Twitter to Increase Tweet Character: ਐਲੋਨ ਮਸਕ ਦਾ ਟਵਿੱਟਰ ਯੂਜ਼ਰਜ਼ ਨੂੰ ਵੱਡਾ ਤੋਹਫ਼ਾ, ਯੂਜ਼ਰਜ਼ ਜਲਦ ਕਰ ਸਕਣਗੇ ਲੰਬੇ ਟਵੀਟਸ
Twitter to Increase Tweet Character: ਟਵਿੱਟਰ ਦੇ ਸੀਈਓ ਐਲੋਨ ਮਸਕ ਲਗਾਤਾਰ ਨਵੇਂ ਨਵੇਂ ਐਲਾਨ ਕਰ ਰਹੇ ਹਨ। ਇੱਕ ਵਾਰ ਫਿਰ ਤੋਂ ਉਨ੍ਹਾਂ ਨੇ ਆਪਣੇ ਉਪਭੋਗਤਾਵਾਂ ਲਈ ਅਜਿਹਾ ਹੀ ਐਲਾਨ ਕਰਨ ਦੀ ਤਿਆਰੀ ’ਚ ਹਨ, ਜਿਸ ਨਾਲ ਟਵਿੱਟਰ ਯੂਜ਼ਰਜ਼ ਕਾਫੀ ਖੁਸ਼ ਹੋ ਸਕਦੇ ਹਨ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਟਵਿੱਟਰ ਦੇ ਸੀਈਓ ਐਲੋਨ ਮਸਕ ਨੇ ਕਿਹਾ ਕਿ ਮਾਈਕ੍ਰੋ-ਬਲੌਗਿੰਗ ਪਲੇਟਫਾਰਮ ਜਲਦੀ ਹੀ 'ਲੌਂਗਫਾਰਮ ਟਵੀਟਸ' ਦੀ ਸੁਵਿਧਾ ਆਪਣੇ ਯੂਜ਼ਰਸ ਨੂੰ ਦੇਵੇਂਗਾ। ਉਨ੍ਹਾਂ ਕਿਹਾ ਕਿ ਯੂਜ਼ਰਸ 10,000 ਅੱਖਰਾਂ ਤੱਕ ਟਵੀਟ ਕਰ ਸਕਣਗੇ। ਜਿਸਦੀ ਤਿਆਰੀ ਕੀਤੀ ਜਾ ਰਹੀ ਹੈ। ਜਦਕਿ ਟਵਿੱਟਰ ’ਤੇ ਬਲੂ ਸਬਸਕ੍ਰਿਪਸ਼ਨ ਵਾਲੇ ਯੂਜ਼ਰਜ਼ ਨੂੰ ਲਿਮਿਟ ਇਸ ਤੋਂ ਵੀ ਜਿਆਦਾ ਮਿਲੇਗੀ।
ਮੀਡੀਆ ਰਿਪਰੋਟਾਂ ਦਾ ਇਹ ਵੀ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੇ ਸਬਸਕ੍ਰਿਪਸ਼ਨ ਲਈ ਭੂਗਤਾਨ ਕਰ ਰਹੇ ਹਨ ਉਹ 4000 ਕਰੈਕਟਰਸ ਦੇ ਨਾਲ ਟਵੀਟ ਕਰ ਸਕਦੇ ਹਨ। ਫਿਲਹਾਲ ਰੈਗੂਲਰ ਯੂਜ਼ਰਜ਼ ਨੂੰ ਹੁਣ ਤੱਕ 280 ਕਰੈਕਟਰਸ ਤੱਕ ਦੇ ਟਵੀਟ ਪੋਸਟ ਕਰਨ ਦੀ ਸੁਵਿਧਾ ਹੈ।
ਇਹ ਵੀ ਪੜ੍ਹੋ: Axis Bank-Citibank : ਐਕਸਿਸ ਬੈਂਕ ਨੇ ਖ਼ਰੀਦਿਆ ਸਿਟੀ ਬੈਂਕ ਦਾ ਰਿਟੇਲ ਕਾਰੋਬਾਰ, ਗਾਹਕਾਂ ਲਈ ਵੱਡੇ ਬਦਲਾਅ
- PTC NEWS