ਮੂੰਗਫਲੀ ਵੇਚਣ ਵਾਲੇ ਦਾ ਗਾਇਆ ਗੀਤ 'ਕੱਚਾ ਬਦਾਮ' ਇੰਸਟਾਗ੍ਰਾਮ 'ਤੇ ਬਣਿਆ TRENDING
Kacha Badaam Song: ਇਨ੍ਹੀਂ ਦਿਨੀਂ 'ਕੱਚਾ ਬਦਾਮ' (Kacha badaam)ਗੀਤ ਸੋਸ਼ਲ ਮੀਡੀਆ 'ਤੇ ਖੂਬ ਟਰੈਂਡ (Trend)ਕਰ ਰਿਹਾ ਹੈ। ਬੰਗਾਲੀ ਭਾਸ਼ਾ 'ਚ ਬਣੇ ਇਸ ਗੀਤ ਦੇ ਬੋਲ ਭਾਵੇਂ ਲੋਕਾਂ ਦੀ ਸਮਝ ਤੋਂ ਬਾਹਰ ਹਨ ਪਰ ਇਹ ਗੀਤ ਪੂਰੇ ਦੇਸ਼ ਦੇ ਮਨਾਂ 'ਚ ਵਸ ਗਿਆ ਹੈ। ਇਹ ਗੀਤ ਕਿਸੇ ਮਸ਼ਹੂਰ ਗਾਇਕ ਜਾਂ ਸੰਗੀਤਕਾਰ ਨੇ ਨਹੀਂ ਸਗੋਂ ਸੜਕਾਂ 'ਤੇ ਮੂੰਗਫਲੀ ਵੇਚਣ ਵਾਲੇ ਇੱਕ ਆਮ ਆਦਮੀ ਨੇ ਰਚਿਆ ਹੈ।
ਇੰਸਟਾਗ੍ਰਾਮ ਤੇ ਇਹ ਗਾਣਾ ਜੈਮ ਕ ਟਰੇਂਡ (Trend)ਕਰ ਰਿਹਾ ਹੈ ਤੇ ਲੋਕੀ ਇਸ ਤੇ (reels) ਰੀਲਸ ਬਣਾ ਕ ਪਾ ਰਹੇ ਹਨ ਤੇ ਹੁਣ ਤੱਕ ਇਸ ਗਾਣੇ ਤੇ 3 ਲੱਖ ਤੋਂ ਵੱਧ ਰੀਲਾਂ ਬਣ ਚੁੱਕਿਆ ਹਨ।ਆਓ ਜਾਣਦੇ ਹਾਂ ਕੀ ਹੈ (Bhuban Badaikar)ਭੁਬਨ ਬਡਾਈਕਰ ਦੇ ਇਸ ਗੀਤ ਪਿੱਛੇ ਦੀ ਅਸਲ ਕਹਾਣੀ-
ਇਹ ਵੀ ਪੜ੍ਹੋ: 10 ਹਫ਼ਤਿਆਂ 'ਚ Omicron ਦੇ 90 ਕਰੋੜ ਤੋਂ ਵੱਧ ਮਾਮਲੇ ਆਏ ਸਾਹਮਣੇ: WHO
ਦੱਸਣਯੋਗ ਇਹ ਹੈ ਕਿ ਭੁਬਨ ਬਡਾਈਕਰ (Bhuban Badaikar)ਪੱਛਮੀ ਬੰਗਾਲ ਦੇ ਕੁਰਾਲਜੂਰੀ ਪਿੰਡ ਦਾ ਇੱਕ ਗਰੀਬ ਆਦਮੀ ਹੈ 'ਤੇ ਭੁੱਬਣ ਆਪਣਾ ਘਰ ਚਲਾਉਣ ਲਈ ਪਿੰਡ ਦੀਆਂ ਗਲੀਆਂ ਵਿੱਚ ਮੂੰਗਫਲੀ ਵੇਚਦਾ ਹੈ।
ਭੁੱਬਣ ਸਾਈਕਲ 'ਤੇ ਥੈਲਾ ਚੁੱਕ ਕੇ ਗਲੀਆਂ 'ਚ ਮੂੰਗਫਲੀ ਵੇਚਦਾ ਹੈ ਤੇ ਉਸ ਨੇ ਮੂੰਗਫਲੀਆਂ ਵੇਚਣ ਲਈ ਇਕ ਵੱਖਰਾ ਢੰਗ ਅਪਣਾਇਆ ਤੇ 'ਕੱਚਾ ਬਦਾਮ'(Kacha badaam)ਗੀਤ ਤਿਆਰ ਕੀਤਾ। 'Kacha badaam' ਗੀਤ ਅਸਲ ਵਿੱਚ ਮੂੰਗਫਲੀ 'ਤੇ ਬਣਿਆ ਹੈ। ਬੰਗਾਲੀ ਵਿੱਚ, ਮੂੰਗਫਲੀ ਨੂੰ ਕੱਚਾ ਬਦਾਮ ਕਿਹਾ ਜਾਂਦਾ ਹੈ।