ਪੁਲ ਉੱਤੇ ਰੇਲਗੱਡੀ ਨੂੰ ਲੱਗੀ ਅੱਗ, ਘਬਰਾਏ ਯਾਤਰੂਆਂ ਨੇ ਨਦੀ 'ਚ ਮਾਰੀਆਂ ਛਾਲਾਂ

By  Jasmeet Singh July 22nd 2022 02:16 PM -- Updated: July 23rd 2022 01:48 PM

ਵਾਇਰਲ ਵੀਡੀਓ: ਇੱਕ ਡਰਾਉਣੀ ਘਟਨਾ ਵਿੱਚ 21 ਜੁਲਾਈ ਨੂੰ ਅਮਰੀਕਾ ਦੇ ਬੋਸਟਨ ਦੇ ਬਾਹਰਵਾਰ ਮਿਸਟਿਕ ਨਦੀ 'ਤੇ ਇੱਕ ਪੁਲ ਤੋਂ ਲੰਘਦੇ ਸਮੇਂ ਇੱਕ ਰੇਲਗੱਡੀ ਨੂੰ ਅੱਗ ਲੱਗ ਗਈ। ਵਾਇਰਲ ਹੋਈ ਇਸ ਭਿਆਨਕ ਘਟਨਾ ਦੀ ਇੱਕ ਵੀਡੀਓ ਵਿੱਚ ਟ੍ਰੇਨ ਦੇ ਅਗਲੇ ਹਿੱਸੇ ਦੀਆਂ ਬੋਗੀਆਂ ਤੋਂ ਅੱਗ ਦੀਆਂ ਲਪਟਾਂ ਦੇਖਿਆਂ ਜਾ ਸਕਦੀਆਂ ਹਨ। ਜਿੱਥੇ ਕਈ ਯਾਤਰੀਆਂ ਨੂੰ ਅੱਗ ਦੀਆਂ ਲਪਟਾਂ ਤੋਂ ਬਚਣ ਲਈ ਟ੍ਰੇਨ ਦੀਆਂ ਖਿੜਕੀਆਂ ਤੋਂ ਛਾਲ ਮਾਰਨ ਲਈ ਮਜਬੂਰ ਹੋਣਾ ਪਿਆ। ਉੱਥੇ ਹੀ ਅਧਿਕਾਰੀਆਂ ਨੇ ਦੱਸਿਆ ਕਿ ਕਰੀਬ 200 ਲੋਕਾਂ ਨੂੰ ਸਬਵੇਅ ਟ੍ਰੇਨ ਤੋਂ ਬਾਹਰ ਕੱਢਣਾ ਪਿਆ। ਗਨੀਮਤ ਰਹੀ ਕਿ ਕੋਈ ਜ਼ਖਮੀ ਨਹੀਂ ਹੋਇਆ। ਜਦੋਂ ਕਿ ਜ਼ਿਆਦਾਤਰ ਲੋਕ ਰੇਲਗੱਡੀ ਦੀਆਂ ਖਿੜਕੀਆਂ ਵਿੱਚੋਂ ਬਚ ਨਿਕਲੇ, ਇੱਕ ਔਰਤ ਨੇ ਹੇਠਾਂ ਮਿਸਟਿਕ ਨਦੀ ਵਿੱਚ ਛਾਲ ਮਾਰ ਦਿੱਤੀ। ਉਸ ਨੂੰ ਕੋਈ ਵੱਡੀ ਸੱਟ ਨਹੀਂ ਲੱਗੀ ਅਤੇ ਉਸਨੇ ਡਾਕਟਰੀ ਸਹਾਇਤਾ ਤੋਂ ਵੀ ਇਨਕਾਰ ਕਰ ਦਿੱਤਾ। ਟ੍ਰੇਨ 'ਚ ਅੱਗ ਉਸ ਸਮੇਂ ਲੱਗੀ ਜਦੋਂ ਐਲੂਮੀਨੀਅਮ ਸਾਈਡਿੰਗ ਵਰਗੀ ਇੱਕ ਧਾਤ ਦੀ ਪੱਟੀ ਰੇਲਗੱਡੀ ਤੋਂ ਢਿੱਲੀ ਹੋ ਗਈ ਅਤੇ ਤੀਜੀ ਰੇਲ ਨਾਲ ਸੰਪਰਕ 'ਚ ਆ ਗਈ, ਜਿਸ ਵਿੱਚੋਂ ਬਿਜਲੀ ਲੰਘ ਰਹੀ ਸੀ। ਇਸ ਟ੍ਰੇਨ 'ਚ ਕਰੀਬ 200 ਯਾਤਰੀ ਸਵਾਰ ਸਨ। ਅਧਿਕਾਰੀਆਂ ਮੁਤਾਬਲ ਅੱਗ ਨਾਲ ਕੋਈ ਜ਼ਖਮੀ ਨਹੀਂ ਹੋਇਆ ਅਤੇ ਅਧਿਕਾਰੀਆਂ ਨੂੰ ਇਸ ਬਾਰੇ ਕਾਲ ਕਰਨ ਤੋਂ ਬਾਅਦ ਦੋ ਮਿੰਟ ਤੋਂ ਵੀ ਘੱਟ ਸਮੇਂ ਵਿੱਚ ਤੀਜੀ ਰੇਲ ਲਈ 'ਚ ਬਿਜਲੀ ਬੰਦ ਕਰ ਦਿੱਤੀ ਗਈ ਸੀ। ਇਹ ਵੀ ਪੜ੍ਹੋ: ਵਾਇਰਲ ਵੀਡੀਓ: ਤੇਜ਼ ਰਫਤਾਰ ਰੇਲਗੱਡੀ ਥੱਲੇ ਆਉਣ ਤੋਂ ਮਸਾਂ ਬਚੀ ਮਹਿਲਾ, ਖੁਦ ਨੂੰ ਸਮਝ ਰਹੀ ਸੀ ਸੁਪਰਵੂਮਨ -PTC News

Related Post