Twins Triplets School: ਪੰਜਾਬ 'ਚ ਜੁੜਵਾਂ ਬੱਚਿਆਂ ਦਾ ਸਕੂਲ, 84 ਜੁੜਵਾਂ ਤੇ ਛੇ ਟ੍ਰਿਪਲੇਟਸ
ਜਲੰਧਰ: ਜਲੰਧਰ 'ਚ ਇਕ ਅਜਿਹਾ ਸਕੂਲ ਜਿਥੇ ਇਕ ਹੀ ਮੁਹਾਂਦਰੇ ਦੇ ਅਨੇਕਾਂ ਬੱਚੇ ਹਨ। ਇਸ ਸਕੂਲ ਵਿੱਚ 84 ਜੁੜਵਾਂ ਬੱਚੇ ਤੇ 6 ਟ੍ਰਿਪਲੇਟਸ ਹੋਣ ਕਾਰਨ ਅਨੇਕਾਂ ਹਮਸ਼ਕਲ ਵਿਦਿਆਰਥੀ ਹਨ। ਜੀ ਹਾਂ, ਇਸ ਸਕੂਲ ਨੂੰ ਪੰਜਾਬ ਦਾ ਜੁੜਵਾਂ ਬੱਚਿਆਂ ਦਾ ਸਕੂਲ ਵੀ ਕਿਹਾ ਜਾਂਦਾ ਹੈ। ਇੰਨੀ ਵੱਡੀ ਗਿਣਤੀ ਵਿੱਚ ਜੁੜਵਾਂ ਬੱਚੇ ਅਧਿਆਪਕਾਂ ਲਈ ਵੀ ਭੰਬਲਭੂਸੇ ਦਾ ਸਬੱਬ ਬਣਦੇ ਹਨ।
ਇਸ ਸਕੂਲ ਵਿੱਚ ਨਰਸਰੀ ਤੋਂ ਬਾਰ੍ਹਵੀਂ ਤੱਕ ਹਰ ਜਮਾਤ ਵਿੱਚ ਜੁੜਵਾ ਬੱਚੇ ਹਨ। ਇਨ੍ਹਾਂ ਵਿੱਚੋਂ 84 ਬੱਚੇ ਜੁੜਵਾਂ ਹਨ ਅਤੇ ਦੋ ਜੋੜੇ ਯਾਨੀ ਛੇ ਬੱਚੇ ਤਿੰਨ ਹਨ। ਸਕੂਲ ਵਿੱਚ ਕੁੱਲ ਛੇ ਹਜ਼ਾਰ ਵਿਦਿਆਰਥੀ ਹਨ। 25 ਸਾਲ ਪੁਰਾਣੇ ਇਸ ਸਕੂਲ ਵਿੱਚ ਜੁੜਵਾਂ ਬੱਚਿਆਂ ਕਰਕੇ ਹਾਜ਼ਰੀ ਲਗਾਉਣ ਵਿਚ ਅਧਿਆਪਕਾਂ ਨੂੰ ਦਿਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਆਪਣੀ ਸਹੂਲਤ ਲਈ ਇਨ੍ਹਾਂ ਨੂੰ ਵੱਖ-ਵੱਖ ਵਰਗਾਂ ਵਿਚ ਰੱਖਿਆ ਹੋਇਆ ਹੈ।
ਇਹ ਵੀ ਪੜ੍ਹੋ:ਸੰਯੁਕਤ ਕਿਸਾਨ ਮੋਰਚੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜੰਤਰ-ਮੰਤਰ 'ਤੇ ਧਰਨਾ
ਦਰਅਸਲ ਇਨ੍ਹਾਂ ਬੱਚਿਆਂ ਵਿਚ ਇੰਨੀ ਸਮਾਨਤਾ ਹੈ ਕਿ ਇਹ ਨਾ ਸਿਰਫ਼ ਮਾਪਿਆਂ ਲਈ, ਸਗੋਂ ਜਿਸ ਸਕੂਲ ਵਿੱਚ ਉਹ ਪੜ੍ਹਦੇ ਹਨ, ਦੇ ਅਧਿਆਪਕਾਂ ਲਈ ਵੀ ਬਹੁਤ ਮੁਸ਼ਕਲ ਹੋ ਜਾਂਦਾ ਹੈ। ਸ਼ਹਿਰ ਦੇ ਪੁਲਿਸ ਡੀਏਵੀ ਸਕੂਲ ਵਿੱਚ ਨਰਸਰੀ ਤੋਂ ਲੈ ਕੇ 12ਵੀਂ ਤੱਕ ਹਰ ਜਮਾਤ ਵਿੱਚ ਜੌੜੇ ਬੱਚੇ ਹਨ। ਭਾਵੇਂ ਇਹ ਵਿਦਿਆਰਥੀ ਜੁੜਵਾਂ ਹਨ ਪਰ ਉਨ੍ਹਾਂ ਦੀ ਦਿੱਖ ਤੋਂ ਇਲਾਵਾ ਬਹੁਤ ਵੱਖਰੇ ਗੁਣ ਹਨ। ਇਨ੍ਹਾਂ ਵਿਚੋਂ ਕੁਝ ਸਾਜ ਵਜਾਉਣ ਦੇ ਜ਼ਿਆਦਾ ਸ਼ੌਕੀਨ ਹਨ ਅਤੇ ਕੁਝ ਸੰਗੀਤ ਸੁਣਨ ਦੇ ਸ਼ੌਕੀਨ ਹਨ। ਕਿਸੇ ਨੂੰ ਕ੍ਰਿਕਟ ਤੋਂ ਜ਼ਿਆਦਾ ਟੈਨਿਸ ਪਸੰਦ ਹੈ। ਅਧਿਆਪਕਾਂ ਅਨੁਸਾਰ ਸਾਰੇ ਪੜ੍ਹਾਈ ਵਿੱਚ ਚੰਗੇ ਹਨ, ਕਿਸੇ ਵਿੱਚ ਕੋਈ ਖਾਸ ਕਮੀ ਨਹੀਂ ਹੈ।