ਭਾਰਤੀ ਰੇਲਵੇ ਯਾਤਰੀਆਂ ਨੂੰ ਕਿਹੜੀਆਂ ਸੇਵਾਵਾਂ ਮੁਫ਼ਤ ਪ੍ਰਦਾਨ ਕਰਦਾ ਹੈ, ਜਾਣੋ

By  Amritpal Singh January 18th 2024 07:04 AM

Indian Railway Provide Free Services: ਜਿਵੇ ਤੁਸੀਂ ਜਾਣਦੇ ਹੋ ਕਿ ਰੇਲ 'ਚ ਹਰ ਰੋਜ਼ ਲੱਖਾਂ ਲੋਕ ਸਫ਼ਰ ਕਰਦੇ ਹਨ। ਜੋ ਛੋਟੇ ਸ਼ਹਿਰਾਂ ਨੂੰ ਦੇਸ਼ ਦੇ ਮਹਾਨਗਰਾਂ ਨਾਲ ਜੋੜਦਾ ਹੈ। ਅਜਿਹੇ 'ਚ ਭਾਰਤੀ ਰੇਲਵੇ ਯਾਤਰੀਆਂ ਲਈ ਰੇਲ ਸਫਰ ਨੂੰ ਆਰਾਮਦਾਇਕ ਬਣਾਉਣ ਲਈ ਕਈ ਕਦਮ ਚੁੱਕਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਭਾਰਤੀ ਰੇਲਵੇ ਯਾਤਰੀਆਂ ਨੂੰ ਕੁਝ ਮੁਫਤ ਸੇਵਾਵਾਂ ਪ੍ਰਦਾਨ ਕਰਦਾ ਹੈ। ਤਾਂ ਆਓ ਜਾਣਦੇ ਹਾਂ ਕਿ ਤੁਸੀਂ ਟ੍ਰੇਨ 'ਚ ਸਫਰ ਕਰਦੇ ਸਮੇਂ ਕਿਹੜੀਆਂ ਮੁਫਤ ਸੇਵਾਵਾਂ ਦਾ ਆਨੰਦ ਲੈ ਸਕਦੇ ਹੋ।
 
6 ਸੀਟਾਂ ਰਿਜ਼ਰਵ ਹੁੰਦੀਆਂ ਹਨ 
ਦੱਸ ਦਈਏ ਕਿ ਭਾਰਤੀ ਰੇਲਵੇ ਸੀਨੀਅਰ ਨਾਗਰਿਕਾਂ, ਗਰਭਵਤੀ ਔਰਤਾਂ ਅਤੇ 45 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਲਈ ਸਲੀਪਰ ਕਲਾਸ 'ਚ 6 ਸੀਟਾਂ ਰਿਜ਼ਰਵ ਰੱਖਦੀ ਹੈ। ਅਤੇ ਥਰਡ ਏਸੀ 'ਚ 4 ਤੋਂ 5 ਸੀਟਾਂ ਰਿਜ਼ਰਵ ਹੁੰਦੀਆਂ ਹਨ। ਇਸੇ ਤਰ੍ਹਾਂ ਸੈਕਿੰਡ ਏਸੀ 'ਚ ਵੀ 3 ਤੋਂ 4 ਲੋਅਰ ਬਰਥ ਸੀਟਾਂ ਰਿਜ਼ਰਵ ਰੱਖੀਆਂ ਜਾਂਦੀਆਂ ਹਨ।
 
ਇਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਇਸ ਨੂੰ ਵੀ ਬਦਲਿਆ ਜਾ ਸਕਦਾ ਹੈ ਜੇਕਰ ਭਾਰਤੀ ਰੇਲਵੇ ਸੀਨੀਅਰ ਨਾਗਰਿਕਾਂ, ਅਪਾਹਜ ਲੋਕਾਂ ਅਤੇ ਔਰਤਾਂ ਨੂੰ ਉਪਰਲੀ ਬਰਥ ਸੀਟਾਂ ਦਿੰਦਾ ਹੈ। ਹੇਠਲੀ ਬਰਥ ਸੀਟ ਖਾਲੀ ਹੋਣ 'ਤੇ ਇਹ ਸੀਟਾਂ ਬਦਲੀਆਂ ਜਾ ਸਕਦੀਆਂ ਹਨ। ਜੇਕਰ ਹੇਠਲੀ ਬਰਥ ਖਾਲੀ ਹੈ ਤਾਂ ਭਾਰਤੀ ਰੇਲਵੇ ਦੇ ਨਿਯਮਾਂ ਅਨੁਸਾਰ ਆਨ-ਬੋਰਡ ਟਿਕਟ ਚੈਕਿੰਗ ਸਟਾਫ਼ ਨੂੰ ਪੁੱਛ ਕੇ ਸੀਟ ਬਦਲੀ ਜਾ ਸਕਦੀ ਹੈ। 

ਮੁਫਤ ਵਾਈ-ਫਾਈ


ਦੱਸਿਆ ਜਾ ਰਿਹਾ ਹੈ ਕਿ ਭਾਰਤੀ ਰੇਲਵੇ ਕਈ ਸਟੇਸ਼ਨਾਂ 'ਤੇ ਯਾਤਰੀਆਂ ਨੂੰ ਮੁਫਤ ਵਾਈ-ਫਾਈ ਸਹੂਲਤ ਵੀ ਪ੍ਰਦਾਨ ਕਰਦਾ ਹੈ। ਅਜਿਹੇ 'ਚ ਜੇਕਰ ਟ੍ਰੇਨ ਲੇਟ ਹੁੰਦੀ ਹੈ ਜਾਂ ਯਾਤਰੀ ਸਟੇਸ਼ਨ ਜਲਦੀ ਪਹੁੰਚ ਜਾਂਦਾ ਹੈ ਤਾਂ ਉਹ ਮੁਫਤ ਵਾਈ-ਫਾਈ ਦਾ ਆਨੰਦ ਲੈ ਸਕਦਾ ਹੈ।
 
ਮੁਫ਼ਤ ਬੀਮਾ: 
ਦੱਸ ਦਈਏ ਕਿ ਭਾਰਤੀ ਰੇਲਵੇ ਘੱਟ ਕੀਮਤ 'ਤੇ ਯਾਤਰੀਆਂ ਨੂੰ ਬੀਮਾ ਸਹੂਲਤ ਪ੍ਰਦਾਨ ਕਰਦਾ ਹੈ। ਇਸ ਬੀਮਾ ਲਈ ਯਾਤਰੀ ਨੂੰ ਟਿਕਟ ਦੇ ਨਾਲ ਸਿਰਫ 49 ਪੈਸੇ ਜ਼ਿਆਦਾ ਦੇਣੇ ਪੈਂਦੇ ਹਨ।
 

Related Post