ਜੀਐਸਟੀ ਚੋਰੀ ਦਾ ਖ਼ਦਸ਼ਾ: ਦੂਜੇ ਸੂਬਿਆਂ ਤੋਂ ਮਾਲ ਲੈ ਕੇ ਆਉਣ ਵਾਲੀਆਂ ਦੋ ਬੱਸਾਂ ਜ਼ਬਤ

By  Ravinder Singh September 30th 2022 10:16 AM -- Updated: September 30th 2022 10:29 AM

ਬਠਿੰਡਾ : ਅੱਜ ਦਿਨ ਚੜ੍ਹਦੇ ਹੀ ਮੋਬਾਈਲ ਵਿੰਗ ਵੱਲੋਂ ਬਠਿੰਡਾ ਦੇ ਬੱਸ ਸਟੈਂਡ ਨੇੜੇ ਰਾਤ ਸਮੇਂ ਚੱਲਣ ਵਾਲੀਆਂ ਬੱਸਾਂ ਉਤੇ ਵੱਡੀ ਕਾਰਵਾਈ ਕਰਦੇ ਹੋਏ ਦੋ ਬੱਸਾਂ ਜ਼ਬਤ ਕਰ ਲਈਆਂ ਹਨ ਤੇ ਇਨ੍ਹਾਂ ਬੱਸਾਂ 'ਚ ਆਏ ਮਾਲ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ। ਦੂਜੇ ਸੂਬਿਆਂ ਤੋਂ ਮਾਲ ਲੈ ਕੇ ਆਉਣ ਵਾਲੀਆਂ ਦੋ ਬੱਸਾਂ ਜ਼ਬਤਬੱਸ ਚਾਲਕਾਂ ਵੱਲੋਂ ਸੜਕ ਉਤੇ ਹੀ ਉਤਾਰੇ ਗਏ ਮਾਲ ਨੂੰ ਜਿਥੇ ਮਾਲ ਵਿੰਗ ਦੇ ਅਧਿਕਾਰੀਆਂ ਵੱਲੋਂ ਕੋਲ ਕੋਲ ਚੈੱਕ ਕੀਤਾ ਗਿਆ ਉਥੇ ਹੀ ਮੋਬਾਈਲ ਵਿੰਗ ਦੇ ਇੰਚਾਰਜ ਈਟੀਓ ਭੁਪਿੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦੋ ਬੱਸਾਂ ਜ਼ਬਤ ਕਰ ਲਈਆਂ ਗਈਆਂ ਹਨ, ਜਿਨ੍ਹਾਂ 'ਚ ਵੱਡੀ ਗਿਣਤੀ ਵਿਚ ਦੂਜੇ ਸੂਬਿਆਂ ਤੋਂ ਵੱਖ-ਵੱਖ ਤਰ੍ਹਾਂ ਦਾ ਮਾਲ ਲਿਆਂਦਾ ਗਿਆ ਸੀ। ਇਹ ਵੀ ਪੜ੍ਹੋ :ਜੰਮੂ-ਕਸ਼ਮੀਰ: ਬਾਰਾਮੂਲਾ ਤੇ ਸ਼ੋਪੀਆਂ ਇਲਾਕਿਆਂ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਜਾਰੀ ਉਨ੍ਹਾਂ ਕਿਹਾ ਕਿ ਇਸ ਮਾਲ ਦੀ ਜਾਂਚ ਕੀਤੀ ਜਾ ਰਹੀ ਹੈ। ਜੇ ਜੀਐਸਟੀ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਫਰਜ਼ੀ ਬਿੱਲ ਜਾ ਪੈਕਿੰਗ ਵਿਚ ਕਿਸੇ ਹੋਰ ਤਰ੍ਹਾਂ ਦਾ ਸਾਮਾਨ ਪਾਇਆ ਗਿਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਤੇ ਮਾਲ ਮੰਗਵਾਉਣ ਵਾਲੀਆਂ ਫਰਮਾਂ ਦੀ ਵੀ ਜਾਂਚ ਕੀਤੀ ਜਾਵੇਗੀ। ਜੇ ਛੇ ਫਰਮਾਂ ਬਾਕਸ ਪਾਈਆਂ ਜਾਂਦੀਆਂ ਹਨ ਤਾਂ ਇਨ੍ਹਾਂ ਖ਼ਿਲਾਫ਼ ਵੀ ਸਖ਼ਤ ਐਕਸ਼ਨ ਹੋਵੇਗਾ। ਰਿਪੋਰਟ-ਮਨੀਸ਼ ਕੁਮਾਰ -PTC News  

Related Post