How To Download E-Aadhaar: ਈ-ਆਧਾਰ ਕਾਰਡ ਨੂੰ ਡਾਊਨਲੋਡ ਕਰਨ ਦਾ ਆਸਾਨ ਤਰੀਕਾਂ, ਜਾਣੋ ਇੱਥੇ
ਆਧਾਰ ਕਾਰਡ ਸਾਰੇ ਜ਼ਰੂਰੀ ਦਸਤਾਵੇਜ਼ਾਂ 'ਚੋ ਇੱਕ ਹੈ ਜੋ ਸਰਕਾਰੀ ਅਤੇ ਨਿੱਜੀ ਕੰਮ ਲਈ ਵਰਤਿਆਂ ਜਾਂਦਾ ਹੈ।

How To Download E-Aadhaar: ਆਧਾਰ ਕਾਰਡ ਸਾਰੇ ਜ਼ਰੂਰੀ ਦਸਤਾਵੇਜ਼ਾਂ 'ਚੋ ਇੱਕ ਹੈ ਜੋ ਸਰਕਾਰੀ ਅਤੇ ਨਿੱਜੀ ਕੰਮ ਲਈ ਵਰਤਿਆਂ ਜਾਂਦਾ ਹੈ। ਦੱਸ ਦਈਏ ਕਿ ਡਿਜੀਟਲ ਯੁੱਗ 'ਚ, ਆਧਾਰ ਕਾਰਡ ਵਰਗੇ ਜ਼ਰੂਰੀ ਦਸਤਾਵੇਜ਼ਾਂ ਦੀਆਂ ਭੌਤਿਕ ਕਾਪੀਆਂ ਲੈ ਕੇ ਜਾਣ ਦਾ ਰੁਝਾਨ ਲਗਭਗ ਖਤਮ ਹੋ ਗਿਆ ਹੈ। ਵੈਸੇ ਤਾਂ ਬਹੁਤੇ ਲੋਕ ਅਜੇ ਵੀ ਭੌਤਿਕ ਆਧਾਰ ਕਾਰਡ ਰੱਖਣਾ ਪਸੰਦ ਕਰਦੇ ਹਨ। ਅਜਿਹੇ 'ਚ ਜੇਕਰ ਆਧਾਰ ਕਾਰਡ ਜੇਬ 'ਚੋਂ ਕਿਤੇ ਡਿੱਗ ਜਾਵੇ ਤਾਂ ਇੰਜ ਜਾਪਦਾ ਹੈ, ਜਿਵੇਂ ਸਿਰ ’ਤੇ ਕੋਈ ਆਫ਼ਤ ਆ ਜਾਵੇ। ਕੀ ਤੁਸੀਂ ਜਾਣਦੇ ਹੋ ਕਿ ਜੇਕਰ ਤੁਹਾਡਾ ਭੌਤਿਕ ਆਧਾਰ ਕਾਰਡ ਗੁਆਚ ਜਾਂਦਾ ਹੈ, ਤਾਂ ਤੁਸੀਂ ਈ-ਆਧਾਰ ਨਾਲ ਪ੍ਰਬੰਧਨ ਕਰ ਸਕਦੇ ਹੋ? ਤਾਂ ਆਉ ਜਾਣਦੇ ਹਾਂ ਈ-ਆਧਾਰ ਕਾਰਡ ਡਾਊਨਲੋਡ ਕਰਨ ਦਾ ਆਸਾਨ ਤਰੀਕਾਂ
ਕੀ ਈ-ਆਧਾਰ ਕਾਰਡ ਭੌਤਿਕ ਆਧਾਰ ਕਾਰਡ ਵਾਂਗ ਹੀ ਵੈਧ ਹੈ?
ਤੁਹਾਡੇ ਦਿਮਾਗ 'ਚ ਪਹਿਲਾ ਸਵਾਲ ਇਹ ਆਵੇਗਾ ਕਿ ਕੀ ਈ-ਆਧਾਰ ਕਾਰਡ ਵੀ ਭੌਤਿਕ ਆਧਾਰ ਕਾਰਡ ਵਾਂਗ ਹੀ ਹੈ? ਜੀ ਹਾਂ ਕਿਉਂਕਿ ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਈ-ਆਧਾਰ ਕਾਰਡ ਨੂੰ ਭੌਤਿਕ ਆਧਾਰ ਕਾਰਡ ਵਾਂਗ ਹੀ ਵੈਧ ਮੰਨਿਆ ਜਾਂਦਾ ਹੈ।
ਦੂਜਾ ਸਵਾਲ ਇਹ ਹੈ ਕਿ ਇਹ ਈ-ਆਧਾਰ ਕਾਰਡ ਕਿੱਥੋਂ ਆਵੇਗਾ। ਦੱਸ ਦਈਏ ਕਿ ਜੇਕਰ ਤੁਹਾਡੇ ਕੋਲ ਆਪਣੇ ਆਧਾਰ ਨੰਬਰ ਜਾਂ ਵਰਚੁਅਲ ਆਈਡੀ ਨੰਬਰ ਬਾਰੇ ਜਾਣਕਾਰੀ ਹੈ, ਤਾਂ ਤੁਸੀਂ UIDAI ਦੀ ਅਧਿਕਾਰਤ ਵੈੱਬਸਾਈਟ ਤੋਂ ਈ-ਆਧਾਰ ਕਾਰਡ ਨੂੰ ਡਾਊਨਲੋਡ ਕਰ ਸਕਦੇ ਹੋ।
ਈ-ਆਧਾਰ ਕਾਰਡ ਨੂੰ ਡਾਊਨਲੋਡ ਕਰਨ ਦਾ ਆਸਾਨ ਤਰੀਕਾਂ
ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ UIDAI ਦੀ ਅਧਿਕਾਰਤ ਵੈੱਬਸਾਈਟ (https://uidai.gov.in/hi/) 'ਤੇ ਜਾਣਾ ਹੋਵੇਗਾ।
ਇਸ ਤੋਂ ਬਾਅਦ ਹੇਠਾਂ ਸਕ੍ਰੋਲ ਕਰਕੇ Get Aadhaar ਦੇ ਵਿਕਲਪ 'ਚੋ ਡਾਊਨਲੋਡ ਆਧਾਰ ਕਾਰਡ ਦੇ ਵਿਕਲਪ ਨੂੰ ਚੁਣਨਾ ਹੋਵੇਗਾ।
ਫਿਰ ਤੁਹਾਨੂੰ ਉੱਥੇ ਆਧਾਰ ਕਾਰਡ ਨੰਬਰ ਨੂੰ ਦਰਜ ਕਰਨਾ ਹੋਵੇਗਾ।
ਇਸ ਤੋਂ ਬਾਅਦ ਕੈਪਚਾ ਕੋਡ ਦਰਜ ਕਰਕੇ Send OTP ਦੇ ਵਿਕਲਪ ਨੂੰ ਚੁਣਨਾ ਹੋਵੇਗਾ।
Send OTP ਦੇ ਵਿਕਲਪ ਨੂੰ ਚੁਣਨ ਤੋਂ ਬਾਅਦ ਰਜਿਸਟਰਡ ਮੋਬਾਈਲ ਨੰਬਰ 'ਤੇ ਪ੍ਰਾਪਤ ਹੋਏ OTP ਨੂੰ ਦਰਜ ਕਰਨਾ ਹੋਵੇਗਾ।
ਅੰਤ 'ਚ ਸਕ੍ਰੀਨ 'ਤੇ Verify ਅਤੇ Download ਦੇ ਵਿਕਲਪ ਨੂੰ ਚੁਣ ਕੇ ਆਧਾਰ ਕਾਰਡ ਡਾਊਨਲੋਡ ਕਰਨਾ ਹੋਵੇਗਾ।
ਦੱਸ ਦਈਏ ਕਿ ਡਾਊਨਲੋਡ ਕੀਤੇ ਈ-ਆਧਾਰ ਕਾਰਡ ਨੂੰ ਖੋਲ੍ਹਣ ਲਈ ਇੱਕ ਵਿਲੱਖਣ ਪਾਸਵਰਡ ਦੀ ਲੋੜ ਹੁੰਦੀ ਹੈ। ਇਹ ਵਿਲੱਖਣ ਪਾਸਵਰਡ ਤੁਹਾਡੇ ਨਾਮ ਦੇ ਪਹਿਲੇ ਚਾਰ ਅੱਖਰਾਂ ਅਤੇ ਤੁਹਾਡੇ ਜਨਮ ਸਾਲ ਨੂੰ ਮਿਲਾ ਕੇ ਬਣਾਇਆ ਗਿਆ ਹੁੰਦਾ ਹੈ। ਉਧਾਰਨ ਲਈ ਨਾਮ - Raghav, ਜਨਮ ਮਿਤੀ - 1998 ਫਿਰ ਪਾਸਵਰਡ RAGH1998 ਹੋਵੇਗਾ।