ਟਰੇਨੀ ਜਹਾਜ਼ ਹਾਦਸਾਗ੍ਰਸਤ: 22 ਸਾਲਾ ਟਰੇਨੀ ਪਾਇਲਟ ਭਾਵਿਕਾ ਰਾਠੌਰ ਹੋਈ ਜ਼ਖਮੀ

By  Riya Bawa July 25th 2022 05:10 PM -- Updated: July 25th 2022 05:20 PM

Trainee aircraft crashes: ਪੁਣੇ ਜ਼ਿਲ੍ਹੇ ਦੇ ਇੰਦਾਪੁਰਾ ਤਾਲੁਕਾ ਦੇ ਕਦਬਨਵਾੜੀ ਪਿੰਡ ਵਿਚ ਕਾਰਵਰ ਏਵੀਏਸ਼ਨ, ਬਾਰਾਮਤੀ ਦਾ ਇਕ ਟਰੇਨੀ ਜਹਾਜ਼ ਦੁਰਘਟਨਾਗ੍ਰਸਤਹੋਣ ਦੀ ਖ਼ਬਰ ਮਿਲੀ ਹੈ। ਇਸ ਹਾਦਸੇ ਦੌਰਾਨ ਜਹਾਜ਼ ਵਿਚ ਸਵਾਰ 22 ਸਾਲਾ ਟਰੇਨੀ ਮਹਿਲਾ ਪਾਈਲਟ ਜ਼ਖਮੀ ਹੋ ਗਈ। ਟਰੇਨੀ ਜਹਾਜ਼ ਖੇਤ ਵਿਚ ਕਰੈਸ਼-ਲੈਂਡ ਹੋਇਆ ਹੈ। Trainee aircraft crashes ਇਹ ਕਾਰਵਾਰ ਐਵੀਏਸ਼ਨ ਬਾਰਾਮਤੀ ਦਾ ਸਿਖਿਆਰਥੀ ਜਹਾਜ਼ ਸੀ। ਮਹਿਲਾ ਪਾਇਲਟ ਨੂੰ ਸ਼ੈਲਗਾਓਂ ਦੇ ਨਵਜੀਵਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਕਾਰਵਾਰ ਏਵੀਏਸ਼ਨ ਬਾਰਾਮਤੀ ਦੇ ਕਰਮਚਾਰੀ ਅਤੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਹਾਦਸਾ ਉਦੋਂ ਵਾਪਰਿਆ ਜਦੋਂ ਕਾਰਵਰ ਏਵੀਏਸ਼ਨ ਦੀ ਵਿਦਿਆਰਥਣ (ਮਹਿਲਾ ਪਾਇਲਟ) ਇੱਕ ਸਿਖਲਾਈ ਅਭਿਆਸ ਦੇ ਹਿੱਸੇ ਵਜੋਂ ਇਸ ਨੂੰ ਉਡਾ ਰਹੀ ਸੀ। ਰਾਹਤ ਦੀ ਗੱਲ ਇਹ ਰਹੀ ਕਿ ਭਾਵਿਕਾ ਰਾਠੌਰ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ। ਇਸ ਤੋਂ ਇਲਾਵਾ ਕ੍ਰੈਸ਼ ਲੈਂਡਿੰਗ ਕਾਰਨ ਜਹਾਜ਼ ਨੂੰ ਵੀ ਨੁਕਸਾਨ ਪਹੁੰਚਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਸਿੰਗਲ ਸੀਟਰ ਸੀ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਹਾਦਸਾ ਸਵੇਰੇ 11.30 ਵਜੇ ਦੇ ਕਰੀਬ ਇੰਦਾਪੁਰ ਤਹਿਸੀਲ ਦੇ ਕਦਬਨਵਾੜੀ ਵਿੱਚ ਹੋਇਆ। ਪੁਲਿਸ ਨੇ ਦੱਸਿਆ ਕਿ ਜਹਾਜ਼ ਇੱਕ ਪ੍ਰਾਈਵੇਟ ਏਵੀਏਸ਼ਨ ਸਕੂਲ ਦਾ ਸੀ। ਜਹਾਜ਼ ਨੇ ਪੁਣੇ ਦੇ ਬਾਰਾਮਤੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ। Trainee aircraft crashes in a farm in Pune district ਇਹ ਵੀ ਪੜ੍ਹੋ: ਵਿੱਕੀ-ਕੈਟਰੀਨਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਅਦਾਕਾਰ ਨੇ ਅਣਪਛਾਤੇ ਖ਼ਿਲਾਫ਼ ਮਾਮਲਾ ਕਰਵਾਇਆ ਦਰਜ ਇਸ ਦੇ ਨਾਲ ਹੀ ਹਾਦਸੇ 'ਚ ਜ਼ਖਮੀ ਹੋਈ ਮਹਿਲਾ ਪਾਇਲਟ ਦਾ ਨਾਂ ਭਾਵਨਾ ਰਾਠੌੜ (22) ਹੈ। ਪਾਇਲਟ ਭਾਵਨਾ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹਾਦਸੇ ਵਿੱਚ ਜਹਾਜ਼ ਨੂੰ ਨੁਕਸਾਨ ਪਹੁੰਚਿਆ ਹੈ। -PTC News

Related Post