ਕਾਂਗੋ 'ਚ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਆ ਮਿਸ਼ਨ ਵਿੱਚ ਸ਼ਾਮਲ BSF ਦੇ ਦੋ ਜਵਾਨਾਂ ਦੀ ਹੋਈ ਮੌਤ

By  Riya Bawa July 27th 2022 09:44 AM -- Updated: July 27th 2022 09:48 AM

ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਪੀਸਕੀਪਿੰਗ ਮਿਸ਼ਨ ਤਹਿਤ ਕਾਂਗੋ ਵਿੱਚ ਤਾਇਨਾਤ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਦੋ ਜਵਾਨ ਮੰਗਲਵਾਰ ਨੂੰ ਹਿੰਸਕ ਪ੍ਰਦਰਸ਼ਨਾਂ ਦੌਰਾਨ ਮਾਰੇ ਗਏ। ਬਲ ਅਤੇ ਸੰਯੁਕਤ ਰਾਸ਼ਟਰ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਜਵਾਨਾਂ ਦੀ ਮੌਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਦੁਖੀ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ। Two Indian peacekeepers killed amid violent anti-UN protests in Congo; EAM reacts ਦੋਵੇਂ ਸੈਨਿਕ ਕਾਂਗੋ ਵਿੱਚ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਮਿਸ਼ਨ ਦਾ ਹਿੱਸਾ ਸਨ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਰਾਜਸਥਾਨ ਦੇ ਰਹਿਣ ਵਾਲੇ ਬੀਐਸਐਫ ਦੇ ਦੋਵੇਂ ਜਵਾਨ ਹੈੱਡ ਕਾਂਸਟੇਬਲ ਸਨ। ਅੰਤਰਰਾਸ਼ਟਰੀ ਮੀਡੀਆ ਦੇ ਅਨੁਸਾਰ, ਪੂਰਬੀ ਸ਼ਹਿਰ ਗੋਮਾ ਵਿੱਚ ਸੰਯੁਕਤ ਰਾਸ਼ਟਰ ਮਿਸ਼ਨ ਦੇ ਖਿਲਾਫ ਪ੍ਰਦਰਸ਼ਨਾਂ ਦੇ ਦੂਜੇ ਦਿਨ ਘੱਟ ਤੋਂ ਘੱਟ ਪੰਜ ਲੋਕ ਮਾਰੇ ਗਏ ਅਤੇ ਲਗਭਗ 50 ਹੋਰ ਜ਼ਖਮੀ ਹੋ ਗਏ।

ਫੋਰਸ ਦੇ ਬੁਲਾਰੇ ਨੇ ਦੱਸਿਆ, ''26 ਜੁਲਾਈ ਨੂੰ ਕਾਂਗੋ ਦੇ ਬੁਟੇਮਬੋ 'ਚ ਤਾਇਨਾਤ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਬਲ 'ਚ ਸ਼ਾਮਲ ਦੋ ਬੀ.ਐੱਸ.ਐੱਫ. ਦੇ ਜਵਾਨਾਂ ਨੇ ਹਿੰਸਕ ਹਥਿਆਰਬੰਦ ਵਿਰੋਧ ਪ੍ਰਦਰਸ਼ਨ ਦੌਰਾਨ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ।'' ਇਸ ਇਲਾਕੇ 'ਚ ਬੀਐੱਸਐੱਫ ਦੇ 74 ਜਵਾਨਾਂ ਦੀਆਂ ਦੋ ਪਲਟਨਾਂ ਤਾਇਨਾਤ ਸਨ। ਜੈਸ਼ੰਕਰ ਨੇ ਟਵੀਟ ਕੀਤਾ, ''ਕਾਂਗੋ 'ਚ ਬੀਐੱਸਐੱਫ ਦੇ ਦੋ ਬਹਾਦਰ ਭਾਰਤੀ ਸ਼ਾਂਤੀ ਰੱਖਿਅਕਾਂ ਦੀ ਮੌਤ 'ਤੇ ਬਹੁਤ ਦੁਖੀ ਹਾਂ। ਉਹ ਸੰਯੁਕਤ ਰਾਸ਼ਟਰ ਪੀਸਕੀਪਿੰਗ ਮਿਸ਼ਨ ਦਾ ਹਿੱਸਾ ਸੀ। ਇਨ੍ਹਾਂ ਘਿਨਾਉਣੇ ਹਮਲਿਆਂ ਦੇ ਦੋਸ਼ੀਆਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ ਅਤੇ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਦੇ ਉਪ ਬੁਲਾਰੇ, ਫਰਹਾਨ ਹੱਕ ਨੇ ਮੰਗਲਵਾਰ ਨੂੰ ਇੱਕ ਰੋਜ਼ਾਨਾ ਪ੍ਰੈਸ ਬ੍ਰੀਫਿੰਗ ਵਿੱਚ ਕਿਹਾ ਕਿ ਕਾਂਗੋ ਵਿੱਚ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨ ਦੇ ਖਿਲਾਫ ਹਿੰਸਾ "ਵਧ ਰਹੀ ਹੈ"। -PTC News

Related Post