰੂਪ ਸਿੰਘ ਜਿਸਦੀ ਉਮਰ ਸਾਢੇ 6 ਸਾਲ ਸੀ ਉਸਨੇ 20 ਮਾਰਚ ਨੂੰ ਦਮ ਤੋੜ ਦਿੱਤਾ।  ਗਲਤੀ ਨਾਲ ਜ਼ਹਿਰੀਲੀ ਦਵਾਈ ਪੀਣ ਨਾਲ 2 ਬੱਚਿਆਂ ਦੀ ਹੋਈ ਮੌਤ ਇਹ ਵੀ ਪੜ੍ਹੋ : ਮੰਤਰੀ ਜਿੰਪਾ ਦੇ ਭਰੋਸੇ ਪਿੱਛੋਂ ਰੈਵੇਨਿਊ ਸਟਾਫ ਨੇ ਹੜਤਾਲ ਰੱਦ ਕਰਨ ਦਾ ਲਿਆ ਫ਼ੈਸਲਾ ਪਰ ਲੜਕੀ ਨੂੰ ਸੀਰੀਅਸ ਹਾਲਤ ਵਿਚ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਲਿਜਾਇਆ ਗਿਆ ਜਿੱਥੇ ਬੀਤੀ ਰਾਤ ਲੜਕੀ ਮੰਨਤਪ੍ਰੀਤ ਕੌਰ ਉਮਰ 9 ਨੇ ਵੀ ਦਮ ਤੋੜ ਦਿੱਤਾ ਜਿਸਦਾ ਅੱਜ ਸਸਕਾਰ ਕੀਤਾ ਗਿਆ। ਬਗੀਚਾ ਸਿੰਘ ਨੇ ਦੱਸਿਆ ਕਿ ਬੱਚਿਆਂ ਦੇ ਸਦਮੇ ਨੂੰ ਨਾ ਸਹਾਰਦੇ ਹੋਏ ਬੱਚਿਆਂ ਦੀ ਮਾਂ ਲਖਵਿੰਦਰ ਕੌਰ ਨੇ ਜ਼ਹਿਰੀਲੀ ਦਵਾਈ ਪੀ ਜੋ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿਚ ਜ਼ਿੰਦਗੀ ਮੌਤ ਨਾਲ ਸੰਘਰਸ਼ ਕਰ ਰਹੀ ਹੈ। ਪਿੰਡ ਵਾਸੀ ਰਣਜੀਤ ਸਿੰਘ ਨੇ ਕਿਹਾ ਕਿ ਪਰਿਵਾਰ ਨਾਲ ਬਹੁਤ ਮਾੜੀ ਹੋਈ ਦੋ ਬੱਚੇ ਸਨ ਦੋਵਾਂ ਦੀ ਮੌਤ ਹੋ ਚੁੱਕੀ ਹੈ ਉਨ੍ਹਾਂ ਸਰਕਾਰ ਕੋਲੋਂ ਪਰਿਵਾਰ ਦੀ ਮਾਲੀ ਸਹਾਇਤਾ ਕੀਤੇ ਜਾਣ ਦੀ ਮੰਗ ਕੀਤੀ। -PTC News

Related Post