AC Exchange Scheme: BSES ਕੰਪਨੀ ਨੇ ਪੁਰਾਣੇ AC ਦੀ ਥਾਂ ਨਵਾਂ AC ਲੈ ਜਾਓ ਯੋਜਨਾ ਕਿਉਂ ਸ਼ੁਰੂ ਕੀਤੀ ਹੈ? ਜਾਣੋ ਇੱਥੇ

ਜੇਕਰ ਤੁਹਾਡੇ ਘਰ ਵਿੱਚ ਵੀ ਏਸੀ ਲੱਗਾ ਹੈ ਅਤੇ ਉਹ ਪੁਰਾਣਾ ਹੋ ਗਿਆ ਹੈ ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਸਾਬਤ ਹੋ ਸਕਦੀ ਹੈ।

By  Amritpal Singh May 11th 2024 05:44 AM

AC Exchange Scheme: ਗਰਮੀਆਂ ਦੇ ਮੌਸਮ 'ਚ ਜਿਸ ਚੀਜ਼ ਦੀ ਸਭ ਤੋਂ ਵੱਧ ਵਰਤੋਂ ਕੀਤੀ ਜਾਂਦੀ ਹੈ ਉਹ ਹੈ ਏ.ਸੀ. ਦੱਸ ਦਈਏ ਕਿ ਕੜਾਕੇ ਦੀ ਗਰਮੀ 'ਚ ਜ਼ਿਆਦਾਤਰ ਹਰ ਕਿਸੇ ਲਈ ਨੂੰ ਏਸੀ ਤੋਂ ਬਿਨਾਂ ਗੁਜ਼ਾਰਾ ਕਰਨਾ ਔਖਾ ਹੋ ਜਾਂਦਾ ਹੈ। ਜੇਕਰ ਤੁਹਾਡੇ ਘਰ ਵਿੱਚ ਵੀ ਏਸੀ ਲੱਗਾ ਹੈ ਅਤੇ ਉਹ ਪੁਰਾਣਾ ਹੋ ਗਿਆ ਹੈ ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਸਾਬਤ ਹੋ ਸਕਦੀ ਹੈ। ਕਿਉਂਕਿ ਹੁਣ ਤੁਹਾਨੂੰ ਪੁਰਾਣੇ AC ਦੀ ਮੁਰੰਮਤ ਕਰਨ ਜਾਂ ਨਵਾਂ ਖਰੀਦਣ ਲਈ ਜ਼ਿਆਦਾ ਪੈਸੇ ਖਰਚ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਤੁਸੀਂ ਅੱਧੇ ਤੋਂ ਵੀ ਘੱਟ ਕੀਮਤ 'ਤੇ ਨਵਾਂ AC ਘਰ ਲਿਆ ਸਕਦੇ ਹੋ। ਤਾਂ ਆਉ ਜਾਣਦੇ ਹਾਂ ਕਿਵੇਂ 

ਪੁਰਾਣਾ ਲਿਆਓ, ਨਵਾਂ ਲਓ 

ਵੈਸੇ ਤਾਂ ਇਹ ਸਕੀਮ ਦਿੱਲੀ ਵਾਸੀਆਂ ਲਈ ਹੈ। ਬਿਜਲੀ ਕੰਪਨੀ BSES ਨੇ ਦਿੱਲੀ 'ਚ ਆਪਣੇ ਗਾਹਕਾਂ ਨੂੰ ਪੁਰਾਣੇ AC ਦੀ ਥਾਂ 'ਤੇ ਨਵੇਂ ਏਅਰ ਕੰਡੀਸ਼ਨਰ ਮੁਹੱਈਆ ਕਰਵਾਉਣ ਦੀ ਯੋਜਨਾ ਸ਼ੁਰੂ ਕੀਤੀ ਹੈ। ਦੱਸ ਦਈਏ ਕਿ ਇਸ ਯੋਜਨਾ ਰਾਹੀਂ ਤੁਹਾਨੂੰ ਵੱਧ ਤੋਂ ਵੱਧ ਕੀਮਤ 'ਤੇ 63 ਪ੍ਰਤੀਸ਼ਤ ਤੱਕ ਦੀ ਛੋਟ ਮਿਲੇਗੀ। ਕੰਪਨੀ ਮੁਤਾਬਕ ਇਸ ਸਾਲ ਬਹੁਤ ਗਰਮੀ ਪੈਣ ਦੀ ਸੰਭਾਵਨਾ ਹੈ, ਇਸ ਲਈ ਆਉਣ ਵਾਲੇ ਦਿਨਾਂ 'ਚ ਤਾਪਮਾਨ ਹੋਰ ਵਧ ਸਕਦਾ ਹੈ। BSES ਰਾਜਧਾਨੀ ਪਾਵਰ ਲਿਮਿਟੇਡ (BRPL) ਅਤੇ BSES ਯਮੁਨਾ ਪਾਵਰ ਲਿ. (BYPL) ਨੇ ਵੋਲਟਾਸ, ਬਲੂਸਟਾਰ ਵਰਗੇ ਵੱਡੇ AC ਨਿਰਮਾਤਾਵਾਂ ਦੇ ਸਹਿਯੋਗ ਨਾਲ AC ਬਦਲਣ ਦੀ ਯੋਜਨਾ ਸ਼ੁਰੂ ਕੀਤੀ ਹੈ। 

ਕੀ ਕਾਰਨ ਹੈ?

ਦੱਸ ਦਈਏ ਕਿ ਕੰਪਨੀ ਦੇ ਬਿਆਨ ਮੁਤਾਬਕ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ, ਕਿ ਬਿਜਲੀ ਦੀ ਖਪਤ ਨੂੰ ਘੱਟ ਕੀਤਾ ਜਾ ਸਕੇ। ਵੈਸੇ ਤਾਂ ਕੰਪਨੀ ਪੁਰਾਣੇ AC ਨੂੰ ਲੈ ਕੇ ਘੱਟ ਪਾਵਰ ਖਪਤ ਕਰਨ ਵਾਲਾ AC ਦੇਵੇਗੀ। ਇਹ ਸਕੀਮ ਦੱਖਣੀ, ਪੱਛਮੀ, ਪੂਰਬੀ ਅਤੇ ਮੱਧ ਦਿੱਲੀ ਦੇ ਘਰੇਲੂ ਗਾਹਕਾਂ ਲਈ ਹੈ। ਇਸ ਰਾਹੀਂ ਤੁਹਾਨੂੰ ਅਧਿਕਤਮ ਰਿਟੇਲ ਕੀਮਤ 'ਤੇ 63 ਫੀਸਦੀ ਤੱਕ ਦੀ ਛੋਟ ਮਿਲੇਗੀ।

ਇੰਨੇ AC ਬਦਲ ਸਕਣਗੇ : 

ਇਸ ਯੋਜਨਾ ਰਾਹੀਂ ਦੱਖਣੀ, ਪੱਛਮੀ, ਪੂਰਬੀ ਅਤੇ ਮੱਧ ਦਿੱਲੀ ਦੇ ਲੋਕ ਵੱਧ ਤੋਂ ਵੱਧ ਤਿੰਨ ਏਅਰ ਕੰਡੀਸ਼ਨਰ ਬਦਲ ਸਕਦੇ ਹਨ। ਦੱਸ ਦਈਏ ਕਿ ਕੰਪਨੀ ਕੋਲ ਕੁੱਲ 40 ਵਿੰਡੋ ਅਤੇ ਸਪਲਿਟ AC ਮਾਡਲ ਉਪਲਬਧ ਹਨ। ਊਰਜਾ ਕੁਸ਼ਲ AC 'ਤੇ ਕਾਫ਼ੀ ਛੋਟਾਂ ਤੋਂ ਇਲਾਵਾ, BRPL ਅਤੇ BYPL ਗਾਹਕ ਵਿਲੱਖਣ ਕੰਟਰੈਕਟ ਅਕਾਊਂਟ (CA) ਨੰਬਰ ਵਾਲੇ AC ਦੇ ਮਾਡਲ ਅਤੇ ਕਿਸਮ ਦੇ ਆਧਾਰ 'ਤੇ ਸਾਲਾਨਾ 3000 ਯੂਨਿਟ ਬਿਜਲੀ ਦੀ ਬਚਤ ਕਰ ਸਕਦੇ ਹਨ। ਤੁਸੀਂ ਇਸਨੂੰ 'ਪਹਿਲਾਂ ਆਓ, ਪਹਿਲਾਂ ਪਾਓ' ਦੇ ਆਧਾਰ 'ਤੇ ਪ੍ਰਾਪਤ ਕਰ ਸਕਦੇ ਹੋ।

 

Related Post